ਮੇਰੇ ਇਸ਼ਕ ਦੇ ਸਫ਼ਰ ਵਿੱਚ ਕੁਝ ਐਸਾ ਮੁਕਾਮ ਆਇਆ,
ਵਫ਼ਾ ਕਰ ਵੀ ਸਾਡੇ ਹਿੱਸੇ ਬੇਵਫ਼ਾ ਨਾਮ ਆਇਆ ,
ਹਾਸਿਆਂ ਵੱਟੇ ਹੰਝੂ ਮਿਲ ਗਏ ,ਟੁਕੜੇ-੨ ਹੋ ਗਏ ਦਿਲ ਦੇ,
ਹੁਣ ਦੁਨੀਆ ਤੋਂ ਦਰਦ ਲੁਕੋਨੇ ਹਾਂ,
ਹੱਸ ਲਈਦਾ ਮਹਿਫ਼ਿਲ ਵਿੱਚ ਫ਼ਿਰ ਅੰਦਰ ਵੜ ਕੇ ਰੋਨੇ ਆਂ,
ਦੁਨੀਆ ਤੋਂ ਦਰਦ ਲੁਕੋਨੇ ਹਾਂ,
ਓਹਨਾਂ ਦਾ ਹੁਸਨ ਮੇਰੀ ਜ਼ਿੰਦਗੀ ਸੀ
ਮੇਰਾ ਇਸ਼ਕ ਮੇਰੀ ਇਬਾਦਤ ਮੇਰੀ ਬੰਦਗੀ ਸੀ,
ਕਾਹਦੀ ਗਈ ਓਹ ਜਿੰਦਗੀ ਚੋਂ ਹੁਣ ਫ਼ਿਰਦੇ ਸਾਹ ਬਚਾਉਂਦੇ ਹਾਂ,
ਦੁਨੀਆ ਤੋਂ ਦਰਦ ਲੁਕੋਨੇ ਹਾਂ,
ਹੱਸ ਲਈਦਾ ਮਹਿਫ਼ਿਲ ਵਿੱਚ ਫ਼ਿਰ ਅੰਦਰ ਵੜ ਕੇ ਰੋਨੇ ਆਂ,
ਵਫ਼ਾ ਕਰ ਕੇ ਵੀ "ਬਰਾੜ" ਇਕੱਲਾ ਰਹਿ ਗਿਆ,
ਹਾਸੇ ਸਾਡੇ ਹਿੱਸੇ ਨਾ ਆਏ ਬੱਸ ਖਾਲੀ ਅੱਡਿਆ ਪੱਲਾ ਰਹਿ ਗਿਆ,
ਰਹੀ ਅਰਜ਼ ਸਾਡੀ ਨਾਮਨਜ਼ੂਰ ਉਸ ਪੱਥਰਦਿਲ ਦੇ ਦਰ੍ਬਾਰ ਵਿੱਚ
ਜਿਹਨੂੰ ਰੱਬ ਦੇ ਵਾਂਗ ਧਿਆਉਨੇ ਹਾਂ,
ਹੱਸ ਲਈਦਾ ਮਹਿਫ਼ਿਲ ਵਿੱਚ ਫ਼ਿਰ ਅੰਦਰ ਵੜ ਕੇ ਰੋਨੇ ਆਂ,
ਦੁਨੀਆ ਤੋਂ ਦਰਦ ਲੁਕੋਨੇ ਹਾਂ,