Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਲਵਲਾ...... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
ਵਲਵਲਾ......


ਉਹ ਕਿੰਨਾ ਤੇਰੇ ਪਾਸ ਹੈ...
ਐ ਮਨ...//
ਤੂੰ ਫਿਰ ਵੀ ਕਿਉ ਉਦਾਸ ਹੈ
ਤੂੰ ਕਿਉ ਨਹੀ ਸਮਝਦਾ
ਉਸ ਦੀਆ ਜ਼ਿਮੇਵਾਰੀਆ
ਤੂੰ ਜਿਥੇ ਯਾਦ ਕੀਤਾ
ਉਥੇ ਹੀ ਪਾਇਆ..
ਫਿਰ ਤੈਨੂੰ ਕੀ ਇਤਰਾਜ਼ ਹੈ ?

ਸ਼ੁਕਰ ਕਰ ਉਸਦਾ ਕਿ
ਤੇਰਾ ਹਰ ਫੁਰਨਾ ਪੂਰਾ ਕਰਦਾ ਹੈ ਉਹ
ਤੇਰੀ ਫਰਿਆਦ ਸੁਣਦਾ ਹੈ ਉਹ
ਤੇਰੇ ਨੈਣਾਂ ਚ ਰਹਿੰਦਾ ਹੈ ਉਹ
ਤਾਂ ਤੇਰੀਆ ਅੱਖਾਂ ਚ ਦਿਸਦਾ ਹੈ
ਉਦਰੇਵਾਂ ਕਿਉਂ ?

ਕੀ ਤੇਰੀ ਕੌਈ ਵੀ ਗੱਲ
ਨਜ਼ਰ ਅੰਦਾਜ਼ ਹੁੰਦੀ ਹੈ
ਤਾਂ ਫਿਰ ਖਾਰੇ ਹੰਝੂਆ ਦਾ
ਹੜ ਵਹਿੰਦਾ ਹੈ ਕਿਉ ?

ਜਦ ਉਹ ਤੇਰੇ ਏਨਾ ਨੇੜੇ ਹੈ
ਤਾਂ ਬੁੱਕ ਬੁੱਕ ਹੰਝੂ ਕੇਰੇ ਨੇ ਕਿਉ ?
ਕੀ ਤੇਰੇ ਰੱਬ ਨੇ
ਤੈਨੂੰ ਕਦੇ ਅਣਗੌਲਿਆ ਕੀਤਾ ਹੈ ?

ਤੇਰਾ ਮੱਕਾ , ਤੇਰਾ ਕਾਅਬਾ
ਤੇਰੀ ਖਾਤਰ
ਜਿਧਰ ਚਾਹਵੇਂ ਘੁੰਮਦਾ ਹੈ ਉਹ
ਗਰੂਰ ਚ ਰਹਿ , ਸਰੂਰ ਚ ਰਹਿ
ਤੇਰੇ ਦਮ ਚ ਦਮ ਭਰਦਾ ਹੈ ਉਹ

ਤੇਰਾ ਹਰ ਕਾਰਜ਼ ਸੰਵਾਰਦਾ ਹੈ
ਫਿਰ ਕਾਹਦਾ ਗਮ ਕਰਦਾ ਹੈ ਤੂੰ?
ਹਰ ਹਾਲ ਚ ਸ਼ਕਰਾਨਾ ਕਰ
ਕਿ ਤੇਰੇ ਤੇ ਰਹਿਮੌ ਕਰਮ ਕਰਦਾ ਹੈ ਉਹ

ਕੀ ਹਾਲੇ ਵੀ ਕੌਈ ਗੁੰਜਾਇਸ਼ ਹੈ
ਜਦ ਮੁਰਾਂਦਾ ਪੂਰੀਆ ਕਰਨ ਵਾਲਾ
ਖੁਦ ਤੇਰਾ ਜ਼ਿੰਮੇਵਾਰ ਹੈ
ਐ ਮਨ, ਉਹਦੇ ਰੰਗ
'ਚ ਰੰਗਿਆ ਰਹਿ

ਜ਼ਿੰਦਗੀ ਦਾ ਪਲ ਪਲ
ਉਸ ਤੌ ਨਿਛਾਵਰ ਕਰਦਾ ਰਹਿ
ਮਨ ਮੰਦਰ 'ਚ ਚੁਪਕੇ ਚੁਪਕੇ
ਧਿਆਨ ਧਰ..
ਕਿਉਂਕਿ ਜਿਨਿ ਹਰਿ ਪਾਇਆ
ਤਿਨੈ ਛੁਪਾਇਆ...//

26 Feb 2010

Reply