Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਟੁੱਟੀਆਂ ਛੱਤਾਂ ਵਾਲੇ ਲੋਕ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਟੁੱਟੀਆਂ ਛੱਤਾਂ ਵਾਲੇ ਲੋਕ
ਹੇ ਕੁਦਰਤ
ਮੱਲ੍ਹੋ-ਮੱਲੀ ਝੁਕ ਜਾਂਦਾ ਹੈ ਸਿਰ
ਤੇਰੀਆਂ ਨਿਆਮਤਾਂ ਮੂਹਰੇ ;
ਬੜ੍ਹਾ ਦੇਣਦਾਰ ਹਾਂ ਮੈਂ
ਤੇਰੇ ਸਾਉਣ ਭਾਦੋਂ ਦੇ ਮੀਹਾਂ ਦਾ
ਜਿੰਨ੍ਹਾਂ ਸਦਾ ਹੀ ਭਰਿਆ ਹੈ
ਅਨੰਤ ਖੇੜਿਆਂ ਨਾਲ
ਮੇਰੇ ਬਚਪਨ ਦੇ ਮਾਸੂਮ ਦਿਨਾਂ ਨੂੰ,
ਤੇ ਕਦੇ ਫ਼ਰਕ ਨ੍ਹੀਂ ਰੱਖਿਆ
ਉੱਚੇ ਮਹਿਲਾਂ ਤੇ ਝੁੱਗੀਆਂ ਵਿੱਚ;
ਬੜ੍ਹਾ ਦੇਣਦਾਰ ਹਾਂ ਮੈਂ
ਤੇਰੇ ਰੰਗ ਬਰੰਗੇ ਫ਼ੁੱਲਾਂ
ਉਹਨਾਂ ’ਤੇ ਬੇਖੋਫ਼ ਨਚਦੀਆਂ ਤਿਤਲੀਆਂ ਦਾ
ਜਿੰਨ੍ਹਾਂ ਪਿੱਛੇ ਭੱਜਦਾ ਭੱਜਦਾ
ਕਦੇ ਥੱਕਿਆ ਨ੍ਹੀਂ ਸੀ ਮੈਂ ;
ਬੜ੍ਹਾ ਦੇਣਦਾਰ ਹਾਂ ਮੈਂ
ਤੇਰੀਆਂ ਪਿਆਰੀਆ ਪਿਆਰੀਆਂ ਸੁਗੰਧੀਆਂ ਦਾ
ਜੋ ਭੇਦ ਨ੍ਹੀਂ ਰੱਖਦੀਆਂ
ਜਾਤ ਧਰਮ ਜਾਂ ਰੰਗ ਦਾ ;
ਬੜ੍ਹਾ ਦੇਣਦਾਰ ਹਾਂ ਮੈਂ
ਤੇਰੀਆਂ ਠੰਡੀਆਂ ਹਵਾਵਾਂ ਦਾ
ਜੋ ਜਵਾਨੀਂ ਦੇ ਰੰਗਲੇ ਦਿਨਾਂ ’ਚ
ਬਿਨਾਂ ਕਿਸੇ ਡਰ
ਬਿਨਾਂ ਕਿਸੇ ਝਿਜਕ
ਲਿਆ ਦਿੰਦੀਆਂ ਸਨ
ਮੇਰੀ ਮਹਿਬੂਬ ਦਾ ਸੁਨੇਹਾ;
ਬੜ੍ਹਾ ਦੇਣਦਾਰ ਹਾਂ ਮੈਂ
ਤੇਰੇ ਅਥਾਹ ਸਾਗਰਾਂ
ਤੇ ਅਸਮਾਨ ਛੂੰਹਦੇ ਪਰਬਤਾਂ ਦਾ
ਜੋ ਪ੍ਰੇਰਦੇ ਨੇ ਮੈਨੂੰ
ਹਮੇਸ਼ਾ ਅੱਗੇ ਵਧਣ ਲਈ
ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਨੇ
ਮਨੁੱਖੀ ”ਮੈਂ” ਦੀਆਂ ਉਚਾਈਆਂ ’ਤੇ;
......................
.....ਪਰ ਹੇ ਕੁਦਰਤ
ਕਿਉਂ ਆ ਜਾਂਦਾ ਮੇਰੇ ਮੂਹਰੇ
ਤੇਰੀ ਉਸਤਤ ’ਚ ਕਵਿਤਾ ਲਿਖਣ ਵੇਲੇ
ਉਹਨਾਂ ਲੋਕਾਂ ਦਾ ਬਿੰਬ
ਜੋ ਮਹਿਰੂਮ ਕਰ ਦਿੱਤੇ ਗਏ
ਤੇਰੀਆਂ ਨਿਆਮਤਾਂ ਤੋਂ;
ਬਿਨਾਂ ਕੱਪੜਿਆਂ ਵਾਲੇ ਲੋਕ
ਜੋ ਗਾਲ੍ਹਾਂ ਕੱਢਦੇ ਨੇ
ਤੇਰੀਆਂ ਠੰਡੀਆਂ ਹਵਾਵਾਂ ਨੂੰ
ਟੁੱਟੀਆਂ ਛੱਤਾਂ ਵਾਲੇ ਲੋਕ
ਜਿੰਨ੍ਹਾਂ ਲਈ ਸਭ ਤੋਂ ਭੈੜਾ ਹੁੰਦਾ ਏ
ਸਾਉਣ ਭਾਦੋਂ ਦਾ ਮਹੀਨਾਂ
ਲੋਕ, ਜੋ ਪਹਾੜਾਂ ਤੋਂ ਵੀ ਕੋਈ ਉੱਚੀ ਸ਼ੈ
ਸਮਝਦੇ ਨੇ ਰੋਟੀ ਨੂੰ;
ਹੇ ਕੁਦਰਤ
ਆ ਹੀ ਜਾਂਦਾ ਹੈ ਮੇਰੇ ਮੂਹਰੇ
ਤੇਰੀ ਉਸਤਤ ’ਚ ਕਵਿਤਾ ਲਿਖਣ ਵੇਲੇ
ਉਹਨਾਂ ਲੋਕਾਂ ਦਾ ਬਿੰਬ......

*Rajinder raju*
25 Jul 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
wah janab..... kitho labh k leyaunde ho enniya khoobsurat rachnava.. bahut khoobsurat khyaal

too good...
nice posts always..!
25 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
aah mein hunne hunne pad ke aayi aa apni community te tooo good...thanx for sharing here
25 Jul 2009

Reply