Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਰਹਾ ਦੀ ਤਿੱਖੀ ਚੋਭ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
ਬਿਰਹਾ ਦੀ ਤਿੱਖੀ ਚੋਭ

ਦਿਲ ਤੇ ਰੋਜ਼ ਆਉਣ ਆਫਤਾਂ ਭੈੜੇ ਦਰਦਾਂ ਦੇ ਨਾਲ,
ਇੱਕ ਜ਼ਖਮ ਤਾਜਾ ਹੋ ਜਾਦਾਂ, ਪੁਰਾਣੇ ਜ਼ਖਮਾਂ ਦੇ ਨਾਲ..!
ਮੈਂ ਅਕਲ ਵੀ ਗਵਾ ਬੈਠਾ, ਹੋਸ਼ ਵੀ ਗਵਾ ਬੈਠਾ....
ਔਖੀ ਲੰਘੇ ਰਾਤ ਕਾਲੀ,ਨਿੱਤ ਚੜੇ ਸੂਰਜ ਦੁਖਾਂ ਦੇ ਨਾਲ..!!

ਮੈਂ ਅੱਖੀਂਓ ਗਿੱਦ ਪੁੰਝਾਂ ਨਾ ਮਾਰਾ ਛਿਟੇਂ ਬਾਦਾ ਦੇ ਨਾਲ..(sharab)
ਮੇਰਾ ਅੰਗ ਅੰਗ ਹੋਇਆ ਬੇਜ਼ਾਰ ਰੋਜ਼ ਦੇ ਵਾਰਾ ਨਾਲ..!
ਸਾਹ ਘੁਟ - ਘੁਟ ਹੋਵੇ, ਮਨ ਫੁਟ - ਫੁਟ ਰੋਵੇ..
ਪੰਛੀ ਆਸਾ ਦੇ ਉੱਡ ਗਏ,ਚੰਦਰੇ ਨਸੀਬਾਂ ਨਾਲ...!!

ਨਿੱਤ ਸਮੇਂਟ ਸਮੇਂਟ ਕੇ ਹਾਦਿਸੇ ਦੀ ਸ਼ਾਖ ਤੋ,
ਦਾਮਨ ਭਰਿਆ ਮੇਰਾ ਕੰਡੇਆਂ ਦੇ ਨਾਲ...!
ਮੇਰਾ ਅਸਤਿਤਵ ਹੁਣ ਜਿਉਣ ਤੋ ਡਰਦਾ ਏ,
ਦਿਲ ਨੇ ਚੁੱਪ ਨੂੰ ਧਰਿਆ ਏ ਲਬਾਂ ਦੇ ਨਾਲ...!!

ਬਿਰਹਾ ਦੀ ਤਿੱਖੀ ਚੋਭ ਨੂੰ ਮੈਂ ਜ਼ਰਿਆ ਏ ਇੱਸ ਤਰਾਂ
ਮੇਰੇ ਹਾਸਾ ਬੇਰੰਗ ਹੋਇਆ,ਚਾਵਾਂ ਮੋੜਿਆਂ ਮੂੰਹ ਮੇਰੇ ਨਾਲ...!
ਹਰ ਲਹਿਰ ਤੇਰੇ ਮੇਲ ਦਾ ਲਾਰਾ ਹੀ ਬਣੀ ਰਹੀ,
ਮੈਂ ਤਰਿਆ ਸਾਗਰ ਸਲੂਣਾ ਉਮਰਾਂ ਦੇ ਨਾਲ...!!

ਵਿੱਧਵਾ ਜਿਵੇ ਹੈ ਰਾਤ ਭਰ ਸੁਪਨੇ ਅਟੇਰਦੀ..
ਇੰਝ ਚੜਾ ਸੂਲੀ ਜੁਦਾਈ ਦੀ ਹਰ ਸਾਹ ਦੇ ਨਾਲ..!
ਪੱਤਾ ਪੱਤਾ ਬਿਖਰ ਕੇ, ਬਿਨਸੇ ਜਿਵੇ ਖਿ਼ਜ਼ਾਂ...
ਇੰਝ ਮਰਿਆ ਸਾਥਿਆ ਅਹਿਸਾਸ ਮੇਰਾ ਸਮੇਂ ਦੇ ਨਾਲ..!!

"ਹਨੀ" ਕਿੰਝ ਕਰਾ ਬਿਆਨ ਹਾਲ ਦਿਲ ਦਾ,ਲਫ਼ਜ਼ਾਂ ਦੇ ਨਾਲ
ਕੱਚੀ ਡੋਰੀ ਵਰਗੀ ਜਿੰਦਗੀ,ਜੂੜੇ ਸਾਹ ਗੰਢਾਂ ਦੇ ਨਾਲ..!
ਯਾਦਾਂ ਦੀ ਭੀੜ ਵਿੱਚ ਵੀ, ਮੈਂ ਰਹਾਂ ਤੇਰੇ ਸ਼ਿਕਵੇ ਨਾਲ,
ਤੁਸੀਂ ਵਿੱਚ ਵਿੱਚਾਲੇ ਛੱਡ ਗਏ,ਮੰਗ ਕੇ ਮੰਨਤਾਂ ਮੇਰੇ ਨਾਲ..!!

06 Mar 2010

Reply