Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉੱਜੜੇ ਵਿਹੜਿਆਂ ਦੀ ਦਾਸਤਾਨ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਉੱਜੜੇ ਵਿਹੜਿਆਂ ਦੀ ਦਾਸਤਾਨ
ਛੱਤ ਦੇ ਮਘੋਰਿਆਂ ਵਿੱਚੋਂ ਅਸੀਂ ਵਿੰਹਦੇ ਅਸਮਾਨ ।
ਸੁਣੋ ਜਰਾ ਸਾਡੇ ਉੱਜੜੇ ਵਿਹੜਿਆਂ ਦੀ ਦਾਸਤਾਨ ।

ਜ਼ਿੰਦਗੀ ਆਪਣੀ ਕਿਸਮ ਦੇ ਹਾਂ ਅਸੀਂ ਵੀ ਮਨਸੂਰ,
ਦੁਸ਼ਵਾਰੀਆਂ ਨਿੱਤ ਹੀ ਸੂਲੀ ਚਾੜ੍ਹਨ ਸਾਡੀ ਜਾਨ ।

ਸੁਣਨੀ ਜੇ ਝਾਂਜਰ ਦੀ ਛਣਕਾਰ,ਲੱਭੋ ਹੋਰ ਦਰ,
ਸਾਡੇ ਕੋਲ ਤਾਂ ਹੈ ਯਾਰੋ ਸੁੰਨੇ ਪੈਰਾਂ ਦੀ ਦਾਸਤਾਨ।

ਹੁਣ ਤਾਂ ਮੁਜ਼ਰਿਮ ਸ਼ਹਿਰ ਦਾ ਮਸੀਹਾ ਹੋ ਗਿਆ ,
ਪਰਿੰਦੇ ਦੀ ਰਹਿੰਦੀ ਹਰ ਪਲ ਮੁੱਠੀ ਵਿੱਚ ਜਾਨ।

ਅਪੀਲ,ਵਕੀਲ,ਦਲੀਲ,ਓਥੇ ਫੈਸਲੇ ਵਿਕ ਗਏ,
ਓਥੇ ਮਸਲਾ ਜਾਨ ਦਾ ਸੀ,ਵਿਕ ਗਿਆ ਈਮਾਨ।

ਹਾਰੇ ਹੋਏ ਇਨਸ਼ਾਨ ਵੱਲ ਦੇਖ,ਉਹ ਗਏ ਬੌਖਲਾ,
ਇੱਕ ਆਖਦਾ ਸੀ ਅੱਥਰੂ,ਦੂਜਾ ਆਖੇ ਕਿਰਪਾਨ।

ਡਰਦਾ ਨਹੀਂ ਹੁਣ ਤਾਂ ਤਲਵਾਰਾਂ ਦੀਆਂ ਛਾਵਾਂ ਤੋਂ,
ਡਰਦਾ ਸੀ ਕਦੇ ਬਿੱਲੀਆਂ ਦੇ ਡਰਾਵੇ ਤੋਂ ਨਾਦਾਨ।

ਕਦੇ ਵਕਤ ਮਿਲਿਆ ਤੇਰੀ ਜੁਲਫ ਵੀ ਸੰਵਾਰਾਂਗੇ,
ਹਾਲੇ ਵਕਤ ਨੂੰ ਸੰਵਾਰਨ ਵਿੱਚ ਦਿਲ ਗਲਤਾਨ ।

ਚੰਗਾ ਹੋਇਆ ਤੇਰੇ ਖ਼ੁਦਾ ਤੋਂ ਹੋ ਗਏ ਹਾਂ ਮੁਨਕਰ,
ਕਾਫ਼ਰ ਵੀ ਖੁਦ ਹੈ ਖ਼ੁਦਾ, ਖੁਦ ਹੈ ਖ਼ੁਦਾ ਸ਼ੈਤਾਨ ।

