Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ Kaka Gill ਤੇਰੀ ਗਲੀ ਤਾਂ ਸੂਰਜ ਚੜ੍ਹਿਆ ਮੇਰੇ ਦਰ ਹਨੇਰੇ। ਦੋਸਤਾ ਦੁੱਖ ਦੇਣੋਂ ਹਟਜਾ ਦੁੱਖ ਸਹਿ ਲਏ ਬਥੇਰੇ। ਥੋਹਰ ਵੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JattSutra Sutra
JattSutra
Posts: 26
Gender: Male
Joined: 19/Feb/2010
Location: San Francisco
View All Topics by JattSutra
View All Posts by JattSutra
 
ਗ਼ਜ਼ਲ Kaka Gill ਤੇਰੀ ਗਲੀ ਤਾਂ ਸੂਰਜ ਚੜ੍ਹਿਆ ਮੇਰੇ ਦਰ ਹਨੇਰੇ। ਦੋਸਤਾ ਦੁੱਖ ਦੇਣੋਂ ਹਟਜਾ ਦੁੱਖ ਸਹਿ ਲਏ ਬਥੇਰੇ। ਥੋਹਰ ਵੀ

ਗ਼ਜ਼ਲ

Kaka Gill

 

ਤੇਰੀ ਗਲੀ ਤਾਂ ਸੂਰਜ ਚੜ੍ਹਿਆ ਮੇਰੇ ਦਰ ਹਨੇਰੇ।

ਦੋਸਤਾ ਦੁੱਖ ਦੇਣੋਂ ਹਟਜਾ ਦੁੱਖ ਸਹਿ ਲਏ ਬਥੇਰੇ।

 

ਥੋਹਰ ਵੀ ਦਰਵਾਜੇ ਬੰਨ੍ਹਿਆ ਗ਼ਮਾਂ ਪਿੱਛਾ ਨਹੀਂ ਛੱਡਿਆ

ਘਿਓ ਦੀ ਧੂਣੀ ਦੇ ਚੁੱਕਾਂ ਮਹਿਕੇ ਨਾ ਚੁਫੇਰੇ।

 

ਸੰਧੂਰ ਥੋੜਾ ਸੁਹਾਗਣ ਦੀ ਮਾਂਗ ਵਿੱਚੋਂ ਚੁਰਾਕੇ ਛਿੜਕਿਆ

ਮੇਰੀ ਵਿਧਵਾ ਜਿੰਦਗੀ ਨਾਲ਼ ਨਾ ਲਵੇ ਕੋਈ ਫੇਰੇ।

 

ਖੋਪੇ ਦੀਆਂ ਗਿਰੀਆਂ ਸਾਧਾਂ ਦੇ ਚਰਨੀਂ ਕਈ ਟੇਕੀਆਂ

ਊਸ਼ਾ ਦੀ ਲਾਲੀ ਨਾ ਦਿਸੀ ਮੈਨੂੰ ਸੁਭਾ ਸਵੇਰੇ।

 

ਮੱਸਿਆ ਦੀਆਂ ਰਾਤਾਂ ਦਾ ਨ੍ਹੇਰਾ ਮੂੰਹ ਪਾੜ ਆਉਂਦਾ

ਚੰਦਰਮਾ ਨੂੰ ਲੁਕੋ ਲੈਂਦੇ ਲਾਕੇ ਅਕਾਸ਼ੀਂ ਬੱਦਲ ਡੇਰੇ।

 

ਗ਼ਮਾਂ ਦੀ ਚਾਦਰ ਲਈ ਫਿਰਦਾ ਬਿਰਹੋਂ ਦੇ ਬਜਾਰੀਂ

ਮੁਸਕਾਣਾਂ ਨੂੰ ਖਰੀਦ ਲਵਾਂ ਇੰਨੇ ਵੀ ਨਹੀਂ ਜੇਰੇ।

 

ਕੀ ਤੂੰ ਪਿਆਲਾ ਮੇਰੇ ਹੱਥ ਦੇਖਕੇ ਖੁਸ਼ ਹੈਂ

ਇਹੋ ਆਖਰੀ ਦਵਾ ਹੈ ਜੋ ਭੁਲਾਵੇ ਗ਼ਮ ਮੇਰੇ।

02 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia ..........thanx for sharing

03 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

ਥੋਹਰ ਵੀ ਦਰਵਾਜੇ ਬੰਨ੍ਹਿਆ ਗ਼ਮਾਂ ਪਿੱਛਾ ਨਹੀਂ ਛੱਡਿਆ

ਘਿਓ ਦੀ ਧੂਣੀ ਦੇ ਚੁੱਕਾਂ ਮਹਿਕੇ ਨਾ ਚੁਫੇਰੇ।

 

sat shri akal ji

 

jatt tuhada naam hai ? ha ha (sorry)

 

tuhadi rachna boh sohni hai. agey main brar ji d ek poem lae mehsoos kita c,oh aaj tuhadi poem pad k v laga k shiv kumar batalvi d jhalak paindi hai. really touchy words.

 

keep it up. umeed hai tuhadian hor v poems padde rahangey.

 

thanx.

03 Mar 2010

Reply