ਵਾਹ ਵਾਹ ਬਹੁਤ ਵਧੀਆ ਲਿਖਿਆ ਹੈ.....
ਮੈਂ ਪੰਜਾਬੀ ਚ ਟਾਈਪ ਕਰ ਦਿੱਤਾ ਹੈ ਇਸਨੂੰ....
ਮਾਰਦੇ ਨੇ ਡੰਡ ਲੱਖਾਂ ਤੇਲ ਲਾਕੇ ਪੱਟਾਂ ਉੱਤੇ,
ਸਾਰਿਆਂ ਨੇ “ਦਾਰਾ” ਭਲਵਾਨ ਬਣ ਜਾਣਾ ਨਹੀਂ|
ਲਾਇਆ ਬੜਾ ਜੋਰ ਕਈਆਂ ਹੱਥ ਪੈਰ ਮਾਰਕੇ ਵੀ,
ਸਾਰਿਆਂ ਨੇ “ਮਰ ਜਾਣਾ ਮਾਨ” ਬਣ ਜਾਣਾ ਨਹੀਂ|
ਫਿਰਦੇ ਨੇ ਕਈ ਇੱਥੇ ਪਾਕੇ ਪਹਿਰਾਵਾ ਉਹਦਾ,
“ਕਲਗੀਆਂ ਵਾਲੇ” ਦੀ ਜੋ ਸ਼ਾਨ ਬਣ ਜਾਣਾ ਨਹੀਂ|
ਕਰਕੇ ਦਿਖਾਵਾ ਐਂਵੇਂ ਫੋਕੀ ਜਹੀ ਆਕੜਾਂ ਦਾ,
"ਭਗਤ" "ਸਰਾਭੇ" ਜਿਹੇ ਮਹਾਨ ਬਣ ਜਾਣਾ ਨਹੀਂ|
ਲੱਖਾਂ ਆਏ ਦੁਨੀਆਂ ਤੇ ਲੱਖਾਂ ਹੋਰ ਆਉਣਗੇ ਵੀ,
"ਰਣਜੀਤ ਸਿੰਘ" ਜਹੇ ਸੂਝਵਾਨ ਬਣ ਜਾਣਾ ਨਹੀਂ|
ਮਾਰਕੇ ਦਹਾੜ ਜਿਹੜਾ ਚਿੱਤ ਕਰੇ ਵੈਰੀਆਂ ਨੂੰ,
"ਨਲੂਏ" ਜਿਹਾ ਕੋਈ ਵੀ ਜਵਾਨ ਬਣ ਜਾਣਾ ਨਹੀਂ|