Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਸ਼ਹਿ ਮੁਹੱਬਤ ਹੈ ? (ਗੀਤ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਕੀ ਸ਼ਹਿ ਮੁਹੱਬਤ ਹੈ ? (ਗੀਤ)
ਮੈਂ ਖੋਜ ਖੋਜ ਹਾਰਿਆ, ਇਕੋ ਸੋਚ ਮਾਰਿਆ,
ਨਾ ਗੱਲ ਸੁਣ ਕੇ ਮੇਰੀ, ਮੇਰੇ 'ਤੇ ਹੱਸ ਦਿਓ....
ਕੀ ਸ਼ਹਿ ਮੁਹੱਬਤ ਹੈ, ਯਾਰੋ ਮੈਨੂੰ ਦੱਸ ਦਿਓ |

ਇਕ ਹੀਰ ਸਲੇਟੀ ਸੀ,
ਚੂਚਕ ਦੀ ਬੇਟੀ ਸੀ,
ਰਾਂਝੇ ਨੂੰ ਚਾਹੁੰਦੀ ਸੀ,
ਚੂਰੀਆਂ ਖੁਆਉਂਦੀ ਸੀ,
ਦੇਕੇ ਮਾਪਿਆਂ ਤਾਈਂ ਦਗਾ,
ਚੋਰੀ ਰਾਂਝੇ ਦੇ ਕੋਲ ਜਾ, ਪੱਟਾਂ ਤੇ ਸੌਣਾ ਉਲਫਤ ਹੈ.......
ਯਾਰੋ ਮੈਨੂੰ ਦੱਸ ਦਿਓ |

ਮਿਰਜ਼ਾ ਸੀ ਖਰਲਾਂ ਦਾ,
ਤੁਸੀਂ ਨਾਂ ਸੁਣਿਐਂ ਬੜਾ
ਘਰ ਨਾਨਕਿਆਂ ਦੇ ਜਾ,
ਸਾਰੇ ਨਾਤੇ ਦਿਲੋਂ ਭੁਲਾ,
ਸਹਿਬਾਂ ਨੂੰ ਨਾਲ ਭਜਾ,
ਸੌਣਾ ਜੰਡ ਦੇ ਥੱਲੇ ਆ, ਲਾਹਣਤ ਜਾਂ ਸ਼ਹੁਰਤ ਹੈ.......
ਯਾਰੋ ਮੈਨੂੰ ਦੱਸ ਦਿਓ |

ਫਰਿਹਾਦ ਨੇ ਸ਼ੀਰੀ ਲਈ,
ਪੁੱਟੀ ਦੁੱਧ ਦੀ ਇੱਕ ਨਦੀ,
ਹੁਣ ਨਦੀ ਉਹ ਕਿਧਰ ਗਈ,
ਕਿਹੜੇ ਰਸਤੇ ਜਾ ਪਈ,
ਇੱਕ ਤੇਸੇ ਨਾਲ ਨਦੀ,
ਬੰਦੇ ਨੇ ਪੁੱਟ ਲਈ, ਕੌਣ ਇਸ ਨਾਲ ਸਹਿਮਤ ਹੈ.........
ਯਾਰੋ ਮੈਨੂੰ ਦੱਸ ਦਿਓ |

ਇੱਕ ਸੁਣਿਐਂ ਸੋਹਣੀ ਸੀ,
ਮਾਹੀ ਨੂੰ ਮੋਹਣੀ ਸੀ,
ਛੱਡ ਖਸਮ ਤਾਈਂ ਸੁੱਤਾ,
ਰਾਤੀਂ ਕਰਦੀ ਪਾਰ ਝਨਾ,
ਰਿਸ਼ਤਾ ਪਤੀ-ਪਤਨੀ ਦਾ,
ਦੇਣਾ ਮਿੱਟੀ ਵਿੱਚ ਮਿਲਾ, ਕਿਥੋਂ ਦੀ ਲਿਆਕਤ ਹੈ.........
ਯਾਰੋ ਮੈਨੂੰ ਦੱਸ ਦਿਓ |

ਜੇ ਇਸ਼ਕ ਹੈ ਇਹ ਯਾਰੋ,
ਤਾਂ ਕੀ ਬਦਚਲਣੀ ਹੈ,
'ਇਕਬਾਲ' ਨੇ ਤੁਹਾਡੇ ਤੋਂ,
ਇਹੋ ਗੱਲ ਪੁੱਛਣੀ ਹੈ,
ਮੈਨੂੰ ਕੋਈ ਰਮਜ਼ ਨਹੀਂ,
ਬੇ-ਸਮਝ ਹਾਂ ਸਮਝ ਨਹੀਂ, ਦੱਸ ਦਿਓ ਤਾਂ ਰਹਿਮਤ ਹੈ.....
ਯਾਰੋ ਮੈਨੂੰ ਦੱਸ ਦਿਓ |

ਕੀ ਸ਼ਹਿ ਮੁਹੱਬਤ ਹੈ, ਯਾਰੋ ਮੈਨੂੰ ਦੱਸ ਦਿਓ |
**ਇਕਬਾਲ ਸਿੰਘ ਗਿੱਲ**
04 Aug 2009

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 
fantasticc iqbaal ji.................
bhouhat hi vadiyaaaaaaaaaaaa.....
04 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
dono "Gill" bahut vadhi kam kar rahe ne G....
Ik vadhi likhda hai te dusra vadhia vadhia items eithey share karda rehnda hai...

ਜੇ ਇਸ਼ਕ ਹੈ ਇਹ ਯਾਰੋ,ਤਾਂ ਕੀ ਬਦਚਲਣੀ ਹੈ?????????
04 Aug 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਕੀ ਸ਼ਹਿ ਮੁਹੱਬਤ ਹੈ, ਯਾਰੋ ਮੈਨੂੰ ਦੱਸ ਦਿਓ |
koi v es te appne vichar share kr sakda..
te ਕੀ ਸ਼ਹਿ ਮੁਹੱਬਤ ਹੈ, ਯਾਰੋ ਮੈਨੂੰ ਦੱਸ ਦਿਓ ...?
04 Aug 2009

Reply