Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
BAABU RAJAB ALI.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
BAABU RAJAB ALI..
ਮਾਂ ਦੇ ਮਖਣੀਂ ਖਾਣਿਓ ਵੇ......

ਮੁੰਡੇ ਭਰੇ ਮਜਾਜਾਂ ਦੇ ਰਹਿਣ ਨਿੱਤ ਵਿਹਲੇ, ਦੇਖਦੇ ਮੇਲੇ, ਸੱਥਾਂ ਵਿੱਚ ਬੈਠੇ ,ਮਾਰਦੇ ਯੱਕੜਾਂ..
ਕੰਮ ਵਿੱਚ ਛੋੜਦੇ ਨਾ ਦੇਸ਼ ਜੋ ਸਰਦੇ, ਬੜਾ ਕੰਮ ਕਰਦੇ, ਲੋਹੇ ਨੂੰ ਕੁੱਟਦੇ, ਪਾੜਦੇ ਲੱਕੜਾਂ..
ਨਹੀਂ ਵਕਤ ਸ਼ੌਕੀਨੀ ਦਾ, ਰਹੋ ਬਣ ਸਾਦੇ, ਜਿੱਦਾਂ ਪਿਓ ਦਾਦੇ, ਬਦਲ ਜਾਓ ਚਾਲ, ਘਰੀਂ ਧੁੱਸ ਦੇ ਕੇ ਗਰੀਬੀ ਵੜਗੀ..
ਮਾਂ ਦੇ ਮਖਣੀਂ ਖਾਣਿਓ ਵੇ, ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ, ਫਰਕਦੇ ਬਾਜੂ, ਜਵਾਨੀ ਚੜ ਗਈ...

ਗੋਰੇ ਬੜੇ ਮਿਹਨਤੀ ਜੀ, ਟਿੱਬੇ ਜਿਹੇ ਢਾਹ ਲੇ, ਨਵੇਂ ਕੱਢੇ ਖਾਲੇ, ਜਾਨਪੁਰ ਖਾਨੀਂ, ਯਾਦ ਨਾ ਜਨਾਨੀਂ, ਬਾਰਾਂ-੨ ਘੰਟੇ ਡਿਓਟੀਆਂ ਲੱਗੀਆਂ..
ਨੰਗੇ ਸੀਸ ਦੁਪਹਰੇ ਜੀ, ਬੂਟ ਜਹੇ ਕਰੜੇ, ਰਹਿਣ ਪੱਬ ਨਰੜੇ ,ਨੀਕਰਾਂ ਖਾਕੀ, ਜੀਨ ਦੀਆਂ ਚੱਡੀਆਂ..
ਆਲੂ ਨਿਰੇ ਉਬਾਲਣ ਜੀ, ਲੱਗੇ ਭੁੱਖ ਚਾਰੂ,ਪੀਣ ਚਾਹ ਮਾਰੂ, ਬੜੀ ਲੱਗੇ ਗਰਮੀਂ, ਮਿਲੇ ਸੁੱਖ ਕਰਮੀਂ, ਹੈਟ ਲੈਣ ਧੁੱਪ ਤੋਂ, ਟੋਟੜੀ ਸੜਗੀ..
ਮਾਂ ਦੇ ਮਖਣੀਂ ਖਾਣਿਓ ਵੇ, ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ, ਫਰਕਦੇ ਬਾਜੂ, ਜਵਾਨੀ ਚੜ ਗਈ...
22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

ਸੰਤਾ ਦਾ ਮੇਲਾ ਹੋ ਜੇ ਕੁੰਭ ਦੇ ਨਹਾਉਣ ਜਾ ਕੇ ,
ਕੁੜੀਆਂ ਦਾ ਮੇਲਾ ਹੋ ਜੇ ਭਾਂਡੇਆਂ ਦੇ ਬਹਾਨੇ ਜੀ
ਗੱਡੀਆਂ ਦਾ ਮੇਲਾ ਹੋ ਜੇ ਪਹੁੰਚ ਕੇ ਸਟੇਸ਼ਨਾ ਤੇ,
ਛੜੇਆਂ ਦਾ ਮੇਲਾ ,ਭੱਠੀਆਂ ਤੇ ਕਰਨ ਤੱਤੇ ਆਨੇ ਜੀ
ਜੈਤੋਂ ਦੇ ਨੱਚਾਰ ਤੇ ਖਿਡਾਰੀ ਬਹੁਤ ਫਫਾੜੇਆਂ ਦੇ,
ਭੀਠ ਵਿੱਚ ਕੁਲ ਡਾਕੂ ,ਡਾਕੂ ਨੂੰ ਪੱਛਾਣੇ ਜੀ
'ਬਾਬੂ ਜੀ' ਦਾ ਮੇਲ ਹੋ ਜੇ ਬੰਗਲੇ ਨਹਿਰ ਵਾਲੇ,
ਬਾਬੂ ਜੀ ਕਵੀਸ਼ਰੀਆਂ ਦਾ ਮੇਲ ਹੋ ਜੇ ਖਾਨੇ ਜੀ

