Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਰਤ ਦਿਵਸ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਔਰਤ ਦਿਵਸ

ਅੱਜ ਔਰਤ ਦਿਵਸ ਹੈ,
ਹੋ ਰਿਹੈ ਹਰ ਪਾਸੇ
ਔਰਤ ਦਾ ਗੁਣਗਾਣ,
ਔਰਤਾਂ ਦੀ ਬਰਾਬਰੀ ਦੀਆਂ
ਆਟੇ 'ਚ ਲੂਣ ਵਰਗੀਆਂ ਉਦਾਹਰਨਾਂ ਨੂੰ
ਉਛਾਲਿਆ ਜਾ ਰਿਹੈ
ਹੋ ਰਹੀ ਹੈ ਚਰਚਾ
ਇੰਦਰਾ ਗਾਂਧੀ ਦੀ
ਕਿਰਨ ਬੇਦੀ ਦੀ,
ਕਲਪਨਾ ਚਾਵਲਾ ਦੀ
ਪ੍ਰਤਿਭਾ ਦੇਵੀ ਸਿੰਘ ਪਾਟਿਲ ਦੀ,
ਮੀਰਾ ਕੁਮਾਰ ਦੀ
ਭੁੱਟੋ, ਭੰਡਾਰਨਾਇਕੇ, ਹਿਲੇਰੀ ਦੀ
ਤੇ ਪੰਜ ਸੱਤ ਹੋਰ ਨਾਂਵਾਂ ਦੀ।
ਪਰ ਕੋਈ ਨਹੀਂ ਛੇੜਨਾ ਚਾਹੁੰਦਾ
ਭੱਠੇ 'ਤੇ ਇੱਟਾਂ ਪੱਥਦੀ,
ਕੁੱਛੜ ਬਾਲ ਚੁੱਕੀ
ਮੈਲੇ ਕੁਚੈਲੇ ਲੀੜਿਆਂ 'ਚ ਲਿਪਟੀ,
ਬੱਸਾਂ ਵਿਚ
ਬਾਜ਼ਾਰਾਂ ਵਿਚ
ਭੀਖ ਮੰਗਦੀ
ਟਰੱਕ ਯੂਨੀਅਨ
ਟੈਕਸੀ ਸਟੈਂਡ
'ਤੇ ਮਨਚਲੇ ਮਰਦਾਂ ਦੀਆਂ
ਖੂੰਖਾਰ ਨਜ਼ਰਾਂ
ਨਾਲ ਤਨੋਂ ਮਨੋ ਵਿੰਨ੍ਹੀ ਜਾ ਰਹੀ
ਕਿਸੇ ਆਮ ਔਰਤ ਦੀ।
ਨੇਤਾ ਜੀ ਕਰ ਰਹੇ ਨੇ
ਵੱਡੇ ਵੱਡੇ ਵਾਅਦੇ,
ਕੁੱਝ ਕਾਨੂੰਨ ਬਣਾਉਣ ਦੇ
ਔਰਤਾਂ ਨੂੰ
ਮਰਦਾਂ ਦੇ ਬਰਾਬਰ ਬਿਠਾਉਣ ਦੇ
ਪਰ ਇਹੋ ਜਿਹੇ ਐਲਾਨ
ਸੁਣਦੇ ਆ ਰਹੇ ਹਾਂ,
ਕਈ ਦਹਾਕਿਆਂ ਤੋਂ।
ਆਮ ਘਰਾਂ ਦੀ ਆਮ ਔਰਤ
ਅੱਜ ਵੀ ਸਮਝੀ ਜਾ ਰਹੀ ਹੈ
ਪੈਰ ਦੀ ਜੁੱਤੀ
ਭੋਗ ਦੀ ਵਸਤੂ।
ਅੱਜ ਵੀ ਮਰਦ
ਮੱਝ ਗਾਂ ਵਾਂਗ
ਚਾਹੁੰਦਾ ਹੈ ਔਰਤ ਨੂੰ
ਆਪਣੇ ਮਨ ਦੀ ਮੌਜ ਮੁਤਾਬਕ ਤੋਰਨਾ,
ਕਿੱਲੇ ਨਾਲ ਬੰਨੀ ਰੱਖਣਾ।...
ਤੇ ਕੁੱਝ
ਔਰਤ ਨੂੰ ਆਜ਼ਾਦੀ ਦੇਣ ਦੇ ਨਾਂਅ 'ਤੇ
ਘਰ ਚਲਾਉਣ ਤੇ ਕਮਾ ਕੇ ਲਿਆਉਣ
ਵਿਚ ਹਿੱਸੇਦਾਰ ਬਣਾ ਰਹੇ ਨੇ
ਆਪਣੇ ਕੰੰਮਾਂ ਵਿਚੋਂ ਕੰਮ ਔਰਤਾਂ ਨੂੰ ਦੇ ਰਹੇ ਨੇ
ਪਰ ਆਪ ਨਹੀਂ ਵੰਡਾ ਰਹੇ
ਔਰਤਾਂ ਦਾ ਬੋਝ।
ਬਰਾਬਰੀ ਵੀ ਸ਼ੋਸ਼ਣ ਦਾ ਕਾਰਨ,
ਆਜ਼ਾਦੀ ਵੀ ਸ਼ੋਸ਼ਣ ਦਾ ਕਾਰਨ,
ਇਸ ਲਈ ਐ ਔਰਤ
ਉੱਠ !
ਹੁਣ ਸੀਤਾ ਬਣਿਆਂ ਨਹੀਂ ਸਰਨਾ
ਹੁਣ ਦਰੋਪਦੀ ਵਾਂਗ
ਸਭ ਕੁੱਝ ਜਰਿਆਂ ਵੀ ਨਹੀਂ ਸਰਨਾ
ਹੁਣ ਤਾਂ ਪੈਣੈ,
ਝਾਂਸੀ ਦੀ ਰਾਣੀ ਵਾਂਗ ਲੜ੍ਹਨਾ।
ਹੁਣ ਤਾਂ ਇਨਕਾਰੀ ਹੋਣਾ ਪੈਣੈ ਤੈਨੂੰ
ਬੇਲੋੜੀਆਂ ਅਗਨ ਪ੍ਰੀਖਿਆਵਾਂ ਤੋਂ
ਹੁਣ ਤਾਂ ਜਾਗਣਾ ਪੈਣੈਂ
ਤੇ ਸਭ ਤੋਂ ਪਹਿਲਾਂ ਤੂੰ ਇਹ ਕਰ
ਕਿ ਆਪਣੇ ਮੱਥੇ ਤੋਂ
'ਔਰਤ ਹੀ ਔਰਤ ਦੀ ਦੁਸ਼ਮਨ ਹੈ'
ਵਾਲਾ ਕਲੰਕ ਲਾਹ।

