Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਆਫ ਕਰਨਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਮੁਆਫ ਕਰਨਾ
ਮੁਆਫ ਕਰਨਾ
-ਹਰਮੇਲ ਪਰੀਤ

ਜੇ ਤੁਸੀਂ ਏਸ ਨੂੰ ਤਰੱਕੀ ਆਖਦੇ ਹੋ,
ਤਾਂ ਅਸੀਂ ਪਛੜੇ ਹੀ ਚੰਗੇ ਹਾਂ।
ਸਾਨੂੰ ਨਹੀਂ ਵਾਰਾ ਖਾਂਦੀ
ਤੁਹਾਡੀ ਏਹ ਆਧੁਨਿਕਤਾ
ਤੇ ਫੇਰ ਉੱਤਰ ਆਧੁਨਿਕਤਾ।

ਚੰਨ ਦੀ ਮਿੱਟੀ ਤੇ ਪੈਰ ਧਰਨ ਦੀ ਚਾਹ
ਮੰਗਲ ਤੇ ਜੀਵਨ ਤਲਾਸ਼ਣ ਦੀ ਲਲਕ
ਆਖ਼ਰ ਕਿਸ ਲਈ?
ਸਾਨੂੰ ਅਜੇ ਸਾਂਭਣੀ ਨਹੀਂ ਆਈ
ਆਪਣੀ ਧਰਤੀ ਮਾਂ ਹੀ।

ਜ਼ਹਿਰਾਂ ਦੀ ਅੰਨ੍ਹੀ ਵਰਤੋਂ ਕਰਕੇ
ਖੇਤਾਂ ਵਿੱਚ ਉਗਾਇਆ ਜ਼ਹਿਰ
ਜੇ ਤੁਹਾਨੂੰ ਲਗਦੈ ਤਰੱਕੀ ਦਾ ਸੂਚਕ
ਤਾਂ ਮੁਆਫ ਕਰਨਾ
"ਅਸੀਂ ਤੁਹਾਡੇ ਹੱਕ 'ਚ ਖੜ੍ਹੇ ਨਹੀਂ ਹੋ ਸਕਦੇ। "

ਕੁਦਰਤ ਦੇ ਨਿਜ਼ਾਮ ਨਾਲ ਛੇੜ ਛਾੜ ਕਰਕੇ
ਫਲਾਂ, ਅਨਾਜਾਂ ਤੇ ਸਬਜੀਆਂ ਦੇ
ਪੌਦਿਆਂ 'ਚ ਜ਼ਹਿਰ ਭਰਕੇ
ਮਨੁੱਖਤਾ ਨਾਲ ਧ੍ਰੋਹ ਕਮਾਉਣਾ
ਜੇ ਤੁਹਾਡੀ ਭੋਜਨ ਸੁਰੱਖਿਆ ਦਾ ਸੂਤਰ ਹੈ :
ਤਾਂ ਅਸੀਂ ਪਸੰਦ ਕਰਾਂਗੇ ਭੁੱਖੇ ਹੀ ਮਰ ਜਾਣਾ।
ਇੰਜ ਆਸ ਤਾਂ ਰਹੇਗੀ
ਅਗਲੀਆਂ ਪੀੜ੍ਹੀਆਂ ਦੇ ਪੈਦਾ ਹੋਣ
ਤੇ ਮੌਲਣ ਦੀ।
ਚਲਦਾ ਤਾਂ ਰਹੇਗਾ ਵੰਸ਼ ਸਾਡਾ।
ਜਿਉਂ ਤਾਂ ਸਕਣਗੇ ਵਾਰਿਸ ਸਾਡੇ
ਤੰਦਰੁਸਤ ਜੀਵਨ।

ਅੰਨ ਦੇ ਭੰਡਾਰ ਭਰੇ ਹੋਣਾ
ਤੇ ਲੋਕਾਂ ਦਾ ਪੇਟ ਭਰ ਸੌਣਾਂ
ਦੋ ਬਿਲਕੁਲ ਵਿਪਰੀਤ ਗੱਲਾਂ ਨੇ,
ਜਿੰਨਾਂ ਦਾ ਕੋਈ ਵਾਸਤਾ ਨਹੀਂ
ਇੱਕ ਦੂਜੀ ਨਾਲ।

ਤੁਹਾਡੇ ਹਰੇ ਇਨਕਲਾਬ ਨੇ
ਭਰ ਦਿੱਤੇ ਹੋਣਗੇ ਨੱਕੋ ਨੱਕ
ਭੰਡਾਰ ਅੰਨ ਦੇ।
ਪਰ ਹਕੀਕਤ ਅਸੀਂ ਵੀ ਜਾਣਦੇ ਹਾਂ,
ਤੁਹਾਨੂੰ ਵੀ ਪਤਾ ਹੈ,
ਕਿ ਅੱਜ ਵੀ ਦੇਸ਼ ਦੇ ਕਰੋੜਾਂ ਲੋਕ,
ਸੌਂਦੇ ਨੇ ਭੁੱਖਣ ਭਾਣੇਂ,
ਸਾਰਦੇ ਨੇ ਡੰਗ
ਦਰਖ਼ਤਾਂ ਦੀ ਛਿੱਲ
ਜਾਂ ਕੀੜੇ ਮਕੌੜੇ ਖਾ ਕੇ।