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

ਕੀ ਕੀ ਚੰਗਾ...

ਨਾਮ ਨੂੰ ਸਵੇਰਾ ਚੰਗਾ,ਸੰਤਾ ਨੂੰ ਡੇਰਾ ਚੰਗਾ
ਚੋਰ ਨੂੰ ਹਨੇਰਾ ਚੰਗਾ,ਜਿਥੇ ਕਿਤੇ ਲੁੱਕ ਜੇ ..

ਜੁਆਈ ਭਾਈ ਸਾਉ ਚੰਗਾ,ਪੁੱਤਰ ਕਮਾਉ ਚੰਗਾ,
ਟੱਬਰ ਸੰਗਾਉ ਚੰਗਾ ,ਝਿੜਕੇ ਤੋਂ ਰੁੱਕ ਜੇ..

ਇੱਕ ਗੋਤ ਕਿਹੜਾ ਚੰਗਾ,ਖੇਤ ਲਾਉਣਾ ਗੇੜਾ ,
ਜੰਗ ਦਾ ਨਿਬੇੜਾ ਚੰਗਾ,ਜੇ ਕਲੇਸ਼ ਮੁੱਕ ਜੇ...

ਚੌਦਵੀਂ ਦਾ ਚੰਦ ਚੰਗਾ,'ਬਾਬੂ ਜੀ' ਦਾ ਛੰਦ ਚੰਗਾ
ਆਵਂਦਾ ਅਨੰਦ ਚੰਗਾ,ਲਾਉਂਦਾ ਸੋਹਣੀ ਤੁੱਕ ਜੇ......

