|
|
|
|
|
|
Home > Communities > Punjabi Poetry > Forum > messages |
|
|
|
|
|
Jakhm |
ਇਹਨਾ ਜਖਮਾ ਨੂ ਮੈ ਕੀ ਆਖਾਂ ਜਿਹੜੇ ਮਿਲੇ ਨੇ ਸ਼ੋਖ ਬਹਾਰਾਂ ਤੋਂ, ਗੈਰਾਂ ਦੀਆਂ ਚੁਬ੍ਦੀਆਂ ਜਿੱਤਾਂ ਤੋਂ ਤੇ ਆਪਣੀਆਂ ਬੇਵਸ ਹਾਰਾ ਤੋਂ .
ਸੂਰਜ ਦੀ ਤਪਸ਼ ਤੇ ਗਿਲਾ ਨਹੀ ਸਾਡੇ ਤਨ ਨੂ ਚੰਨ ਵੀ ਸਾੜ ਗਿਆ, ਹਰ ਵੇਲੇ ਰਿਸਦੇ ਰਹਿੰਦੇ ਨੇ ਫਟ ਮਿਲੇ ਫੁੱਲਾਂ ਦੀਆਂ ਡਾਰਾਂ ਤੋਂ.
ਆਪਣਿਆਂ ਨਾਵੇਂ ਲਾਈਆਂ ਸੀ ਮਰ ਮਰ ਕੇ ਲਈਆਂ ਜਿੱਤਾਂ ਜੋ, ਸਾਨੂ ਬਸ ਹਾਰਾਂ ਮਿਲੀਆਂ ਨੇ ਕੁਝ ਗੈਰਾਂ ਤੋਂ, ਕੁਝ ਯਾਰਾਂ ਤੋਂ .
ਵਰਿਆਂ ਤੋਂ ਰੁੱਸੀਆਂ ਨੀਂਦਾ ਜੋ ਅਸੀਂ ਅੱਜ ਵੀ ਤਾਰੇ ਗਿਣਦੇ ਹਾਂ, ਦੁਧ ਦਾ ਸੜਿਆ ਲੱਸੀ ਫੂਕੇ ਹੁਣ ਡਰ ਲਗਦਾ ਦਿਲਦਾਰਾਂ ਤੋਂ.
ਦੁਸ਼ਮਣ ਦੇ ਕੀਤੇ ਵਾਰਾਂ ਨੂ ਹਿੱਕ ਉੱਤੇ ਜਰਿਆ "ਸੋਡੀ" ਨੇ, ਪਰ ਕੀ ਕਰੀਏ ਜੇ ਵਾਰ ਮਿਲੇ ਰਾਖੀ ਲੱਗੀਆਂ ਤਲਵਾਰਾਂ ਤੋਂ...
|
|
23 Mar 2010
|
|
|
|
ਪਰ ਕੀ ਕਰੀਏ ਜੇ ਵਾਰ ਮਿਲੇ ਰਾਖੀ ਲੱਗੀਆਂ ਤਲਵਾਰਾਂ ਤੋਂ...........22 kaim aa.........
|
|
24 Mar 2010
|
|
|
|
ਜਖਮ ਛਿਲਦੇ ਰਹੇ, ਫੁਲ ਖਿਲਦੇ ਰਹੇ ਹਿਜਰਾ ਵਿਚ ਲਿਸ਼ਕਦੇ ਦਾਗ ਦਿਲ ਦੇ ਰਹੇ ਸਾਜ ਗੁੰਮ ਸੁੰਮ ਰਿਹਾ ਤਾਰ ਹਿਲ ਦੇ ਰਹੇ ਵਲਵਲੇ ਉਠਦੇ ਦਿਲ ਵਿਚ ਦਿਲ ਦੇ ਰਹੇ ਗੱਲ ਹੋ ਨਾ ਸਕੀ ਬੁੱਲ ਹਿਲਦੇ ਰਹੇ |
Sarvjit Singh
|
|
24 Mar 2010
|
|
|
|
bahut vadhia ji ......... keep sharing
|
|
24 Mar 2010
|
|
|
|
ਦੁਸ਼ਮਣ ਦੇ ਕੀਤੇ ਵਾਰਾਂ ਨੂ ਹਿੱਕ ਉੱਤੇ ਜਰਿਆ "ਸੋਡੀ" ਨੇ, ਪਰ ਕੀ ਕਰੀਏ ਜੇ ਵਾਰ ਮਿਲੇ ਰਾਖੀ ਲੱਗੀਆਂ ਤਲਵਾਰਾਂ ਤੋਂ...
hmm
wdia likheya ji..
last line ch thoda jeha meaning clear nahi hoya,,
|
|
25 Mar 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|