Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਧਦੇ ਜਾ ਨੇ ਰਹੇ ਜਿੰਦਗੀ ਦੇ ਆਸ਼ਕਾਂ ਦੇ ਕਾਫਲੇ.. :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਵਧਦੇ ਜਾ ਨੇ ਰਹੇ ਜਿੰਦਗੀ ਦੇ ਆਸ਼ਕਾਂ ਦੇ ਕਾਫਲੇ..
ਸਹਿਤ ਸਿਰਜਣਾ ਸਿਰਫ ਮਨ ਪਰਚਾਵੇ ਲਈ ਕਲਮ ਘਸੀਟਣਾ ਨਹੀਂ। ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਇੱਕ ਪਾਸੇ ਹਾਸ਼ੀਏ ਤੇ ਧੱਕੇ ਦੱਬੇ ਕੁਚਲੇ ਲੋਕ ਹਨ ਜਿਨ੍ਹਾਂ ਲਈ ਪੇਟ ਹੀ ਸਭ ਤੋਂ ਵੱਡੀ ਸਮੱਸਿਆ ਹੈ ਤੇ ਇਹਨਾ ਵਿੱਚੋਂ ਬਹੁਤੇ ਲੋਕਾਂ ਨੂੰ ਤਾਂ ਅਪਣੇ ਜਿਉਂਦੇ ਹੋਣ ਤੱਕ ਦਾ ਅਹਿਸਾਸ ਨਹੀਂ । ਦੂਜੇ ਪਾਸੇ ਓਹ ਲੋਕ ਹਨ ਜੋ ਕੋਈ ਵੀ ਕੰਮ ਨਾ ਕਰਨ ਦੇ ਬਾਵਜੂਦ ਸਾਰੇ ਸਾਧਨਾਂ ਦੇ ਮਾਲਕ ਹਨ। ਇਹ ਸਾਰਾ ਵਰਤਾਰਾ ਗਲਤ ਨਿਜ਼ਾਮ ਦੀ ਦੇਣ ਹੈ। ਵਧੀਆ ਸਾਹਿਤ ਉਹੀ ਮੰਨਿਆ ਜਾਂਦਾ ਜੋ ਗੁਲਾਮੀ ਦੀਆਂ ਜੰਜ਼ਰਾਂ ਤੋੜਣ ਵਾਲੀਆਂ ਅਗਾਂਹਵਧੂ ਤਾਕਤਾਂ ਦੀ ਰਹਿਨਨੁਮਾਈ ਕਰਦਾ ਹੈ ਅਤੇ ਉਹਨਾਂ ਤੋਂ ਪ੍ਰੇਰਨਾ ਲੈਂਦਾ ਹੈ । ਜਮਾਤਾਂ ਵਿੱਚ ਵੰਡੇ ਹੋਏ ਸਮਾਜ ਦੇ ਦੋ ਨਜ਼ਰੀਆ ਹਨ: ਇੱਕ ਮਜ਼ਦੂਰ ਜਮਾਤ ਦਾ ਅਤੇ ਦੂਜਾ ਹੈ ਸਰਮਾਏਦਾਰ ਜਮਾਤ ਦਾ ।
ਜਿਹੜਾ ਵੀ ਆਪਣੇ ਆਪ ਨੂੰ ਸਾਹਿਤਕਾਰ ਅਖਵਾਉਣ ਵਾਲਾ ਸਖਸ਼ ਇਹਨਾਂ ਦੋਹਾਂ ਦ੍ਰਿਸ਼ਟੀਕੋਣਾਂ ਤੋਂ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ ਉਹ ਜਾਂ ਤਾਂ ਮੂਰਖ-ਭੋਲਾ ਹੈ ਜਾਂ ਹੱਦ ਦਰਜੇ ਦਾ ਚਾਪਲੂਸ ਪਖੰਡੀ । ਧਰਮ ,ਰਾਜਨੀਤੀ, ਨੀਤੀ ਨੈਤਿਕਤਾ, ਸੱਭਿਆਚਾਰ, ਸਾਹਿਤ, ਪਿਆਰ ਆਦਿ : ਇਹ ਸਾਰੀਆਂ ਚੀਜਾਂ ਹੀ ਜਮਾਤੀ ਨਜ਼ਰੀਏ ਨਾਲ ਜੁੜੀਆਂ ਹੋਈਆਂ ਹਨ । ਸਰਬੱਤ ਦੇ ਭਲੇ ਵਰਗੀ ਕੋਈ ਸਥਿਤੀ ਨਹੀਂ। ਭਲਾ ਜਾਂ ਸਰਮਾਏਦਾਰ ਮਾਲਕ ਦਾ ਹੋਵੇਗਾ ਜਾਂ ਮਜ਼ਦੂਰ ਦਾ ਕਿਉਂਕਿ ਦੋਨਾਂ ਦੇ ਹਿੱਤ ਟਕਰਾਉਂਦੇ ਹਨ। ਸੋ ਅਸੀਂ ਆਪਣੀ ਜੰਮੇਵਾਰੀ ਕਬੂਲਦੇ ਹਾਂ ਤੇ ਕਲਮ ਚੱਕੀ ਸੁਚੇਤ ਰੂਪ ਵਿੱਚ ਮਜ਼ਦੂਰ ਜਮਾਤ ਦੇ ਨਾਲ ਖੜੇ ਹਾਂ,,,

