Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਹਿੰਦੇ ਪੰਜਾਬ ਦਾ ਨੌਜਵਾਨ ਸ਼ਾਇਰ : ਏਜਾਜ਼ ਰਿਆਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਲਹਿੰਦੇ ਪੰਜਾਬ ਦਾ ਨੌਜਵਾਨ ਸ਼ਾਇਰ : ਏਜਾਜ਼ ਰਿਆਜ਼

ਏਜਾਜ਼ ਰਿਆਜ਼ ਲਹਿੰਦੇ ਪੰਜਾਬ ਦਾ ਨੌਜਵਾਨ ਸ਼ਾਇਰ ਹੈ। 21 ਸਾਲਾ ਏਜਾਜ਼ ਬੀ.ਕਾਮ  ਦਾ ਵਿਦਿਆਰਥੀ ਹੈ। ਭਾਵੇਂ ਉਸ ਦੇ ਪਰਵਾਰ ਵਿੱਚ ਪਹਿਲਾਂ ਕੋਈ ਸ਼ਾਇਰ ਨਹੀਂ ਸੀ, ਪਰ ਏਜਾ਼ਜ ਨੇ ਦਸਵੀਂ ਜਮਾਤ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਬੜੀ ਚੀਜ਼ਾਂ ਤੇ ਮਸਲਿਆਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਦਾ, ਸਮਝਦਾ ਹੈ ਤੇ ਨਿਹਾਇਤ ਹੀ ਪੁਖਤਗੀ ਨਾਲ ਬਿਆਨਦਾ ਹੈ। ਉਸ ਦੇ ਕੁੱਝ ਸ਼ੇਅਰ ਇਸ ਗੱਲ ਦੀ ਸ਼ਾਹਦੀ ਭਰਦੇ ਨੇ। ਦੇਖੋ :
ਅਪਨੇ ਕਾਤਿਲ ਕੀ ਜ਼ਹਾਨਤ ਸੇ ਪਰੇਸ਼ਾਨ ਹੂੰ ਮੈ,
ਰੋਜ਼ ਇਕ ਮੌਤ ਨਏ ਤਰਜ਼ ਕੀ ਈਜ਼ਾਦ ਕਰੇ।

ਜਾਂ
ਸੋਚ ਰਖਨਾ ਭੀ ਜਰਾਇਮ ਮੇ ਹੈ ਸ਼ਾਮਿਲ ਅਬ ਤੋ,
ਵਹੀ ਮਾਅਸੂਲ ਹੈ ਜੋ ਹਰ ਬਾਤ ਪੇ ਫਸਾਦ ਕਰੇ।
ਏਜਾਜ਼ ਉਰਦੂ ਅਤੇ ਪੰਜਾਬੀ ਦੋਹਾਂ ਜ਼ੁਬਾਨਾਂ ਵਿੱਚ ਲਿਖਦਾ ਹੈ। ਉਸ ਦੀਆਂ ਰਚਨਾਵਾਂ ਦਾ ਪਾਠ ਕੀਤਿਆਂ ਇਹ ਯਕੀਨ ਬੱਝਦਾ ਹੈ ਕਿ ਉਹ ਦੁਨੀਆ -ਇ-ਸ਼ਾਇਰੀ ਵਿੱਚ ਆਪਣਾ ਨੁਮਾਇਆ ਮੁਕਾਮ ਬਣਾ ਸਕਣ ਦੀ ਸਲਾਹੀਅਤ ਰੱਖਦਾ ਹੈ। ਪੇਸ਼ ਹੈ ਉਸ ਦੀ ਇਕ ਕਾਵਿ-ਰਚਨਾ
ਬਚਪਨ
ਜਦੋ ਅਸੀਂ ਨਿੱਕੇ ਨਿੱਕੇ ਹੁੰਦੇ ਸੀ।
ਉਹ ਦਿਨ ਵੀ ਬੜੇ ਚੰਗੇ ਹੁੰਦੇ ਸੀ।
ਸਾਰੀ ਦਿਹਾੜੀ ਅਸੀਂ ਖੇਡਾਂ ਖੇਡਣੀਆਂ,
ਤੇ ਸਾਡੇ ਪਿੰਡੇ ਵੀ ਨੰਗੇ ਹੁੰਦੇ ਸੀ।
ਡਰ ਤੇ ਖ਼ੌਫ ਸਾਨੂੰ ਕਿਸੇ ਦਾ ਨਹੀਂ ਸੀ,
ਵਿੱਚ ਦੁਪਹਿਰੇ ਦਰਖ਼ਤਾਂ ਤੇ ਟੰਗੇ ਹੁੰਦੇ ਸੀ।
ਆਪਣੇ ਤੋਂ ਨਿੱਕਿਆਂ ਦੇ ਕੰਨ ਮਰੋੜ ਕੇ,
ਉਹਨਾਂ ਦੀਆਂ ਅੱਖਾਂ ਵਿੱਚ ਜੱਗੇ ਹੁੰਦੇ ਸੀ।
ਪੰਜ ਪੰਜ ਰੁਪਏ ਕਰਕੇ ਅਸੀਂ ਈਦੀ ਕੱਠੀ ਕਰਨੀ,
ਸਾਡੇ ਕੋਲ ਮਿੱਟੀ ਦੇ ਗੱਲੇ ਹੁੰਦੇ ਸੀ।
ਅੱਜ ਕੱਲ੍ਹ ਦੇ ਬਾਲ ਖੇਡਦੇ ਨੇ ਗੇਂਦ ਬੱਲੇ,
ਸਾਡੇ ਕੋਲ ਗੁੱਲੀ ਡੰਡੇ ਹੁੰਦੇ ਸੀ।
ਹੁਣ ਤੇ ਮੈਂ ਵੱਡਾ ਹੋ ਗਿਆ ਵਾਂ ਏਜਾਜ਼,
ਨਿੱਕੇ ਹੋਣਦੇ ਤੇ ਆਪਣੇ ਹੀ ਮਜ਼ੇ ਹੁੰਦੇ ਸੀ।

-ਗ਼ਲੀ ਨੰਬਰ ੪੫, ਹਾਊਸ ਨੰਬਰ: ੨,ਮਾਚਿਸ ਫੈਕਟਰੀ, ਸ਼ਾਹਦਰਾ,
ਲਾਹੌਰ (ਪਾਕਿਸਤਾਨ) :00923229958481

15 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g...

pehla rupinder 22 ne share keeti si eh post....

 

dobara parh ke changa laggeya...

15 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

http://punjabizm.com/forums-lehnde-punjab-da-shayar-ejaj-1572-1-1

 

 

 

ais link pehle b share kiti RPS Gill ji ne...

 

hor b ehna diya rachnawan share krniyan plss..menu koi nahi mili..search b kiti main te..

05 Jun 2010

Reply