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

ਖੁਸ਼ੀ ਨਾ ਬਰਾਤ ਜਿਨੀ,ਬਰਕਤ ਨਾ ਜ਼ਮਾਤ ਜਿਨੀ
ਤੰਗੀ ਹਵਾਲਾਤ ਜਿਨੀ,ਡਰ ਹੈ ਨੀ ਡੈਣ ਜਿਹਾ |

ਫੌਜ ਜੈਸਾ ਠਾਠ,ਰਾਜਾ ਡਿਠਾ ਨਾ ਬਰਾਠ ਜੈਸਾ,
ਦੁੱਲੇ ਜੈਸਾ ਰਾਠ ,ਹੋਰ ਵੈਦ ਨਾ ਸੁਖੈਨ ਜਿਹਾ |

ਚੰਗਾ ਦਿਨ ਈਦ ਜੈਸਾ,ਫ਼ਕਰ ਫ਼ਰੀਦ ਜੈਸਾ,
ਪਾਪੀ ਨਾ ਯਜ਼ੀਦ ਜੈਸਾ,ਸਬਰ ਹੁਸੈਨ ਜਿਹਾ |

ਪੈਰਿਸ ਜਿਹਾ ਸ਼ਹਿਰ,ਲਹਿਰ ਆਪਣੇ ਵਤਨ ਜੈਸੀ,
ਸੁੱਖਣ ਜਿਹਾ ਵੈਰ ਤੇ ਉਡੀਕਣਾਂ ਨਾ ਭੈਣ ਜਿਹਾ

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

ਸਿਆਣੇ ਦੀ ਮੱਤ ਕੰਮ ਆਵਂਦੀ ਉਮਰ ਸਾਰੀ,
ਹਾਕਮਾ ਦੇ ਕੋਲ ਜਾ ਸੁਣਾਈਏ ਗੱਲ ਕੱਬੀ ਨਾ |
ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਮਾਣ ਹੋਵੇਂ ,
ਐਵੇਂ ਵਿੱਚ ਪਿੰਡ ਦੇ ਸਦਾਈਏ ਖ਼ਾਨ ਖੱਬੀ ਨਾ |
ਆਪਣੀ ਜਨਾਨੀ ਪਾਸ; ਹੱਸੀਏ ਨਾ ਹੋਰ ਨਾਲ,
ਖੇਲਣੇ ਨੂੰ ਬਾਲ ਕੋ ਫੜਾਈਏ ਫ਼ੀਮ ਡੱਬੀ ਨਾ |
ਜਾਣਾ ਪਰਦੇਸ ਦਮ ਦੂਣੇ ਲੈ ਜ਼ਰੂਰਤਾਂ ਤੋਂ,
ਹੱਲ ਵਾਹੁੰਦੇ 'ਬਾਬੁ ਜੀ' ਹੰਡਾਈਏ ਪੱਗ ਛੱਬੀ ਨਾ

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

ਦਰਦ ਪੰਜਾਬੀ ਬੋਲੀ ਦਾ..

ਖੰਡ ਤੋਂ ਮਿੱਠੀ ਬੋਲੀ,ਪਿਆਰੇ ਵਤਨ ਪੰਜਾਬ ਦੀ
ਮੁੱਖ ਤੋਂ ਲੱਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ
ਹੋਰ ਸਤਾਉਣ ਜ਼ੁਬਾਨਾਂ,ਅੱਖੋਂ ਜਲ ਭਰ ਡੋਲੀ ਦਾ
ਕਰਦੇ ਨਾ ਹਮਦਰਦੋਂ,ਦਰਦ ਪੰਜਾਬੀ ਬੋਲੀ ਦਾ..

ਜਾਣਦੇ ਖ਼ਾਨੀ ਪਸ਼ਤੋਂ,ਵਸਦੀ ਦੇਸ਼ ਪਠਾਣਾਂ ਦੇ
ਇਹ ਆ ਕੇ ਪਿੜ ਨਹਾਤੀ,ਸ਼ਾਸਤਰ ਵੇਦ ਪੁਰਾਣਾਂ ਦੇ
ਤੇ ਘਰ-ਬਾਰਾਂ ਨਾਲੋਂ,ਕਦਰ ਵਧਾ ਤਾਂ ਗੋਲੀ ਦਾ
ਕਰਦੇ ਨਾ ਹਮਦਰਦੋਂ,ਦਰਦ ਪੰਜਾਬੀ ਬੋਲੀ ਦਾ..

ਮੈਂ ਅੱਗੇ ਇੱਕ ਨੂੰ ਰੋਵਾਂ,ਉੱਠਦੀ ਦਿਲੋਂ ਕੁਹਾਰ ਸੀ
ਫ਼ਿਰ ਪਸ਼ਤੋਂ ਦੀ ਆ ਗਈ, ਹੋਰ ਹਮੈਤਣ ਫ਼ਾਰਸੀ
ਮੈਂ ਭਲੀ-ਮਾਣਸ ਬੋਲੀ,ਚੱਲਦਾ ਹੁੱਕਾ ਜਰੌਲੀ ਦਾ
ਕਰਦੇ ਨਾ ਹਮਦਰਦੋਂ,ਦਰਦ ਪੰਜਾਬੀ ਬੋਲੀ ਦਾ..

ਫ਼ਿਰ ਨੁਕਸਾਨ ਉਠਾਇਆ,ਉਰਦੂ ਘਰ ਜੰਮ ਵੈਰੀ ਤੋਂ,
ਟੁੱਟ ਪੈਣੈ ਨੇ ਕੱਢਤੀ,ਬਾਹੋਂ ਪਕੜ ਕਚਹਿਰੀ ਚੋਂ
ਅੰਨ-ਪੁਜ ਕੀ ਕਰ ਸਕਦੀ ?? ਜ਼ਹਿਰ ਬਥੇਰਾ ਘੋਲੀ ਦਾ
ਕਰਦੇ ਨਾ ਹਮਦਰਦੋਂ,ਦਰਦ ਪੰਜਾਬੀ ਬੋਲੀ ਦਾ..

