|
|
|
|
|
|
Home > Communities > Punjabi Poetry > Forum > messages |
|
|
|
|
|
ਮੈਂ ਨੀਵਾ ਮੇਰੀ ਸੋਚ ਨੀਵੀਂ... |
ਮੈਂ ਵਪਾਰੀ ਕਫ਼ਨਾਂ ਦਾ, ਤਰਸਾ ਧੇਲਾ ਇੱਕ ਇੱਕ ਕਮਾਉਣ ਲਈ.. ਮੈਂ ਬਦਕਿਸਮਤ, ਲੋਕਾਂ ਮਰਨਾ ਛੱਡਤਾਂ, ਕਰਾਂ ਅਰਦਾਸ ਵਿੱਕਰੀ ਹੋ ਜਾਣ ਲਈ..|| ਜੱਗ ਹੱਸਦਾ ਤੇ ਪੀੜ ਜਿਹੀ ਉਠਦੀਏ, ਤਰਲੋ ਮੱਛੀ ਹੁੰਦਾ ਫਿਰਾ ਚੂਲਾ ਜਲਾਉਣ ਲਈ.. ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..|| ................................................................................................ ਮੰਨਿਆ ਉਹਦੀ ਰਜ਼ਾ ਨਾਲ ਹੀ ਸੱਭ ਮਿਲਦਾ ਏ, ਮੈਂ ਹੱਥੀ ਲੀਕਾਂ ਮਾਰਾ ਕਿਸਮਤ ਬਣਾਉਣ ਲਈ.. ਸੋਚਦਾ ਹਾਂ ਲੋਕੀ ਮਰਨ ਤੇ ਪੈਸਾ ਕਮਾਵਾਂ, ਲਗਦਾ ਭੈੜਾ ਕੰਮ ਨਹੀ ਅਮੀਰ ਬਣ ਜਾਣ ਲਈ || ਮੈਨੂੰ ਕਿਸੇ ਦੇ ਮਰੇ ਦਾ ਗ਼ਮ ਨਹੀ, ਖੁਸ਼ੀ ਹੁੰਦੀ ਏ ਚਾਰ ਹੰਝੂ ਵਹਾਉਣ ਲਈ.. ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..|| ............................................................................................... ਮੇਰੀ ਹੱਟੀ ਕੋਈ ਪੈਰ ਧਰੇ ਨਾ, ਲੋਕੀ ਵੱਟਦੇ ਨੇ ਪਾਸਾ ਹੱਸ ਕੇ ਬੁਲਾਉਣ ਲਈ.. ਵੇਖ ਟਹਿਣ ਸੁਕਾ ਮੇਰਾ ਵੱਡਣ ਨੂੰ ਜੀ ਕਰੇ, ਖਰੀਦੂ ਕੋਈ ਤੇ ਬਾਲਣ ਚੜਾਉਣ ਲਈ..|| ਮੈਂ ਕੱਲੇ ਕੱਲੇ ਘਰ ਨੂੰ ਮਾਤਮ ਨਾਲ ਵੇਖਾ, ਇੱਥੇ ਤਾਂ ਨਹੀ ਕੋਈ ਚਾਦਰ ਚਿੱਟੀ ਪਾਉਣ ਲਈ.. ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..|| ................................................................................................. ਮੈਨੂੰ ਜੰਮੇ ਕਿਸੇ ਖੂਸ਼ੀ ਬੜੀ, ਦੀਵਾ ਜਗਾਵਾਂ ਮਰੇ ਤੇ ਕਮਾਈ ਵੱਧਾਉਣ ਲਈ.. ਮੈਂ ਕਿਊ ਕਰਾ ਪਰਵਾਹ ਕਿਸੇ ਦੀ, ਇਸ ਜੱਗ ਤੇ ਕੌਣ ਜਿਊਦਾਂ ਏ ਕਿਸੇ ਲਈ..|| ਰੋਵੇ ਕੁੱਤਾ ਜ਼ਾ ਲੜਨ ਬਿੱਲੀਆਂ ਮਿਲੇ ਸਕੂਨ ਜਿਹਾ, ਮੈਂ ਪਾਲੇ ਉਲੂ ਉਜਾੜ ਪਾਉਣ ਲਈ.. ਮੈਂ ਨੀਵਾ ਮੇਰੀ ਸੋਚ ਨੀਵੀਂ, ਨਿੱਤ ਵੇਖਾ ਸੁਪਨੇ ਮੜੀਆ ਸਜਾਉਣ ਲਈ..||
|
|
25 Feb 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|