ਮਾਲ਼ਕ ਮੇਰੇ ਖਫਾ ਨਾਂ ਹੋਵੀਂ,
ਅੱਜਕੱਲ ਤੇਰਾ ਨਾਮ ਨਾ ਲੈਂਦੇ
ਸੱਜਣਾਂ ਦਿੱਤੀ ਚੋਟ ਕਰਾਰੀ
ਨਾ ਦਿਲ-ਸੁਰਤ ਟਿਕਾਣੇ ਰਹਿੰਦੇ
ਸੋਚਾਂ ਅੱਖ ਦਾ ਨੂਰ ਘਟਾਇਆ
ਬੰਨ੍ਹ ਲਾ ਪਾਣੀ ਰਹਿੰਦੇ
ਪਲਕਾਂ ਦੇ ਨਿੱਤ ਕਾਲੇ ਬਗਲੇ
ਬਣ ਬਣ ਡਾਰਾਂ ਬਹਿੰਦੇ
ਦਰਦਾਂ ਦਿਲ ਤੇ ਥਾਰ ਬਣਾਇਆ
ਬਣ ਕੰਡਿਆਰ ਨੇ ਖਹਿੰਦੇ
ਤੱਤੇ-ਘਉਆਂ ਮੱਲਮਾਂ ਥਾਵੇਂ
ਪੱਛ ਫਿਕਰਾਂ ਦੇ ਪੈਂਦੇ
ਸਾਡੇ ਚੰਨ੍ਹ ਨੇ ਮੂੰਹ ਲਕੋਇਆ
ਭੁੱਲ ਗਏ ਚੜ੍ਹਦੇ ਲਹਿੰਦੇ
ਬਦਸ਼ਗਨੀਂ ਵਿੱਚ ਖੋਅ ਦੇ ਮੰਜੇ
ਫੜ੍ਹ ਫੜ੍ਹ ਪੈਅਦਾਂ ਡਹਿੰਦੇ
ਰਾਤਾਂ ਹੁੰਦੀਆਂ ਅੱਚਵੀ ਛਿੜ੍ਹਦੀ
ਜਾ ਪਹਿਆਂ ਤੇ ਬਹਿੰਦੇ
ਵਗਦੀਆਂ ਲੋਆਂ ਪਹਿਰੇ ਵਾਲੇ
ਦਿਲ ਦੀਆਂ ਸਾਰਾਂ ਲੈਂਦੇ
ਭੁੱਲਾਂ ਹੋਈਆਂ ਵਕਤ ਗਵਾਇਆ
ਤੈਨੂੰ ਦਿਲ ਦੇ ਬਹਿੰਦੇ
ਨਾ ਹੁੰਦੇ ਦਿਦਾਰ ਵੇ ਮਾਲਕ
ਨਾ ਵਿਛੜਨ ਤੇ ਮਾਰਾਂ ਸਹਿੰਦੇ
malak mere khafa nan hovin,
ajjakall tera nam na lainde
sajjanan ditti chot karari
na dil-surat tikane rahinde
sochan akkh da nur ghataia
bannh la pani rahinde
palakan de nitt kale bagale
ban ban daran bahinde
daradan dil te thar banaia
ban kandiar ne khehinde
tatte-ghauan mallamam thaven
phacch fikaran de painde
sade chann ne munh lakoia
bhull gae charhade lahinde
badasaganin vicch khoa de manje
farh farh paiadan dahinde
ratan hundian acchavi chirhadi
ja pahian te bahinde
vagadian loan pahire vale
dil dian saran lainde
bhullan hoian vakat gavaia
tainun dil de bahinde
na hunde didar ve malak
na vicharan te maran sahinde