Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁੱਤ ਲਾਵਾਂਗੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਬੁੱਤ ਲਾਵਾਂਗੇ
ਤੇਰੇ ਹੱਕ ਵਿੱਚ ਜ਼ਿੰਦਾਬਾਦ ਦੇ ਨਾਅਰੇ ਅਸੀਂ ਲਗਾਵਾਂਗੇ |
ਪਰ ਸ਼ਰਤ ਹੈ ਇਹ ਕਿ ਪਹਿਲਾਂ ਤੈਨੂੰ ਫਾਂਸੀ 'ਤੇ ਲਟਕਾਵਾਂਗੇ |

ਚੂਹੇ ਸਾਡੀ ਜਨਤਾ ਪਿਆਰੀ, ਬਿੱਲੀ ਸਾਡੀ ਨੌਕਰ ਹੈ,
ਜਨਤਾ ਨੂੰ ਨੌਕਰ ਤੋਂ, ਨੌਕਰ ਕੁੱਤਿਆਂ ਤੋਂ ਮਰਵਾਵਾਂਗੇ |

ਕੁਛ ਸ਼ੇਅਰਾਂ ਦੀ ਦਾਦ 'ਚ ਕਰਗੇ, ਭੇਟਾ ਉਹ ਗੁਲਦਸਤਾ ਜੋ,
ਲਿਖਣਾ ਛੱਡ ਕੇ ਸੋਚ ਰਹੇ ਹਾਂ, ਕੁੱਲੀ 'ਚ ਕਿੱਥੇ ਟਿਕਾਵਾਂਗੇ |

ਭਗਤ ਸਿੰਘ ਦੀ ਸੋਚ ਮੁਤਾਬਿਕ ਜੇ ਆਜ਼ਾਦੀ ਨਹੀਂ ਮਿਲੀ,
ਨੇਤਾ ਆਖਣ ਤੁਸੀਂ ਵੀ ਮਰਜੋ, ਥੋਡੇ ਵੀ ਬੁੱਤ ਲਾਵਾਂਗੇ |

ਸਿਰ ਦਿੱਤਿਆਂ ਸਿਰਦਾਰੀ ਮਿਲਦੀ ਹੈ ਤਾਂ ਸਿਰ ਦਿਓ ਲੈਕਚਰ ਨਹੀਂ, (ਫੜਾਂ ਮਾਰਨ ਵਾਲਿਆਂ ਲਈ)
ਸਾਨੂੰ ਤਾਂ ਮਨਜ਼ੂਰ ਅਸੀਂ ਤਾਂ ਸੇਵਕ ਹੀ ਅਖਵਾਵਾਂਗੇ |

ਕਿਰਤੀ ਹਾਂ ਸਾਡੇ ਬੱਚਿਆਂ ਤੀਕਰ ਰੋਟੀ ਪੂਰੀ ਪੁਜਦੀ ਨਹੀਂ,
ਦਸਵਾਂ ਹਿੱਸਾ ਕਿਥੋਂ ਲਿਆਕੇ ਲੰਗਰਾਂ ਦੇ ਵਿੱਚ ਪਾਵਾਂਗੇ |

'ਗਿੱਲਾ' ਤੇਰੀ ਲਗਦੈ ਲੱਗ ਗਈ ਨੇੜੇ ਤਾਂ ਹੀ ਸੱਚ ਲਿਖਦੈਂ,
ਸੋਹਣਾ ਮਰਸੀਆ ਤੇਰੇ ਲਈ ਕਿਸੇ ਸ਼ਾਇਰ ਤੋਂ ਲਿਖਵਾਵਾਂਗੇ |
**ਇਕਬਾਲ ਸਿੰਘ ਗਿੱਲ**
04 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Wah Jee Wah..22g tuhadiyan sariyan post ik ton vadhke ik ne... Tusi dono Gill vadhai de hakdaar ho G...Ik likhan layi te dusra ithey share karan layi....

ਕਿਰਤੀ ਹਾਂ ਸਾਡੇ ਬੱਚਿਆਂ ਤੀਕਰ ਰੋਟੀ ਪੂਰੀ ਪੁਜਦੀ ਨਹੀਂ,
ਦਸਵਾਂ ਹਿੱਸਾ ਕਿਥੋਂ ਲਿਆਕੇ ਲੰਗਰਾਂ ਦੇ ਵਿੱਚ ਪਾਵਾਂਗੇ |
04 Aug 2009

Reply