Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁੱਕਲ ਦੇ ਵਿੱਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਬੁੱਕਲ ਦੇ ਵਿੱਚ
ਬੁੱਕਲ ਦੇ ਵਿੱਚ ਅੱਗ ਲੁਕਾਈ ਬੈਠੇ ਆਂ |
ਕੀ ਪਤੈ ਉਹਨੂੰ ਕੀ ਬਣਾਈ ਬੈਠੇ ਆਂ |
ਯਾਰਾਂ ਦੀ ਬਸਤੀ 'ਚੋਂ ਕਦ ਤੋਂ ਰੁਸਬਾ ਹੋ,
ਖੰਡਰਾਂ ਦੇ ਵਿੱਚ ਮਹਿਫਿਲ ਲਾਈ ਬੈਠੇ ਆਂ |
ਕਹਿਣਾ ਸੀ ਜੋ ਕਹਿਣੋਂ ਪਹਿਲਾਂ ਕਹਿ ਗਿਆ ਉਹ,
ਉਹਦੇ ਦੁਖੜੇ ਸਿਰ 'ਤੇ ਚਾਈ ਬੈਠੇ ਆਂ |
ਝੱਖੜ ਤਾਂ ਝੁੱਲੇ ਪਰ ਝੱਲੀ ਝੱਲ ਗਈ'
ਜਿਹੜੀ ਲੋਅ ਨਾਲ ਦਿਲ ਰੁਸ਼ਨਾਈ ਬੈਠੇ ਆਂ |
ਮਿਲਣ ਦਿਨਾਂ ਨੂੰ ਧੂਹ ਕੇ ਨੇੜੇ ਕਰ ਲਾਂਗੇ,
ਜਾਗ ਦੀ ਕੁੰਡੀ ਰਾਤ ਨੂੰ ਪਾਈ ਬੈਠੇ ਆਂ |
ਮਾਰ ਹੀ ਦੇਣੈ ਆਖਿਰ ਇਹ ਤਾਂ ਹੈ ਪਤਾ,
ਗੋਡਿਆਂ ਹੇਠਾਂ ਮੌਤ ਨੂੰ ਢਾਈ ਬੈਠੇ ਆਂ |
ਗਿੱਲ ਨੇ ਦਰ ਤੇ ਪਹਿਰੇ ਸਖਤ ਬਿਠਾਏ ਸੀ
ਤੇਰੇ ਲਈ ਪਰ ਸੰਨ ਲਗਾਈ ਬੈਠੇ ਆਂ |

**ਇਕਬਾਲ ਸਿੰਘ ਗਿੱਲ**
04 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice one...!!
05 Aug 2009

Reply