Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ghazal :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ghazal
ਹੁਣ ਕਿ ਅਸਲੀ ਮਾਅਨਿਆਂ ਵਿਚ ਮਰਦ ਦੀ ਸਾਥਣ ਬਣਾਂ
ਮੇਰਾ ਵੀ ਦਿਲ ਲੋਚਦਾ ਹੈ ਵਕਤ ਦੀ ਹਾਨਣ ਬਣਾਂ

ਇਕ ਕਮਾਊ ਨਾਰ ਉਤੋਂ ਚੁੱਲਾ-ਚੌਂਕਾ ਸਾਂਭਦੀ
ਰਾਤ ਨੂੰ ਉਹੀ ਤਵੱਕੋ, ਲਿਸ਼ਕਦਾ ਚਾਨਣ ਬਣਾਂ

ਪੁੱਤਰਾਂ ਦੀਆਂ ਹਾਜਤਾਂ ਅਜ ਰਾਂਝਣਾਂ ਦੇ ਵੰਸ਼ ਨੂੰ
ਸੂਤਕੋਂ ਧੁਤਕਾਰ ਹੁੰਦੀ , ਹੀਰ ਫਿਰ ਕੀਕਣ ਬਣਾਂ

ਇਸ਼ਤਹਾਰੀਂ , ਮਰਦ ਦੀ ਤਨ-ਹਵਸ ਦਾ ਸਾਧਨ ਬਣਾਂ
ਦਾਜ ਦੇ ਕਦੀ ਲੋਭੀਆਂ ਦੀ ਹਿਰਸ ਦਾ ਬਾਲਣ ਬਣਾਂ

ਰੋਕੇ ਨਾ ਕੋਈ ਮਰਦ ਨੂੰ ਬੁਰਸ਼ਾ-ਗਰਦੀ ਜੋ ਕਰੇ
ਕੌਣ ਜ਼ਿੰਮੇਦਾਰ ਇਸਦਾ , ਅੱਕ ਜੋ ਮੈਂ ਫੂਲਨ ਬਣਾਂ

ਦਿਨ ਦਿਹਾੜੇ ਪੀੜ ਦੇ ਬੱਦਲ ਨੇ ਵਿਹੜੇ ਵਿਚਰਦੇ
ਫੇਰ ਰਾਤਾਂ ਜਾਗਦੀ ਮੈਂ ਅੱਖ ਦੀ ਕਿਣ-ਮਿਣ ਬਣਾਂ

ਲੇਖ ਦੀ ਹੋਣੀ ਗਿਆ ਹੋ ਹੋਰ ਦਾ ਹੀ ਹੋਰ ਮੈਂ
ਸੀ ਕਿਸੀ ਦਾ ਮਨ ਮੇਰਾ,ਕਿਸੀ ਹੋਰ ਲਈ ਮੈਂ ਤਨ ਬਣਾਂ

ਮੇਟ ਲਾਂ ਖੁਦ ਹੋਂਦ ਅਪਣੀ ਹੁਣ ਇਹੀ ਵਾਜਿਬ ਵੀ ਹੈ
ਹੋ ਮਤਾ ਨਾ ਉਸ ਦੀ ਹੀ ਮੈਂ ਹੋਂਦ ਲਈ ਉਲਝਣ ਬਣਾਂ

ਕਟ ਗਿਆ ਸਫਰਾਂ 'ਚ ਜੀਵਨ ਸਿਰ ਬੁਢੇਪਾ ਆ ਗਿਆ
ਜੀ ਕਰੇ ਮੁੜ ਪਿੰਡ ਦੀਆਂ ਜੂਹਾਂ 'ਚ ਜਾ ਬਚਪਨ ਬਣਾਂ

ਕੁਝ ਹਨੇਰੇ ਅਕਸ ਤੇ ਕੁਝ ਧੁੰਦਲੇ ਸੁਫਨੇ ਦੇ ਗਿਆ
ਚਾਹ ਸੀ ਜਿਸ ਦੇ ਜਗਮਗਾਂਦੇ ਰੂਪ ਦਾ ਦਰਪਣ ਬਣਾਂ

ਜ਼ਿੰਦਗੀ ਦਾ ਫਲਸਫਾ ਬਸ ਏਸ ਤੇ ਕਾਇਮ ਰਹੇ
ਰੰਗ ਦਾ ਪੈਕਰ ਉਹ , ਤੇ ਮੈਂ ਓਸ ਦਾ ਚਿੰਤਨ ਬਣਾਂ
02 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

waah ! bahut khoob bai ji ............. u done a grt job .........jio veer 

02 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

bahut khoob as usual....