ਹਾਂ, ਹਰੇ ਇਨਕਲਾਬ ਦੇ ਗਰਭ ਚੋਂ,
ਪੈਦਾ ਹੋਈ ਭਿਆਨਕ ਤਬਾਹੀ
ਫੈਲਾ ਰਹੀ ਹੈ ਚੌਤਰਫਾ
ਆਪਣੇ ਖੂੰਨੀ ਪੰਜੇ।
ਘਰ ਘਰ 'ਚ
ਇੱਕ ਤੋਂ ਬਾਅਦ ਇੱਕ
ਕੈਂਸਰ ਨਾਲ ਮਰਦੇ ਲੋਕ,
ਕੁੱਖ ਹਰੀ ਕਰਨ ਲਈ ਤਰਸਦੀਆਂ
ਬਾਂਝ ਮਾਵਾਂ,
ਬਾਲ ਉਮਰੇ ਬੁਢਾਪਾ ਹੰਢਾਉਂਦੇ ਬੱਚੇ,
ਨਪੁੰਸਕ ਹੁੰਦੀ ਜਵਾਨੀ,
ਧਰਤੀ ਤੋਂ ਮੁੱਕ ਮੁਕਾ ਗਏ ਜੀਵ ਜੰਤੂ।
ਬਹੁਤ ਲੰਮੀ ਹੈ
ਤੁਹਾਡੇ ਹਰੇ ਇਨਕਲਾਬ ਦੇ ਖਿਲਾਫ
ਭਗਤਣ ਵਾਂਲੇ ਗਵਾਹਾਂ ਦੀ ਲਾਈਨ।
*ਹਰਮੇਲ ਪਰੀਤ*
22 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
kya baata ne harmet preet ji diya...

bareekiya tan nahi pata mainu khulli kavita likhan diya....
but dil te wajjdi ae 22 di kavita... tusi ethe jinniya v post keetiya...

andaaz-e-beyaan bahut wadhiya ae veer da...

te tusi bahut wadhiya karde ho ethe share karke...
22 Jul 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
bahut wadiya hai.kmaal hai lod hai aaj eho jihi likhtan diharmail preet g....kitey rwangi tutdi hai.par kavita annt tAK ban key rakhi hai.visha v bahut wadiya.mainu jiyada pata nahi..ohna barey but ohna diyan likhtan ton andajza lagiya ja sakda hai........
22 Jul 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
bahut hi usaaru te aganh-vadhu khiyaal ne ... thanx for sharing this ..
22 Jul 2009

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਸ਼ੁਕਰੀਆ ਸਭ ਦਾ ਇਹਨਾਂ ਸ਼ਬਦਾਂ ਨੁੰ ਪਸੰਦ ਕਰਨ ਹਿਤ
30 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 


[i]ਚੰਨ ਦੀ ਮਿੱਟੀ ਤੇ ਪੈਰ ਧਰਨ ਦੀ ਚਾਹ
ਮੰਗਲ ਤੇ ਜੀਵਨ ਤਲਾਸ਼ਣ ਦੀ ਲਲਕ
ਆਖ਼ਰ ਕਿਸ ਲਈ?
ਸਾਨੂੰ ਅਜੇ ਸਾਂਭਣੀ ਨਹੀਂ ਆਈ
ਆਪਣੀ ਧਰਤੀ ਮਾਂ ਹੀ।

"
ਤੁਹਾਡੇ ਹਰੇ ਇਨਕਲਾਬ ਨੇ
ਭਰ ਦਿੱਤੇ ਹੋਣਗੇ ਨੱਕੋ ਨੱਕ
ਭੰਡਾਰ ਅੰਨ ਦੇ।
ਪਰ ਹਕੀਕਤ ਅਸੀਂ ਵੀ ਜਾਣਦੇ ਹਾਂ,
ਤੁਹਾਨੂੰ ਵੀ ਪਤਾ ਹੈ,
ਕਿ ਅੱਜ ਵੀ ਦੇਸ਼ ਦੇ ਕਰੋੜਾਂ ਲੋਕ,
ਸੌਂਦੇ ਨੇ ਭੁੱਖਣ ਭਾਣੇਂ,
ਸਾਰਦੇ ਨੇ ਡੰਗ
ਦਰਖ਼ਤਾਂ ਦੀ ਛਿੱਲ
ਜਾਂ ਕੀੜੇ ਮਕੌੜੇ ਖਾ ਕੇ।

ਹਾਂ, ਹਰੇ ਇਨਕਲਾਬ ਦੇ ਗਰਭ ਚੋਂ,
ਪੈਦਾ ਹੋਈ ਭਿਆਨਕ ਤਬਾਹੀ
ਫੈਲਾ ਰਹੀ ਹੈ ਚੌਤਰਫਾ
ਆਪਣੇ ਖੂੰਨੀ ਪੰਜੇ।


bakamaal likht hai ji!!
bahut khuub !!
30 Aug 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਮੁਆਫ ਕਰਨਾ ....
sachi 22g tuhade vichar par ke bahut vadiyaa lagga.......
...
31 Aug 2009

G.S.GILL ...!!
G.S.GILL
Posts: 296
Gender: Male
Joined: 01/Sep/2008
Location: laaye samundran ch dere..
View All Topics by G.S.GILL
View All Posts by G.S.GILL
 
bahut khoob te darustt gallan keetiyan ne

rabb smatt bakshe sabh nu
22 Sep 2009

Reply