Home > Communities > Punjabi Poetry > Forum > messages
ਖੇਤਾਂ ਦਾ ਪੁੱਤ
ਮੈਂ ਖੇਤਾਂ ਦਾ ਪੁੱਤ .... ਜੋ ਖੇਤਾਂ ਲਈ ਹੀ ਜੰਮਿਆ, ਬਚਪਨ ਖੇਤਾਂ 'ਚ ਰੁਲਦੇ ਬੀਤਿਆ.......... ਜਵਾਨੀ ਵੀ ਖੇਤਾਂ 'ਚ ਹੀ ਚੜੀ, ਹਰ ਚਾਅ,ਰੀਝ ਦੀ ਪੂਰਤੀ ਹੋਈ ਖੇਤਾਂ 'ਚ ਹੀ, ਕਦੇ ਫ਼ਸਲ ਬੀਜੀ ਤੋਂ ਕੁਰੁੱਤੇ ਮੀਂਹ ਨਾਲ ਫ਼ਸਲ ਕਰੰਡ ਹੋਣ ਦਾ ਡਰ ਮੇਰੀ ਧੜਕਣ ਤੇਜ਼ ਕਰਦਾ ਰਿਹਾ, ਕਦੇ ਪੁਰੇ ਦੀ ਠੰਡੀ ਹਵਾ 'ਚ ਮਨੇ 'ਤੇ ਸੁੱਤਿਆਂ ਲੱਗਿਆ ਜਿਵੇਂ ਮਾਪਿਆਂ ਦੀ ਗੋਦੀ ਵਿੱਚ ਆਨੰਦਮਈ ਗੂੜੀ ਨੀਂਦ ਸੁੱਤਾ ਹੋਵਾਂ ਤੇ ਓਹ ਸੱਤ ਕੁ ਫੁੱਟਾ ਉੱਚਾ ਮਨਾਂ ਮੈਨੂੰ "ਸੱਤਵੇਂ ਆਸਮਾਨ" ਦਾ ਅਹਿਸਾਸ ਕਰਵਾਉਂਦਾ ਰਿਹਾ। ਕਦੇ ਆੜਾਂ 'ਚ ਵਗਦਾ ਕੋਸਾ ਪਾਣੀ ਸ਼ਰਬਤ ਲੱਗਦਾ...... ਕਦੇ ਸਰੋਂ ਦੇ ਲਹਿਰਾਉਂਦੇ ਫੁੱਲਾਂ ਨੂੰ ਦੇਖ ਕੇ ਲੱਗਦਾ ਜਿਵੇਂ ਮੇਰੀ ਮਹਿਬੂਬ ਬਾਹਾਂ ਖੋਲ ਕੇ ਮੈਨੂੰ ਬੁਲਾ ਰਹੀ ਹੋਵੇ, ਕਦੇ ਪੱਕੀ ਫ਼ਸਲ ਨੂੰ ਦੇਖ ਕੇ "ਜਵਾਨ ਹੋਈ ਔਲਾਦ" ਜਿੰਨੀ ਖੁਸ਼ੀ ਹੁੰਦੀ ਰਹੀ......... ਤੇ ਕਦੇ ਕਣਕ ਤੇ ਚੌਲਾਂ ਦੇ ਪੱਕਣ ਤੇ ਆਈ ਖੁਸ਼ਬੂ ਕਿਸੇ ਕਹਿੰਦੇ ਕਹਾਉਂਦੇ ਅਤਰ ਨੂੰ ਮਾਤ ਪਾਉਂਦੀ ਜਾਪਦੀ............ ਆਪਣੇ ਜੁਆਕਾਂ ਤਰਾਂ ਫ਼ਸਲਾਂ ਨੂੰ ਪਾਲਦੇ ਪੋਹ ਮਾਘ ਦੇ ਪਾਅਲੇ ਵਿੱਚ ਰਾਤਾਂ ਨੂੰ ਹੱਡ ਠਾਰਦੇ, ਜੇਠ ਹਾੜ ਦੀਆਂ ਦੁਪਹਿਰਾਂ 'ਚ ਹੱਡ ਬਾਲਦੇ,, ਸਾਡੀ ਜਵਾਨੀ ਵੀ ਬੀਤ ਗਈ ਖੇਤਾਂ 'ਚ ਹੀ........ ਤੇ ਉਨਾਂ ਖੇਤਾਂ ਦੀ ਛਤਰਛਾਇਆ ਹੇਠ ਸਾਡਾ ਟੱਬਰ ਵੀ ਵਕਤ ਨੂੰ ਕਤਲ ਕਰਦਾ ਰਿਹਾ..........।
19 Feb 2010
