Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਾਂਦੀ ਦੀਆਂ ਝਾਂਝਰਾਂ. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Preet dhanoa
Preet
Posts: 6
Gender: Female
Joined: 08/Jan/2009
Location: jalandar
View All Topics by Preet
View All Posts by Preet
 
ਚਾਂਦੀ ਦੀਆਂ ਝਾਂਝਰਾਂ.
ਅੱਲੜ ਉਮਰੇ, ਜਦੋਂ ਨੈਣ ਲੜਦੇ ਨੇ,
ਜਦੋਂ ਹਰ ਵਕਤ ਕਿਸੇ ਦੇ ਆਉਣ ਦਾ ਇੰਤਜ਼ਾਰ ਹੁੰਦਾ ਹੈ,
ਕਿਸੇ ਇੱਕ ਦੇ ਹੀ ਬੋਲ ਮਿੱਠੜੇ ਲਗਦੇ ਨੇ,
ਉਸ ਵੇਲੇ ਇੱਕ ਹੋਰ ਚੀਜ਼ ਦੀ ਉਡੀਕ ਹੁੰਦੀ ਹੈ.....
ਉਸ ਪਹਿਲੇ ਤੋਹਫੇ ਦੀ ਜੋ ਭਾਵੇਂ ਧੇਲੇ ਦਾ ਈ ਹੋਵੇ;
ਮੈਨੂੰ ਵੀ ਕਿਵੇਂ ਭੁੱਲ ਸਕਦਾ ਉਹ ?
ਜੋ ਇੱਕ ਤੋਂ ਬਾਦ ਦੂਸਰੀ, ਦੂਸਰੀ ਤੋਂ ਬਾਦ ਤਿਸਰੀ ,ਤੇ
ਫਿਰ ਆਖਰੀ ਤੇ ਚੌਥੀ ਲਾਲ ਰੰਗ ਦੀ ਡੱਬੀ ਚ ਬੰਦ ਸੀ,
ਨਾ ਨਾ ਕਰਦੀ ਨੇ ਜਦੋਂ ਫੜਿਆ ਸੀ ਉਸਨੂੰ ਤਾਂ ਦਿਲ ਚ ਅਜੀਬ ਚਾ ਸੀ,
ਸਾਰੀ ਰਾਹ ਸੋਚਾਂ ਚ ਹੀ ਲੰਘ ਗਈ ਕਿ ਇਸ ਚ ਹੈ ਕੀ...
ਜਦੋਮ ਘਰ ਜਾਕੇ ਵੇਖਿਆ ਤਾਂ ਖੁਸ਼ੀ ਤੇ ਡਰ ਹਾਵੀ ਹੋ ਗਿਆ
ਸੋਚਣ ਲੱਗੀ ਇਨਾਂ ਨੂੰ ਪਾਵਾਂ ਕਿਵੇਂ ?
ਜੇ ਇਹ ਪਾ ਲਈਆਂ ਇਨਾਂ ਨੇ ਪਾਕ ਰਿਸ਼ਤੇ ਨੂੰ ਬਦਨਾਮ ਕਰ ਦੇਣਾ
ਪਰ ਦਿਲ ਨੂੰ ਕੌਣ ਸਮਝਾਉਂਦਾ, ਚਾ ਤਾਂ ਅਜੇ ਸੱਜਰੇ ਸੀ,
ਸੋ ਪਾ ਹੀ ਲਈਆਂ ਜਿਸ ਦਿਨ ਕੱਲੀ ਸਾਂ ਘਰ ਚ
ਖਵਰੇ ਕਿੰਨੀ ਵਾਰ ਆਪਣੇ ਕਦਮਾਂ ਨੂੰ ਸ਼ੀਸ਼ੇ ਚ ਤੱਕਿਆ ਹੋਣੈ ਮੈਂ
ਸਾਂਭਕੇ ਅੱਜ ਵੀ ਰੱਖੀਆਂ, ਪਰ ਅਕਸਰ ਸੋਚਦੀ ਆਂ
ਕਾਸ਼ ਤੂੰ ਕਦੀ ਲਿਆਇਆ ਨਾ ਹੁੰਦਾ
ਕਾਸ਼ ਮੈਂ ਕਦੀ ਪਾਈਆਂ ਨਾ ਹੁੰਦੀਆਂ
ਇਹ ਚਾਂਦੀ ਦੀਆਂ ਝਾਂਝਰਾਂ..................
13 Feb 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
..
khoobsurat...
19 Feb 2009

ਗੋਲਡੀ ਡੰਗ! , ਲਗੀਆਂ ਨਾ ਪੁਗੀਆਂ
ਗੋਲਡੀ ਡੰਗ! ,
Posts: 29
Gender: Male
Joined: 11/May/2009
Location: Ludhiana,melbourne
View All Topics by ਗੋਲਡੀ ਡੰਗ! ,
View All Posts by ਗੋਲਡੀ ਡੰਗ! ,
 
wah g wah bahut wadiya!!
10 May 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

soo simple n sweet........nice to readhappy10

14 Feb 2010

Reply