02 Mar 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 
Charanjit sir aap nu es mehfil wich padlke bahut khub lag reha haa..
 
ਹੁਣ ਕਿ ਅਸਲੀ ਮਾਅਨਿਆਂ ਵਿਚ ਮਰਦ ਦੀ ਸਾਥਣ ਬਣਾਂ
ਮੇਰਾ ਵੀ ਦਿਲ ਲੋਚਦਾ ਹੈ ਵਕਤ ਦੀ ਹਾਨਣ ਬਣਾਂ

wah ! kya ehsaas ne
ਇਕ ਕਮਾਊ ਨਾਰ ਉਤੋਂ ਚੁੱਲਾ-ਚੌਂਕਾ ਸਾਂਭਦੀ
ਰਾਤ ਨੂੰ ਉਹੀ ਤਵੱਕੋ, ਲਿਸ਼ਕਦਾ ਚਾਨਣ ਬਣਾਂ

ਇਸ਼ਤਹਾਰੀਂ , ਮਰਦ ਦੀ ਤਨ-ਹਵਸ ਦਾ ਸਾਧਨ ਬਣਾਂ
ਦਾਜ ਦੇ ਕਦੀ ਲੋਭੀਆਂ ਦੀ ਹਿਰਸ ਦਾ ਬਾਲਣ ਬਣਾਂ

ਰੋਕੇ ਨਾ ਕੋਈ ਮਰਦ ਨੂੰ ਬੁਰਸ਼ਾ-ਗਰਦੀ ਜੋ ਕਰੇ
ਕੌਣ ਜ਼ਿੰਮੇਦਾਰ ਇਸਦਾ , ਅੱਕ ਜੋ ਮੈਂ ਫੂਲਨ ਬਣਾਂ

ਦਿਨ ਦਿਹਾੜੇ ਪੀੜ ਦੇ ਬੱਦਲ ਨੇ ਵਿਹੜੇ ਵਿਚਰਦੇ
ਫੇਰ ਰਾਤਾਂ ਜਾਗਦੀ ਮੈਂ ਅੱਖ ਦੀ ਕਿਣ-ਮਿਣ ਬਣਾਂ

ਲੇਖ ਦੀ ਹੋਣੀ ਗਿਆ ਹੋ ਹੋਰ ਦਾ ਹੀ ਹੋਰ ਮੈਂ
ਸੀ ਕਿਸੀ ਦਾ ਮਨ ਮੇਰਾ,ਕਿਸੀ ਹੋਰ ਲਈ ਮੈਂ ਤਨ ਬਣਾਂ

ਮੇਟ ਲਾਂ ਖੁਦ ਹੋਂਦ ਅਪਣੀ ਹੁਣ ਇਹੀ ਵਾਜਿਬ ਵੀ ਹੈ
ਹੋ ਮਤਾ ਨਾ ਉਸ ਦੀ ਹੀ ਮੈਂ ਹੋਂਦ ਲਈ ਉਲਝਣ ਬਣਾਂ

ਕਟ ਗਿਆ ਸਫਰਾਂ 'ਚ ਜੀਵਨ ਸਿਰ ਬੁਢੇਪਾ ਆ ਗਿਆ
ਜੀ ਕਰੇ ਮੁੜ ਪਿੰਡ ਦੀਆਂ ਜੂਹਾਂ 'ਚ ਜਾ ਬਚਪਨ ਬਣਾਂ
oh! eh bimb v kmaal da hai
ਕੁਝ ਹਨੇਰੇ ਅਕਸ ਤੇ ਕੁਝ ਧੁੰਦਲੇ ਸੁਫਨੇ ਦੇ ਗਿਆ
ਚਾਹ ਸੀ ਜਿਸ ਦੇ ਜਗਮਗਾਂਦੇ ਰੂਪ ਦਾ ਦਰਪਣ ਬਣਾਂ

ਜ਼ਿੰਦਗੀ ਦਾ ਫਲਸਫਾ ਬਸ ਏਸ ਤੇ ਕਾਇਮ ਰਹੇ
ਰੰਗ ਦਾ ਪੈਕਰ ਉਹ , ਤੇ ਮੈਂ ਓਸ ਦਾ ਚਿੰਤਨ ਬਣਾਂ

wah ! wah! sir poori rachna he shaandaar hai

 

thanks for sharing sir,,as usual aapdi rachna to bahut kujh sikhan nu mileya

regards

04 Mar 2010

Reply