Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ ਉੱਪਰ ਜ਼ਮਾਨਾ ਹੈ ਤਾਇਨਾਤ ਕਿਉਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਇਸ਼ਕ ਉੱਪਰ ਜ਼ਮਾਨਾ ਹੈ ਤਾਇਨਾਤ ਕਿਉਂ
ਇਸ਼ਕ ਉੱਪਰ ਜ਼ਮਾਨਾ ਹੈ ਤਾਇਨਾਤ ਕਿਉਂ ?
ਜ਼ਾਤ ਰਬ ਦੀ ਜੇ ਫੇਰ ਵੀ ਇਹ ਕਮਜ਼ਾਤ ਕਿਉਂ ?

ਕਿਸ ਕਾਰਣ ਠਰਾਈ ਅਗ ਨਮਰੂਦ ਫੇਰ
ਤੂਰ ਬਲਦੀ ਵਿਖਾਈ ਸੀ ਤੇ ਕਰਾਮਾਤ ਕਿਉਂ ?

ਕੱਚੇ ਘੜਿਆਂ ਤੇ ਕੈਦੋਆਂ ਦੀ ਪੁਗਦੀ ਸਦਾ
ਹੀਰ-ਰਾਂਝਣ ਦੀ ਬਾਜ਼ੀ ਹੁੰਦੀ ਰਹੀ ਮਾਤ ਕਿਉਂ ?

ਮੋਹ ਦਿਲਾਂ ਨੂੰ ਵੀ ਐਨਾ ਹੀ ਜੇ ਵਰਜਿਤ ਸੀ ਤਾਂ
ਅੱਖੀਂ ਯਾਕੂਬ ਉਤਾਰੀ ਸੀ ਘੁਪ ਰਾਤ ਕਿਉਂ ?

ਹੀਰ -ਕਬਰਾਂ ਦੇ ਮੇਲੇ ,ਜਸ਼ਨ ਬਰਿੰਦਾਬਨ
ਤੇ ਇਹ ਕਾਸ਼ੀ, ਮਦੀਨੇ, ਮੁਹਰਮਾਤ ਕਿਉਂ ?

ਮੀਰਾ-ਬੁੱਲਾਂ ਨੂੰ ਤੇ ਵਿਹੁ ਦੇ ਹੀ ਪਿਆਲੇ ਰਹੇ
ਲਾਸ਼ ਮਨਸੂਰ ਵੀ ਸੀ ਪੁਰ-ਜ਼ਖਮਾਤ ਕਿਉਂ ?

ਸੱਸੀ ਭੁਜਦੇ ਥਲਾਂ ਦਾ ਇਕ ਪਰਾਗਾ ਹੋਈ
ਅੱਖੀਂ ਦਮਯੰਤੀ ਬੱਦਲ ਤੇ ਬਰਸਾਤ ਕਿਉਂ ?

ਜ਼ਹਰ ਸੱਚ ਦੀ ਕੁੜੱਤਣ ਨੂੰ ਤਿਰਯਾਕ ਜੇ
ਫੇਰ ਆਦਮ ਬਣਾਉਣੇ ਸੀ ਸੁਕਰਾਤ ਕਿਉਂ ?

ਵਾਰ ਸਰਬੰਸ-ਦਾਨੀ ਨਹੀਉਂ ਮੁਕਣੀ ਕਦੇ
ਗੁਣ ਨਬੀ ਗੁਣਗੁਣਾਂਦੀ ਫਿਰੇ ਨਾਅਤ ਕਿਉਂ ?

ਇਹੀ ਮੁਰਦੇ ਦਬਾਉਣੇ ਜੇ ਜੀਵਨ-ਕਰਮ
ਫਿਰ ਇਹ ਸੀਨੇ ਉਗਾਉਣੇ ਸੀ ਜਜ਼ਬਾਤ ਕਿਉਂ ?

ਜਦੋਂ ਦਿਲ ਦੀ ਸਿਆਸਤ ਹੈ ਪਧਰੀ ਇਉਂ
ਫੇਰ ਅਕਲਾਂ ਬਣਾ ਲਏ ਨੇ ਦਰਜਾਤ ਕਿਉਂ ?

ਵੇਦ,ਧਰਮਾਂ,ਫਕੀਰਾਂ ਦੀ ਹੈ ਜਨਣੀ ਰਹੀ
ਏਸ ਭੌਂ ਤੋਂ ਹੀ ਮੁਕਦੀ ਨ ਜਾਤ-ਪਾਤ ਕਿਉਂ ?
28 Jul 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal Sir
great wording!!11 baohaat he vadiaa

God Blesss u
30 Jul 2009

Reply