Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
pardes :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 
pardes

ਛਡ ਆਪਣਾ ਦੇਸ਼ ਪਰਾਇਆ  ਹੋਇਆ
ਲੋੜ੍ਹ ਪਤਾ ਨੀ ਕੀ ਸੀ ਮੈਨੂ,
ਨਠ ਆਇਆ ਕੁਝ ਸੁਪਨਿਆ ਪਿਛੇ
ਥੋੜ ਪਤਾ ਨੀ ਕੀ ਸੀ ਮੈਨੂ.

ਇਕ ਵਾਰੀ ਫਿਰ ਤੋਂ ਚਲਣਾ ਸਿਖਿਆ
ਠੋਕਰਾਂ ਖਾ ਖਾ ਵਕ਼ਤ ਦੀਆਂ,
ਵਹਿੰਦਾ ਮੁੜਕਾ ਕਿਹਨੇ ਪੁਛਣਾ
ਕਦਰਾਂ ਨੀ ਵਹਿੰਦੇ ਰਕ਼ਤ ਦੀਆਂ.

ਡਾਵੇਂ ਡੋਲੇ ਖਾਂਦਾ ਦਿਲ ਇਹ
ਕਿੰਝ  ਇਹਨੁ ਸਮਝਾਵਾਂ ਮੈਂ,
ਆਇਆ ਫੋਕੀ ਆਕੜ ਪਿਛੇ
ਹੁਣ ਕੇਹੜੇ ਮੂਹ ਮੁੜ ਜਾਵਾਂ ਮੈਂ.

ਮਾਂ ਦਾ ਪਿਆਰ, ਬਾਪੁ ਦੀਆਂ ਝਿੜਕਾਂ
ਅੱਜ ਵੀ ਚੇਤੇ ਆਉਂਦੀਆਂ ਨੇ,
ਸੋਚ ਸੋਚ ਕੇ ਭਰ ਜਾਂਦਾ ਦਿਲ
ਫਿਰ ਡਾਰੋ-ਡਾਰ ਰਵਾਉਦੀਆ ਨੇ.

ਬੇਲੀ ਛੁਟੇ, ਮੌਜਾਂ ਛੁੱਟੀਆਂ
ਛਡ ਆਇਆ ਭੈਣ ਭਰਾਵਾਂ ਨੂ,
ਖੜਕੇ ਹੋਈਆਂ ਉਡੀਕਾਂ ਜਿਥੇ
ਕਿੰਝ  ਭੁੱਲਾਂ ਓਹ ਰਾਵਾਂ ਨੂ.

ਚੇਤੇ ਆਉਂਦੀ ਜਾਨੋ ਪਿਆਰੀ
ਜਾਨ ਮੇਰੀ ਕਢ ਲੈਂਦੀ ਏ ,
ਦਿਲ ਦਾ ਲੁੱਟਿਆ ਚੈਨ ਮੇਰਾ
ਨਾ ਨੈਣੀ ਨੀਂਦਰ ਪੈਂਦੀ ਏ.

ਕੱਚਾ ਕੋਠਾ ਮੇਰੇ ਪਿੰਡ ਦਾ
ਸੁਰਗਾਂ ਤੋਂ ਵੀ ਸੋਹਣਾ ਏ,
ਲਖ ਦੇਖ ਲੈ ਯੂਰੇਕਾ ਟਾਵਰ
ਕੋਈ ਓਹਦੇ ਜੇਹਾ ਨਾ ਹੋਣਾ ਏ.

ਕਚੀਆਂ ਗਲੀਆਂ ਜਿਥੇ ਰਲਕੇ
ਬਚਪਨ ਮੌਜਾਂ ਲੁੱਟੀਆਂ ਸੀ,
ਭੁਲਦਾ ਨੀ ਓਹ ਬੋਹੜ ਪੁਰਾਣਾ
ਜਿਥੇ ਬਹਿਕੇ ਤਾਸ਼ਾਂ ਕੁੱਟੀਆੰ ਸੀ.

ਵਿਚ ਪਰਦੇਸਾਂ ਲਖਾਂ ਰੂਹਾਂ
ਵਿਚ ਵਿਯੋਗ ਦੇ ਤਰਸਦੀਆਂ,
ਇਕ ਦੂਜੇ ਨੂ ਹਾਸੇ ਵੰਡਦੇ
ਪਰ ਅਖੀਆਂ ਲੁਕ ਲੁਕ ਵਰਸਦੀਆ. .

ਜੋ ਫਸਦਾ ਵਿਚ ਮਿਠੀਆਂ ਜੇਲਾਂ
ਓਹ ਨਾ ਹੱਸੂ, ਨਾ ਗਾਊਗਾ,
"ਸੋਡੀ" ਜਿਹਾ ਕੋਈ ਕਲ ਨੂ ਆਕੇ
ਇਹ ਹੀ ਦਰਦ ਸੁਣਾਊਗਾ..

27 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Good aa. Bahut wadhiya.

28 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut sohna likhiya hai..!!

28 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bfuly written 22 g....

 

well composed...!!

 

keep writing..!!

28 Mar 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

thanks for ur time friends..

28 Mar 2010

Reply