ਤੇ ਇੰਗਲੈਂਡੋ ਘੁੰਡ ਲਾਹ , ਆ ਅੰਗਰੇਜ਼ੀ ਨੱਚ ਲੀ ਜੀ,
ਰੰਗ ਗੋਰਾ,ਅੱਖ ਕਹਿਰੀ,ਸਖ਼ਤ ਬੁਲਾਰਾ ਘੱਚਲੀ ਜੀ
ਹੱਥ ਲਗੇਆ,ਪਤਾ ਲਗੇਆ,ਕਰੜਾਂ ਲਫ਼ੇੜਾਂ ਪੋਲੀ ਦਾ
ਕਰਦੇ ਨਾ ਹਮਦਰਦੋਂ,ਦਰਦ ਪੰਜਾਬੀ ਬੋਲੀ ਦਾ..

ਅਬ ਹਿੰਦੀ ਕੀ ਪੁੱਗਦੀ,ਬਾਤ ਮਜਾਜਣ ਸ਼ੌਂਕਣ ਦੀ
ਮੈਂ ਚੁੱਪ ਕਿਤੀ ਫ਼ਿਰਦੀ,ਇਸਦੀ ਆਦਤ ਭੌਂਕਣ ਦੀ
ਬੁੜੀ ਪਏ ਦੰਦ ਨਿਕਲੇ,ਇਹ ਨਾ ਵਕਤ ਘਰੋਲੀ ਦਾ
ਕਰਦੇ ਨਾ ਹਮਦਰਦੋਂ,ਦਰਦ ਪੰਜਾਬੀ ਬੋਲੀ ਦਾ..

ਤਕੜੇ ਰਹੋਂ ਪੰਜਾਬੀਅੋ,ਕਿਹੜਾ ਛੱਡਦਾ ਨੀਵੀਆਂ ਤੋਂ
ਚਿਰ ਦੀ ਫੂਕੀ ਹੋਈ ਮਰੀ,ਉੱਠਾ ਲਉ ਸਿਵਿਆ ਚੋਂ
ਅੱਠ-ਨੌਂ ਸੂਬੇ ਨਿਗਲੇ,ਢਿੱਡ ਨਾ ਭਰਿਆ ਭੜੌਲੀ ਦਾ
ਕਰਦੇ ਨਾ ਹਮਦਰਦੋਂ,ਦਰਦ ਪੰਜਾਬੀ ਬੋਲੀ ਦਾ..

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

ਤਿੰਨ ਦੇ ਬੈਂਤ

ਇੱਕ ਤੋਪ,ਪਸਤੌਲ,ਬੰਦੂਕ ਤੀਜੀ,
ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ |
ਹੰਸ,ਫ਼ੀਲ,ਮੁਕਲਾਵੇ ਜੋ ਨਾਰ ਆਈ,
ਮੜਕ ਨਾਲ ਉਠਾਂਵਦੇ ਪੈਰ ਤਿੰਨੇਂ |
ਅਗਨ-ਬੋਟ,ਤੇ ਸ਼ੇਰ ,ਸੰਸਾਰ ਤੀਜਾ,
ਸਿੱਧੇ ਜਾਣ ਦਰਿਆ ਚੋਂ ਤੈਰ ਤਿੰਨੇਂ |
ਝੂਠ ਬੋਲਦੇ,ਬੋਲਦੇ ਸੱਚ ਥੋੜਾ,
ਠੇਕੇਦਾਰ,ਵਕੀਲ ਤੇ ਸ਼ਾਇਰ ਤਿੰਨੇਂ |
ਇੱਕ ਸਰਪ ਤੇ ਹੋਰ ਬੰਡਿਆਲ ਠੂੰਹਾ,
ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇਂ |
ਛਾਲ ਮਾਰ ਦੀਵਾਰ ਨੂੰ ਟੱਪ ਜਾਂਦੇ,
ਨਾਰ,ਚੋਰਟਾ,ਲੱਲਕਰੀ ਟੈਰ ਤਿੰਨੇਂ |
ਜੂਏਬਾਜ਼ ਤੇ ਟਮਟਮਾਂ ਵਾਹੁਣ ਵਾਲਾ,
ਅਤੇ ਵੇਸਵਾ ਸ਼ਰਮ ਬਗ਼ੈਰ ਤਿੰਨੇਂ |
ਨਾਚਾ,ਨਕਲੀਆ ਔਰ ਗਾਮੰਤਰੀ ਵੀ,
ਜਿੱਥੇ ਖੜਦੇ ਲਗਾਂਵਦੇ ਲਹਿਰ ਤਿੰਨੇਂ |
ਨਵਾਂ ਆਸ਼ਕ,ਤੇ ਗਧਾ,ਘਾਹ ਗੌਣ ਵਾਲਾ,
ਠੀਕ ਭਾਲਦੇ ਸਿਖ਼ਰ ਦੁਪਹਿਰ ਤਿੰਨੇਂ |
ਊਠ,ਸਾਹਨ ਤੇ ਅਉਰ ਪਠਾਨ ਤੀਜਾ,
ਦਿਲੋਂ ਨਹੀਂ ਗੰਵਾਂਵਦੇ ਵੈਰ ਤਿੰਨੇਂ |
'ਰਜ਼ਬ ਅਲੀ' ਗ਼ਲਾਮ ਤੇ ਜੱਟ,ਮੱਜਬੀ,
ਰੱਜੇ ਨਹੀਂ ਗੁਜ਼ਾਰਦੇ ਖ਼ੈਰ ਤਿੰਨੇਂ |