ਤੇ ਫੇਰ ਕਰਦੇ ਕਰਾਉਂਦੇ ਸਾਡੀ ਉਮਰ ਦੀ ਦੁਪਹਿਰ ਢਲਣੀ ਸ਼ੁਰੂ ਹੋਈ ਤਾਂ ਹਰ ਪਲ ਲੱਗਿਆ ਜਿਵੇਂ ਉਹੀ ਖੇਤ ਅਫ਼ਸੋਸ ਕਰ ਰਹੇ ਹੋਣ......... ਫੇਰ ਵੀ ਮੈਂ ਝੁਕੇ ਮੋਢਿਆਂ 'ਤੇ ਕਹੀ ਲੈ ਕੇ ਆਪਣੀ ਹੈਸੀਅਤ ਨੂੰ ਦਿਸ਼ਾ ਦੇਣ ਤੋਂ ਅਸਮਰੱਥ ਪਾਣੀ ਦੇ ਬੰਨ ਤੋੜਦਾ ਰਿਹਾ ਤੇ ਉਸ ਸ਼ਰਬਤ ਵਰਗੇ ਪਾਣੀ ਦੀਆਂ ਦਿਸ਼ਾਵਾਂ ਮੋੜਕੇ ਮੇਰੀਆਂ ਬਰਾਛਾਂ ਖਿੜਦੀਆਂ ਰਹੀਆਂ..। ਕਦੇ ਭੀੜ ਭੜੱਕੇ ਵਾਲੀ ਦੁਨੀਆਂ 'ਚ "ਫ਼ਾਲਤੂ" ਮੈਂ ਖੇਤਾਂ 'ਚ ਜਾ ਕੇ ਮਹਿਸੂਸ ਕਰਦਾ ਕਿ ਮੇਰੀਆਂ ਵਿਸ਼ਾਲ ਬਾਹਵਾਂ ਤਾਂ ਪੂਰੇ ਸੰਸਾਰ ਨੂੰ ਆਪਣੀ ਗਲਵੱਕੜੀ 'ਚ ਲੈ ਸਕਦੀਆਂ ਨੇ........ ਤੇ ਮੈਂ ਆਵਦੇ ਆਪ ਨੂੰ "ਪਿਆਰ ਦਾ ਦੇਵਤਾ" ਸਮਝਦਾ....... ਤੇ ਉਹੀ ਸਾਰੀ ਦੁਨੀਆ ਮੈਨੂੰ ਆਪਣੇ ਆਪ ਲਈ ਬਣੀ ਜਾਪਦੀ............। ........ਤੇ ਏਸੇ ਕਸ਼ਮਕਸ਼ 'ਚ ਤਿੰਨ ਚੌਥਾਈ ਉਮਰ ਤੱਕ ਕਦੇ ਮੈਂ ਕਲੰਦਰ ਤੇ ਖੇਤ ਬਾਂਦਰ ਲੱਗਦੇ ਤੇ ਕਦੇ ਮੈਂ ਬਾਂਦਰ ਤੇ ਖੇਤ ਕਲੰਦਰ......... ਇਹੀ ਮਿੱਠਾ ਪਿਆਰਾ, ਚੁਲਬੁਲਾ ਰਿਸ਼ਤਾ ਚੱਲਦਿਆਂ ਜਦੋਂ ਉਮਰ ਦੀ ਸ਼ਾਮ ਢਲੀ ਤਾਂ ਮੈਂ ਖੰਘਦਾ, ਝੁਕਿਆ, ਡਿੱਗਦਾ ਢਹਿੰਦਾ "ਆਪਣੇ" ਖੇਤਾਂ ਤੱਕ ਪਹੁੰਚਦਾ ਤਾਂ ਘੁੰਮਣਘੇਰੀਆਂ 'ਚ ਪੈ ਜਾਂਦਾ ਕਿ ਇਹ ਮੇਰੇ ਪੁੱਤ ਨੇ ਜਾਂ ਮੈਂ ਇਨਾਂ ਦਾ........ ਜਾਣੇ ਕਿਉਂ ਦੇਖ ਕੇ ਲੱਗਦਾ ਜਿਵੇਂ ਉਹ ਮੇਰੀ "ਰੀੜ ਦੀ ਹੱਡੀ" ਬਣਨ ਲਈ ਖੜੇ ਹੋਣ ਲਈ ਜੂਝ ਰਹੇ ਹੋਣ...........। ਬੱਸ ਜਦੋਂ ਖੇਤਾਂ 'ਚ ਜਾਣੋਂ ਰਹਿ ਗਿਆ ਤਾਂ ਪਤਾ ਲੱਗਾ ਕਿ ਮੇਰੇ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਿਲ ਹੋ ਗਿਆ... ਮੈਂ ਬੋਝ ਬਣ ਗਿਆ ਸਾਰਿਆਂ ਤੇ ਤੇ ਉਸ ਮਹਿਬੂਬ, ਮਾਪਿਆਂ, ਔਲਾਦ ਤੇ ਮੇਰੀ ਦੁਨੀਆਂ 'ਖੇਤਾਂ' ਤੋਂ ਵਿਛੜਣ ਦੇ ਗ਼ਮ 'ਚ ਮੇਰੀ ਰੂਹ ਮੇਰੇ ਸਰੀਰ ਦਾ ਸਾਥ ਛੱਡ ਗਈ.............।
19 Feb 2010