ਖਾ ਗਏ ਜੋ ਮੇਰੇ ਮੁੜ੍ਹਕੇ ਦੀ ਕਮਾਈ ਨਿਤਾਰ ਕੇ,
ਮੰਦਿਰ ਮਸਜਿਦ ਬਣਾ,ਜਤਾ ਗਏ ਨੇ ਅਹਿਸਾਨ।

ਦਰਿਆ ‘ਚ ਰਾਤੀਂ ਲਾਸ਼ਾਂ ਰੋੜ ਗਏ ਵਰਦੀਧਾਰੀ,
ਹੋਇਆ ਖੜਾਕ,ਕੰਬੀ ਧਰਤੀ,ਰੋਇਆ ਅਸਮਾਨ ।

ਕਤਲ ਕਰਨ ਆਏ ਜਿਸ ਨੂੰ ਉਹ ਹੈ ਮੇਰੀ ਲਾਸ਼,
ਮੈਂ ਫਿਜ਼ਾ ਚ ਖਿਲਾਰ ਆਇਆ ਮਚਲਦੇ ਅਰਮਾਨ।

ਡਾਲਰਾਂ ਦੇ ਖ਼ੁਆਬ ਨੈਣੀਂ ਸਜਾ ਪੰਜਾਬੋਂ ਦੌੜ ਗਏ,
ਪੇਟ ਦੀ ਅੱਗ ਪੰਜਾਬ ਲੈ ਆਏ,ਬਿਹਾਰੋਂ ਮਹਿਮਾਨ।

ਸਮੁੰਦਰ,ਧਰਤੀ,ਅਕਾਸ਼,ਹਵਾ ਨੂੰ ਵੀ ਵੰਡ ਲਿਆ,
ਵੰਡਣੋਂ ਬਚ ਰਹੀ ਹੈ ਕਿਉਂ ਪੰਛੀਆਂ ਦੀ ਉਡਾਣ ?

ਪਤਾ ਨਹੀਂ ਕਿਸ ਗੋਲੀ ‘ਤੇ ਤੁਹਾਡਾ ਨਾ ਹੋਵੇਗਾ,
ਮੁੜ ਆਓ ਵੇ ਪਰੰਦਿਓ, ਹੈ ਅੱਗੇ ਪਾਕਿਸਤਾਨ ।

ਸੂਰਜ ਸ਼ਹਿਰ ਦਾ ਹੋ ਗਿਆ ਇੱਕ ਹੋਰ ਅਸਤ,
ਹਵਾ ਦੀ ਸਾਜਸ਼ ਵਿੱਚ ਰਲ ਗਿਆ ਸ਼ਮਾਦਾਨ।

ਵਕਤੀ ਪਾਠਕ,ਵਕਤੀ ਨਜ਼ਮਾਂ, ਵਕਤੀ ਸ਼ਾਇਰ,
ਕਿਸ ਅੱਗੇ ਕਰੇਂਗਾ ਸੂਹੇ ਖ਼ੁਆਬਾਂ ਦਾ ਵਖਿਆਨ।
*ਮਨਜੀਤ ਕੋਟੜਾ*
31 Jul 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਚੰਗਾ ਹੋਇਆ ਤੇਰੇ ਖ਼ੁਦਾ ਤੋਂ ਹੋ ਗਏ ਹਾਂ ਮੁਨਕਰ,
ਕਾਫ਼ਰ ਵੀ ਖੁਦ ਹੈ ਖ਼ੁਦਾ, ਖੁਦ ਹੈ ਖ਼ੁਦਾ ਸ਼ੈਤਾਨ ।

ਖਾ ਗਏ ਜੋ ਮੇਰੇ ਮੁੜ੍ਹਕੇ ਦੀ ਕਮਾਈ ਨਿਤਾਰ ਕੇ,
ਮੰਦਿਰ ਮਸਜਿਦ ਬਣਾ,ਜਤਾ ਗਏ ਨੇ ਅਹਿਸਾਨ।

Another Nice one....Thanks for sharing 22G

01 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Siraa
ਚੰਗਾ ਹੋਇਆ ਤੇਰੇ ਖ਼ੁਦਾ ਤੋਂ ਹੋ ਗਏ ਹਾਂ ਮੁਨਕਰ,
ਕਾਫ਼ਰ ਵੀ ਖੁਦ ਹੈ ਖ਼ੁਦਾ, ਖੁਦ ਹੈ ਖ਼ੁਦਾ ਸ਼ੈਤਾਨ ।

ਖਾ ਗਏ ਜੋ ਮੇਰੇ ਮੁੜ੍ਹਕੇ ਦੀ ਕਮਾਈ ਨਿਤਾਰ ਕੇ,
ਮੰਦਿਰ ਮਸਜਿਦ ਬਣਾ,ਜਤਾ ਗਏ ਨੇ ਅਹਿਸਾਨ।


wonderful piece of work...
03 Aug 2009

Reply