|
ਕਾਸ਼ ਮੈਂ ......... |
ਤੂੰ ਪੜੇ ਨਵਾਜ ਇਸ਼ਕ ਦੀ,ਤੇ ਮੁਰਾਦ ਤੇਰੀ ਤੇ ਮੇਰਾ ਹੱਕ ਹੂੰਦਾ.. ਤੇਰੇ ਅੰਗ ਸੰਗ ਮੈਂ ਘੁੰਮਦਾ ,ਤੇ ਨਾ ਜੱਗ ਨੂੰ ਭੋਰਾ ਸ਼ਕ ਹੂੰਦਾ.. ਤੈਨੂੰ ਮਿਲਿਆਂ ਮੈ ਚਾਵੀ ਹੋਵਾ,ਤੇ ਇੱਕੋ ਇੱਕ ਤੇਰੀ ਜਿੱਦ ਹੂੰਦਾ.. ਤੈਨੂੰ ਆਵੇ ਪਿਆਰ ਮਲੋ ਮਲੀ, ਤੇ ਦਿਲ ਤੇਰੀ ਦੀ ਮੈਂ ਯਾਦ ਹੂੰਦਾ.
ਤੂੰ ਕੱਢੇ ਕਸੀਦਾ ਵਿਚ ਤਿਰੰਝਣ,ਮੈਂ ਝੋਲੀ ਤੇਰੀ ਚ ਪਿਆ ਸੋਲ ਹੂੰਦਾ.. ਮੈਂ ਬਣਾ ਹਿੱਸਾ ਤਰੀਫ ਤੇਰੀ ਦਾ,ਹਰ ਸੱਖੀ ਤੇਰੀ ਦਾ ਮੈਂ ਬੋਲ ਹੂੰਦਾ. ਤੂੰ ਸੂਈ ਘੁਮਾਵੇ ਮਸਤੀ ਚ,ਮੈਂ ਫੁਲਕਾਰੀ ਤੇਰੀ ਨਾਲ ਖੋ ਹੁੰਦਾ, ਤੂੰ ਪੀਵੇ ਛੰਨਾਂ ਭਰ ਕੇ ਨੀ, ਮੈਂ ਬੁਲਿਆਂ ਤੇਰੀ ਦੀ ਛੋ ਹੁੰਦਾ...
ਮੈਂ ਹਰਦਮ ਰਹਾਂ ਕੋਲ ਤੇਰੇ, ਜਦੋ ਕਿਤੇ ਚਿਤ ਤੇਰਾ ਉਦਾਸ ਹੁੰਦਾ, ਮੈਂ ਕਰਾਂ ਗਲਾਂ ਨਾਲ ਤੇਰੇ, ਤੇ ਲੋਕਾਂ ਭਾਣੀ ਮੈਂ ਇੱਕ ਸ਼ਿੰਗਾਰ ਹੁੰਦਾ. ਮੈਂ ਵਾਲਾ ਤੇਰੇਆਂ ਚ ਗਵਾਚ ਜਾਦਾ,ਬੂਹਾ ਪਲਕਾਂ ਦਾ ਜੱਦ ਢੋਹ ਹੁੰਦਾ ਤੂੰ ਖਿਆਲੀ ਆਪਣੇ ਖੋ ਜਾਦੀਂ, ਤੇ ਮੈਂ ਰੂਹ ਤੇਰੀ ਦੇ ਕੋਲ ਹੁੰਦਾ.
ਮੈਂ ਅਜਿਹਾ ਮੰਗਦਾ ਜਨਮ ਖੁਦਾ ਕੋ, ਜੇ ਮੰਗਣੇ ਦਾ ਕਿੱਤੇ ਰਿਵਾਜ਼ ਹੰਦਾ. ਤੈਨੂੰ ਵੱਧ ਜਾਨ ਤੋ ਪਿਆਰਾ ਹੋਵਾ,ਤੇ ਵੱਖਰਾ ਜਿਹਾ ਮਿਜਾਜ ਹੁੰਦਾ. ਨ ਖਟਕਾ ਜੱਗ ਦੀਆਂ ਨਜ਼ਰਾ ਚ, ਨਾ ਆਇਆ ਕੋਈ ਮੰਗਣ ਹੁੰਦਾ.. ਓ ਆਉਦਾ ਮਜ਼ਾ ਜਿਉਣ ਦਾ, ਕਾਸ਼ ਮੈਂ ਤੇਰੇ ਹੱਥ ਦਾ ਕੰਗਨ ਹੁੰਦਾ....
|
|
26 Feb 2010
|