ਤੇ ਜਦੋਂ ਮੇਰੀ ਰੂਹ ਮੇਰੇ ਰੰਗਪੁਰ ਖੇੜਿਆਂ ਦੇ ਪਹੁੰਚੀ ਤਾਂ ਅੱਜ ਉਸ ਥਾਂ ਤੇ ਖੜਾ ਮੇਰਾ ਜਵਾਨ ਮੁੰਡਾ ਉਹੀ ਲਿਸ਼ਕਦੀਆਂ ਅੱਖਾਂ 'ਚ ਸ਼ਾਇਦ ਮੇਰਾ ਹੀ ਅਤੀਤ ਜੀਆ ਰਿਹਾ ਸੀ........ ਤੇ ਮੈਂ ਕਹਿਣਾ ਚਾਹੁੰਦਾ ਸੀ ਕਿ "ਪੁੱਤ....!!! ਇਹ ਸੁਪਨੇ ਸਾਡੇ ਨਹੀਂ , ਇੰਨੀ ਹੈਸੀਅਤ ਨਹੀਂ ਆਪਣੀ.... ਅੱਜ ਹੀ ਸਮਝ ਲੈ ਇਹ ਗੱਲ ਕਿ ਤੂੰ ਇਨਾਂ ਖੇਤਾਂ ਦਾ ਪੁੱਤ ਜ਼ਰੂਰ ਹੈਂ ਪਰ ਮਾਲਕ ਨਹੀਂ, ਮੇਰੇ ਬੱਚੇ..... ਇੰਨਾਂ ਨਾਲ ਮੋਹ ਦੀਆਂ ਤੰਦਾਂ ਨਾ ਪਾ ਬਹੁਤ ਕੁੱਤੀ ਚੀਜ਼ ਨੇ......... ਤੂੰ ਬਚ ਲੈ ਜੇ ਬਚੀਦਾ ਤਾਂ...........!!!!" ਤੇ ਮੈਂ ਚਾਹ ਕੇ ਵੀ ਕੁਝ ਕਹਿਣ ਤੋਂ ਅਸਮਰੱਥ ਸੀ ਤੇ ਹੁਣ ਉਨਾਂ ਖੇਤਾਂ ਨਾਲ ਹਮਦਰਦੀ ਹੋ ਰਹੀ ਸੀ ਜਿਹੜੇ ਮੇਰੇ ਵਾਂਗੂੰ ਸ਼ਾਇਦ ਬਹੁਤ ਪਹਿਲਾਂ ਹੀ ਕੁਝ ਕਹਿਣਾ ਤੇ ਕਰਨਾ ਚਾਹੁੰਦੇ ਹੋਣ ਪਰ ਉਨਾਂ ਦੀ ਅਸਮਰੱਥਾ ਨੂੰ ਸਮਝਣ ਲਈ ਮੈਂ ਜਾਣਿ ਕਿ ਇੱਕ "ਸੀਰੀ" ਦੀ ਸਰੀਰਿਕ ਮੌਤ ਹੋਣੀ ਲਾਜ਼ਮੀ ਸੀ। ਜੱਸੀ ਸੰਘਾ.. ੦੨/੧੯/੨੦੧੦
19 Feb 2010
ajj bde din baad fer Jassi di atma ikk ose he purane greeb munde ch enter ho gyi c kuch hours lyi..so ah poem ne janam lya..bht gltian hongian.. job te c te bht jaldi likhi... tym munde kol v ghatt c mere kol v..so kbool kryo ji.. te gltian dssn lyi hmesha di tran bht bht swagat hai ji..
19 Feb 2010
great peice of art reaaly tuhadi poem naal shayad main ik jeevan jee lea
main zada zindagi shehar vich hi guzari par mere shaunk mainu kai war kheta vich lai jande rahe te ik wari boht tez ahwa da nazara main lehlehonde kheta vich lea c te us waqt
