ਅਬਲਾ ਦੀਆਂ ਇੱਜ਼ਤਾਂ ਲੁੱਟੀਆਂ,ਬੋਟਾਂ ਨੂੰ ਕੋਹ-ਕੋਹ ਮਾਰਿਆ,
ਤੜਪ-ਤੜਪ ਕੇ ਮਰ ਗਿਆ,ਹਰ ਸਰਦਾਰ ਤੇਰੇ ਸ਼ਹਿਰ ਦਾ..
ਜਿਥੇ ਦੁੱਧ ਚੁੰਘਦੇ ਬੱਚਿਆਂ ਨੂੰ ਵੀ,ਟਾਇਰ ਪਾ ਕੇ ਸਾੜਿਆ,
ਕੌਣ ਮੂਰਖ ਕਰੇ ਹੁਣ ਦੱਸ,ਇਤਬਾਰ ਤੇਰੇ ਸ਼ਹਿਰ ਦਾ..
ਕੁਝ ਜ਼ਖ਼ਮਾਂ ਤੇ ਮੱਲ੍ਹਮ ਲੱਗਦੀ,ਜੇ ਕਾਤਿਲਾਂ ਨੂੰ ਵੇਖਦੇ,
ਪਰ ਇਨਸਾਫ਼ ਤੋਂ ਵੀ ਹੋ ਗਿਆ,ਇਨਕਾਰ ਤੇਰੇ ਸ਼ਹਿਰ ਦਾ..
ਹਰ ਖ਼ੁਸ਼ੀ ਗ਼ਮੀਂ ਨੂੰ ਭੁੱਲ ਸਕਦੇ, ਭੁੱਲ ਸਕਦੇ ਹਰ ਇੱਕ ਦਾਸਤਾਂ,
ਨਹੀਂ ਭੁੱਲਣਾ ਜੋ ਦਿੱਤਾ ਤੋਹਫ਼ਾ, ਯਾਰ ਤੇਰੇ ਸ਼ਹਿਰ ਦਾ
( ਸੁਖਦੀਪ ਸਿੰਘ ਬਰਨਾਲਾ ਕਿਤਾਬ 'ਧਰਮਯੁੱਧ' ਚੋਂ)
|