Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓਹ ਪੰਜਾਬੀ ਨਹੀਂ ਹੁੰਦਾ ........ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਓਹ ਪੰਜਾਬੀ ਨਹੀਂ ਹੁੰਦਾ ........

 ਰੋਟੀ ਜਿਹਨੇ ਕਦੇ ਨਹੀਂ ਖਾਧੀ 'ਚਾਰ ਤੇ ਗੰਡੇ ਨਾਲ,

ਪਿੱਟ ਨਿਕਲੀ ਤੋਂ ਢੁਈ ਨਹੀਂ ਰਗੜੀ ਓਏ ਬਾਣ ਦੇ ਮੰਜੇ ਨਾਲ, 

ਜਬਰ ਜੁਲਮ ਨੂੰ ਸਹਿਕੇ ਜੋ ਕਦੇ ਬਾਗ੍ਹੀ ਨਹੀਂ ਹੁੰਦਾ,

ਬੇਸ਼ੱਕ ਰਹੇ ਪੰਜਾਬ ਚ ਓਹ ਪੰਜਾਬੀ ਨਹੀਂ ਹੁੰਦਾ .........|

 

ਓ ਸੂਏ, ਛ੍ਪ੍ੜਾ, ਕੱਸੀਆਂ ਵਿਚ ਜੋ ਕਦੇ ਨਹਾਇਆ ਨਹੀਂ,

ਤੇ ਵਾਧੂ ਪਿਆ ਕੋਈ ਟਾਇਰ ਡੰਡੇ ਨਾਲ ਭਜਾਇਆ ਨਹੀਂ,

ਮਾਂ-ਬਾਪ ਦੀਆਂ ਗਾੱਲਾਂ ਖਾਣ ਦਾ ਆਦੀ ਨਹੀਂ ਹੁੰਦਾ ..,

ਬੇਸ਼ੱਕ ਰਹੇ ਪੰਜਾਬ ਚ ਓਹ ਪੰਜਾਬੀ ਨਹੀਂ ਹੁੰਦਾ .........|

 

ਓ ਤੱਤਾ  ਤੱਤਾ ਗੂੜ ਨਹੀਂ ਖਾਧਾ ਜਿਹਨੇ ਘਲਾੜੀ ਤੋਂ,

ਜਾਂ ਵਾਰਨੀ ਸਿਖੀ ਨਹੀਂ ਯਾਰਾਂ ਦੀ ਯਾਰੀ ਤੋਂ,

ਸਚ ਪੁਛੋਂ ਜੋ ਦਾਨੀ ਅਤੇ ਤਿਆਗੀ ਨਹੀਂ ਹੁੰਦਾ ..,

ਬੇਸ਼ੱਕ ਰਹੇ ਪੰਜਾਬ ਚ ਓਹ ਪੰਜਾਬੀ ਨਹੀਂ ਹੁੰਦਾ .........|

 

ਭਾਈ ਗੀਤ ਕਿਸੇ ਨੇ ਸੁਣਿਆ ਨਹੀਂ ਜੇ ਆਲਮ ,ਯਮਲੇ ਦਾ ,

ਦੁਗਰੀ ਦਾ ਚਮਕੀਲਾ ਜਾਂ ਫੇਰ ਸ਼ੇਅਰ ਬਈ ਰਮਲੇ ਦਾ,

ਗੰਦੀਆ ਤਰਜਾਂ ਕਢਦਾ ਓਹ ਕਦੇ ਢਾਡੀ ਨਹੀਂ ਹੁੰਦਾ ..,

ਬੇਸ਼ੱਕ ਰਹੇ ਪੰਜਾਬ ਚ ਓਹ ਪੰਜਾਬੀ ਨਹੀਂ ਹੁੰਦਾ .........|

 

 

 

 

21 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਚਾਰ ਪ੍ਰਾਉਣੇ ਆਇਆਂ ਤੋਂ ਮਥੇ ਵੱਟ ਪਾਉਂਦਾ ਜੋ,

ਕੰਮ ਕਾਰ ਸਭ ਛੱਡ ਕੇ ਫਿਰ ਵੀ ਜੱਟ ਕਹਾਉਂਦਾ ਜੋ,

ਬਿਨ ਪੈਸੇ ਤੋਂ ਮੇਲਾ ਟੌਰ ਨਵਾਬੀ ਨਹੀਂ ਹੁੰਦਾ ..,

ਬੇਸ਼ੱਕ ਰਹੇ ਪੰਜਾਬ ਚ ਓਹ ਪੰਜਾਬੀ ਨਹੀਂ ਹੁੰਦਾ .........|

 

ਓ "ਮਖਣ ਬਰਾੜ" ਤਾਂ ਹੋਰ ਬੜਾ ਕੁਝ ਲਿਖਣਾ ਚਾਹੁੰਦਾ ਸੀ ,

ਪਰ ਕੀ ਕਰੇ ਬਈ ਇੱਕ ਗਾਣੇ ਵਿਚ ਫਿੱਟ ਨਹੀ ਆਉਂਦਾ ਸੀ ,

ਓਹ ਵਿਆਹ ਵ੍ਨੌਟੀ ਲਗਦਾ ਜਿਸ ਵਿਚ ਲਾਗੀ ਨਹੀਂ ਹੁੰਦਾ,

ਬੇਸ਼ੱਕ ਰਹੇ ਪੰਜਾਬ ਚ ਓਹ ਪੰਜਾਬੀ ਨਹੀਂ ਹੁੰਦਾ .........|

 

                                  ਮਖਣ ਬਰਾੜ

21 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g...

thanks for sharing...!! :)

21 Feb 2010

Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 

good job 22..

22 Feb 2010

Reply