ਕਦੇ ਭੀੜ ਭੜੱਕੇ ਵਾਲੀ ਦੁਨੀਆਂ 'ਚ "ਫ਼ਾਲਤੂ" ਮੈਂ ਖੇਤਾਂ 'ਚ ਜਾ ਕੇ ਮਹਿਸੂਸ ਕਰਦਾ ਕਿ ਮੇਰੀਆਂ ਵਿਸ਼ਾਲ ਬਾਹਵਾਂ ਤਾਂ ਪੂਰੇ ਸੰਸਾਰ ਨੂੰ ਆਪਣੀ ਗਲਵੱਕੜੀ 'ਚ ਲੈ ਸਕਦੀਆਂ ਨੇ........ ਤੇ ਮੈਂ ਆਵਦੇ ਆਪ ਨੂੰ "ਪਿਆਰ ਦਾ ਦੇਵਤਾ" ਸਮਝਦਾ....... ਤੇ ਉਹੀ ਸਾਰੀ ਦੁਨੀਆ ਮੈਨੂੰ ਆਪਣੇ ਆਪ ਲਈ ਬਣੀ ਜਾਪਦੀ............।
mainu bilkul aida hi feel hoya c mainu lagda c k hawa te main ik ho gaye ha te sari dunia meria bahan vich hai boht grrt experience c
baki hamesha di tarah grrrt poem hai har emotion nu boht sohna pesh kita grrrt ho jee

Yoy may enter 30000 more characters.
19 Feb 2010
Wah awesome jassi. I m speechless. Its really great and emotional. Jeondi wasdi reh kudiye.
19 Feb 2010
Lovely piece of work jass ji... :)
19 Feb 2010
thanks satti veer n deepak ji..
19 Feb 2010
jeeonde vasdi reh kuriye,..
tere layi maan saab da geet gaaon nu dil karda,
kuriye kismat puriye tainu ena pyaar diyan
apne hisse di duniya main taithon vaar deyan,..
thnx jass ji fo sharin this,..
jeeonde vasdi reh kuriye,..
tere layi maan saab da geet gaaon nu dil karda,
kuriye kismat puriye tainu ena pyaar diyan
apne hisse di duniya main taithon vaar deyan,..
thnx jass ji fo sharin this,..
Yoy may enter 30000 more characters.
20 Feb 2010
Copyright © 2009 - punjabizm.com & kosey chanan sathh