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

ਚਾਰ ਦੇ ਬੈਂਤ

ਛਾਇਆ ਸੰਘਣੀ ਸਰਦ ਜ਼ਰੂਰ ਦਿੰਦੇ,
ਪਿੱਪਲ,ਨਿੰਮ,ਸ਼ਰੀਂਹ ਤੇ ਬੋਹੜ ਚਾਰੇ |

ਦੁੱਖ ਦੇਣ ਨਾ ਚੱਲੀਏ ਪੈਰ ਨੰਗੇ,
ਕੰਡਾ,ਕੱਚ, ਔਰ ਠੀਕਰੀ ਰੋੜ ਚਾਰੇ |

ਪਿੱਛੇ ਲੱਗੀਆ ਲਹਿਣ ਬੀਮਾਰੀਆਂ ਨਾ,
ਦੰਦ,ਖੰਘ,ਅਧਰੰਗ ਤੇ ਕੋਹੜ ਚਾਰੇ |

ਵੱਸ ਭੂਤ,ਸਪੂਤ ,ਸਰਵੈਂਟ ,ਚੇਲਾ,
ਨਹੀਂ ਕਰਨ ਜ਼ੁਬਾਨ ਸੇ ਮੋੜ ਚਾਰੇ |

ਦਾਤਾ,ਭੰਡ,ਗੰਡ-ਕੱਟ ਜੁਆਰੀਆ ਵੀ,
ਧਨ ਦਿਨ ਮੇਂ ਦੇਣ ਨਖੋੜ ਚਾਰੇ |

ਜਤੀ,ਸਖ਼ੀ ,ਅਵਤਾਰ ਤੇ ਹੋਰ ਸੂਰਾ,
ਠੀਕ ਰੱਖਦੇ ਧਰਮ ਦੀ ਲੋੜ ਚਾਰੇ |

ਦਿਲ,ਦੁੱਧ ਤੇ ਕੱਚ ਸਮੇਤ ਪੱਥਰ,
ਫੱਟੇ ਜੁੜਨ ਨਾ ਫੇਰ ਲੱਗ ਜੋੜ ਚਾਰੇ |

ਸੱਸੂ,ਹਰਨ,ਜੈਕਾਲ,ਸਮੇਤ ਲੂੰਬੜ,
ਕੁੱਤਾ ਦੇਖਕੇ ਜਾਣ ਸਿਰ ਤੋੜ ਚਾਰੇ |

ਠਾਣੇਦਾਰ,ਮੁਟਿਆਰ,ਚਕੋਰ,ਹਾਥੀ,
ਜਦੋਂ ਤੁਰਨਗੇ ਕਰਨਗੇ ਮਰੋੜ ਚਾਰੇ |

ਇੱਕ ਵੇਲਣਾਂ,ਜੋਕ ਤੇ ਭੌਰ ,ਮੱਖ਼ੀ,
ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ|