-ਹਰਮੇਲ ਪਰੀਤ

07 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wah ji... :)

thanks

07 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 g bahut khoob.

07 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome veere....

 

great job...!! bahut wadhiya soch .. te bakhoobi lafza ch piroya... hats off..!!

07 Mar 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Thank you Ji,

 ਐ ਔਰਤ
ਉੱਠ !
ਹੁਣ ਸੀਤਾ ਬਣਿਆਂ ਨਹੀਂ ਸਰਨਾ
ਹੁਣ ਦਰੋਪਦੀ ਵਾਂਗ
ਸਭ ਕੁੱਝ ਜਰਿਆਂ ਵੀ ਨਹੀਂ ਸਰਨਾ
ਹੁਣ ਤਾਂ ਪੈਣੈ,
ਝਾਂਸੀ ਦੀ ਰਾਣੀ ਵਾਂਗ ਲੜ੍ਹਨਾ।
ਹੁਣ ਤਾਂ ਇਨਕਾਰੀ ਹੋਣਾ ਪੈਣੈ ਤੈਨੂੰ
ਬੇਲੋੜੀਆਂ ਅਗਨ ਪ੍ਰੀਖਿਆਵਾਂ ਤੋਂ
ਹੁਣ ਤਾਂ ਜਾਗਣਾ ਪੈਣੈਂ
ਤੇ ਸਭ ਤੋਂ ਪਹਿਲਾਂ ਤੂੰ ਇਹ ਕਰ
ਕਿ ਆਪਣੇ ਮੱਥੇ ਤੋਂ
'ਔਰਤ ਹੀ ਔਰਤ ਦੀ ਦੁਸ਼ਮਨ ਹੈ'
ਵਾਲਾ ਕਲੰਕ ਲਾਹ।
thuada thank you ke tusi es topic te likhia

Jad tak tuhade varge sulje hoye insaan es dunia vich rehange , aurata de respect bani rahegee. so thank for taking a step to write ..

08 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

 

ਔਰਤ ਹੀ ਔਰਤ ਦੀ ਦੁਸ਼ਮਨ ਹੈ'
ਵਾਲਾ ਕਲੰਕ ਲਾਹ।

 

gr8 post sir g........poori dhukdi aa ajj kal de halaat te...Thanksfor sharing

08 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Hameshan dee taran bahut vadhia Janab..!!

08 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

harmeil ji awesome

 

att kara diti tusi.

 

ehnu kehnde ne loktantar de mouhn te khich k chapeid maarna.

i really appreciate.

 

paash da jhalkara pe gaya. aurat d dukhdi ragg te hath rakhea tusi. kaash eh fajool de din manauane ban kite ja sakde hon.es din nu manuana  kauja majaak hai ohna gareeb,nirbal aurtan naal,jo aurat hon te v afsoos kardian hun.and os dahdey agey duhae dindian hun,k pashoo bana de par aurat nae.

 

thanx alotttt

 

 

09 Mar 2010

Reply