ਹੁਣ ਇਨਕਲਾਬਾਂ ਦਾ ਚੱਕੋ ਪਰਚਮ ਸਾਥੀਓ ।
ਕਿ ਰੁਕਣਾ ਮੰਜ਼ਿਲ ਨਹੀਂ,ਪੁੱਟੋ ਕਦਮ ਸਾਥੀਓ।
ਰਾਤ ਖੁਸ਼ ਹੈ ਬੜੀ,ਚਿਰਾਗਾਂ ਨੂੰ ਲਲਕਾਰ ਕੇ,
ਹੈ ਤੁਫ਼ਾਨਾਂ ਨੇ ਵੀ ਪਰਖਣਾ ਦਮ ਖਮ ਸਾਥੀਓ।
ਵਧਦੇ ਜਾ ਨੇ ਰਹੇ ਜਿੰਦਗੀ ਦੇ ਆਸ਼ਕਾਂ ਦੇ ਕਾਫਲੇ,
ਜਿਉਂ ਜਿਉਂ ਹੋ ਨੇ ਰਹੇ ਸਿਰ ਇਹ ਕਲਮ ਸਾਥੀਓ।
29 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹੁਣ ਇਨਕਲਾਬਾਂ ਦਾ ਚੱਕੋ ਪਰਚਮ ਸਾਥੀਓ ।
ਕਿ ਰੁਕਣਾ ਮੰਜ਼ਿਲ ਨਹੀਂ,ਪੁੱਟੋ ਕਦਮ ਸਾਥੀਓ।

ਅਸੀਂ ਆਪਣੀ ਜੰਮੇਵਾਰੀ ਕਬੂਲਦੇ ਹਾਂ ਤੇ ਕਲਮ ਚੱਕੀ ਸੁਚੇਤ ਰੂਪ ਵਿੱਚ ਮਜ਼ਦੂਰ ਜਮਾਤ ਦੇ ਨਾਲ ਖੜੇ ਹਾਂ,,,

Bahut vadhia G....kya khubsurat vichar ne...
30 Jul 2009

G.S.GILL ...!!
G.S.GILL
Posts: 296
Gender: Male
Joined: 01/Sep/2008
Location: laaye samundran ch dere..
View All Topics by G.S.GILL
View All Posts by G.S.GILL
 
ek gill nu dooje gill da slaam.......

bahut umda soch aa 22.......jeooo
rabb rkha
31 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
bahaut hi umda soch

jo lekhni sach na bole oh lekhni ki hoi.....

gr8 going ahead
02 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya vichaar... !!
02 Aug 2009

Reply