ਦੂਤੀ,ਚੁਗ਼ਲ.ਅੰਗਰੇਜ਼.ਬਦਕਾਰ ਤੀਵੀਂ,
ਦੇਣ ਯਾਰ ਸੇ ਯਾਰ ਵਿਛੋੜ ਚਾਰੇ |

'ਰਜ਼ਬ ਅਲੀ' ਕਬਿੱਤ ਤੇ ਬੈਂਤ ਦੋਹਰਾ,
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ |

22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
ਪੰਜ ਦੇ ਬੈਂਤ
ਗਊ, ਛੱਤਰੀ, ਕੰਨਿਆਂ, ਮੱਲ, ਸਾਧੂ,
ਕਲੂ ਕਾਲ਼ ਮੇਂ ਛੋਡ ਗਏ ਸੱਤ ਪੰਜੇ.
ਥਿੰਦਾ, ਦੁੱਧ, ਬਦਾਮ ਤੇ ਮਾਸ ਆਂਡੇ,
ਆਹਾ ਥੋਕ ਵਧਾਂਵਦੇ ਰੱਤ ਪੰਜੇ.
ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ
ਡੋਬ ਦੇਣ ਇਨਸਾਨ ਨੂੰ ਧੱਤ ਪੰਜੇ.
ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ,
ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ.
ਰੂਈ, ਰੇਸ਼ਮ, ਉੰਨ ਤੇ ਸਣ , ਕਿਉੜਾ,
ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ.
ਠੱਗੀ, ਚੋਰੀਆਂ, ਚੁਗਲੀਆਂ, ਝੂਠ, ਜੂਆ
ਡੋਬ ਦੇਣ ਇਨਸਾਨ ਨੂੰ ਧੱਤ ਪੰਜੇ.
ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ,
ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ.
22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

ਛੇ ਦਾ ਬੈਂਤ

ਪਹਿਰੇਦਾਰ, ਰਾਖਾ, ਬਿੰਡਾ, ਬਾਲ, ਕੁੱਤਾ,
ਅਤੇ ਕਾਗਲਾ ਪਾਉਣਗੇ ਡੰਡ ਛੀਏ.
ਵਾਲਦੈਨ, ਹਕੀਮ ਤੇ ਨਾਰ, ਨੌਕਰ,
ਮਿੱਤਰ, ਪੀਰ ਦੁੱਖ ਲੈਣਗੇ ਵੰਡ ਛੀਏ.
ਸ਼ੇਰ, ਸੂਰਮਾ, ਨਾਗ, ਸੰਸਾਰ ,ਬਿੱਛੂ,
ਬਾਜ਼ ਹਰਖ ਕੇ ਕਰਨ ਨਾ ਕੰਡ ਛੀਏ.
ਉਹ ਤਾਂ ਮੌਤ ਦਾ ਖੌਫ਼ ਨਾ ਕਰਨ ਕੋਈ,
ਸਗੋਂ ਵੱਧ ਫੈਲਾਂਵਦੇ ਝੰਡ ਛੀਏ.
ਕੀੜੇ, ਆਹਣ, ਕੁਆਰੀ, ਕੂੰਜ, ਮਿਰਗ ਬੇੜਾ,
ਧੋਖਾ ਖਾਣ ਜੇ ਛੋਡਗੇ ਮੰਡ ਛੀਏ.
ਬਾਹਮਣ, ਬਾਣੀਏ, ਜੈਨ, ਰਾਜਪੂਤ, ਸੱਯਦ,
ਜ਼ਿਆਦਾ ਭਾਵੜੇ ਭੋਗਦੇ ਰੰਡ ਛੀਏ.
ਛੇੜੂ, ਛੜਾ, ਪਾਹੜਾ, ਨਾਈ, ਡੂੰਮ, ਪਾਠੀ,
ਜ਼ਿਆਦਾ ਖਾਣ ਜਹਾਨ ਤੇ ਖੰਡ ਛੀਏ.
ਠਾਣਾ ਸਿੰਘ, ਫਤਿਹ, ਭਗਤ ਰਾਮ, ਸਾਈਂ,
ਜਾਨਾਂ, ਮੱਘਰ ਨਾ ਕਰਨ ਘੁਮੰਡ ਛੀਏ.

22 Mar 2010

Showing page 1 of 2 << Prev     1  2  Next >>   Last >> 
Reply