Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿੱਤ ਹੀ ਜਗਾਵੇ ਇਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਨਿੱਤ ਹੀ ਜਗਾਵੇ ਇਹ


ਨਿੱਤ ਹੀ ਜਗਾਵੇ ਇਹ ਆਸ਼ਕਾਂ ਤੇ ਬੀਂਡਿਆਂ ਨੂੰ
ਦੁੱਖ ਦੇਣੀ ਮੈਨੂੰ ਵੀ ਜਗਾਈਂ ਰੱਖੇ ਕਾਲੀ ਰਾਤ  
ਗਿਣ ਕੇ ਸਵਾਤ ਵਾਲੇ ਖਣਾਂ ਦੀਆਂ ਲਾਲ ਇੱਟਾਂ
ਹੋਰ ਪਾਈ ਸੱਜਣਾਂ ਦੇ ਬਹੀ-ਖਾਤੇ ਕਾਲੀ ਰਾਤ

ਲਿਵ ਲਾਈ ਦੀਵੇ ਨੇ ਸੁਆਸਾਂ ਤੇ ਆਕਾਸ਼ਾਂ ਨਾਲ
ਜਪੀਂ ਜਾਵੇ ਚੁੱਪ ਚਾਪ ਮੇਰੇ ਤੋਂ ਸੁਖਾਲੀ ਲਾਟ
ਭਰ ਕੇ ਸੰਧੂਰੀ ਰੰਗ ਵਫਾ ਵਾਲੇ ਚੀਰਾਂ ਵਿਚ
ਯਾਦਾਂ ਦਿਆਂ ਸੂਰਜਾਂ ਨੇ ਵਿਆਹੀ ਕਾਲੀ ਰਾਤ

ਹੂੰ ਦੇ ਹੁੰਗਾਰੇ ਭਰ ਦੇ ਗਿਆ ਜਵਾਬ ਕੋਈ
ਸੱਜਣਾਂ ਨੂੰ ਪਾਈ ਜਦ ਇਜਹਾਰ ਵਾਲੀ ਬਾਤ
ਰੁੱਖਾਂ ਦੀਆਂ ਛਾਵਾਂ ਹੇਠ ਵੇਖਦੀ ਮਿਲਾਪ ਜਿਵੇਂ
‘ਹਾਂ‘ ਵਾਲੇ ਵੇਖ ਪਲ ਸ਼ਰਮਾਈ ਕਾਲੀ ਰਾਤ

ਘੁਲ ਘੁਲ ਆਉਣ ਦੂਰੋਂ ਪੁਰਿਆਂ ਦੇ ਬੁੱਲੇ
ਲੱਗੇ ਮੋਟਰਾਂ ਦੇ ਕੋਠੇ ਜਿਵੇਂ ਵੰਝਲੀ ਰਕਾਟ
ਖੇਤਾਂ ਦੇ ਕਿਆਰਿਆਂ ਚ‘ ਪੈਂਦੇ ਪਾਣੀ ਨਾਲ
ਸੁਣ-ਸੁਣ ਸੀਰੀਆਂ ਦੀ ਲੰਘਜੇ ਸੁਖਾਲੀ ਰਾਤ

ਕੇਰ ਗਏ ਰੁੱਖ-ਪੱਤੇ ਨਵਾਂ ਪਾਉਣ ਲਈ ਲਿਬਾਸ
ਗਲ਼ੀਆਂ ਦੇ ਕਹਿਣ ਕੁੱਤੇ ਜਿਸ ਸਾਜਸ਼ੀ ਖੜਾਕ
ਸ਼ੀਸ਼-ਮਹਿਲ਼ਾਂ ਵਿਚਲੇ ਬਸ਼ਿੰਦੇ ਜੇ ਬਿਤਾਉਣ ਏਦਾਂ
ਲਾਵਾਰਿਸ਼ਾਂ ਦੀ ਨਿੱਤ ਜਿੱਦਾਂ ਬੀਤੇ ਕਾਲੀ ਰਾਤ

ਕੀ ਹੋਇਆ ਵਸਦੇ ਜੋ ਉਹ ਦਿਨ ਚੜ੍ਹੇ ਦੇਸ਼
ਉਹਨੂੰ ਕਰ ਕਰ ਏਥੇ ਯਾਦ ਆ ਜਾਣੀ ਪ੍ਰਭਾਤ
ਹੋਏ ਜੇ ਨਸੀਬਾਂ ਵਿੱਚ ਉਹਦੇ ਹੱਥਾਂ ਤੋਂ ਖਿਤਾਬ
ਸਾਨੂੰ ਕਹਿਣਗੇ ਆਦਾਬ ਪੂਰੇ ਚੰਨ ਵਾਲੀ ਰਾਤ

 

 

 

nitt hi jagave eh asakan te beenddian nun

dukkh deni mainun vi jagain rakkhe kali raat

gin ke savaat vale khanan dian lal ittan

hor pai sajjanan de bahi-khate kali raat

 

liv lai deeve ne suaasan te aakasan nal

japin jave chupp chap mere ton sukhali laat

bhar ke sandhuri rang vafa vale cheeran vich

yadan dian surajan ne viahi kali raat

 

hun de hungare bhar de gia javab koi

sajjanan nun pai jad ijahar vali baat

rukkhan dian chavan heth vekadi milap jiven

‘han` vale vekh pal sharmai kali raat

 

ghul ghul aun duron purian de bulle

lagge motaran de kothe jiven vanjali rakat

khetan de kiarian ch painde pani naal

sun-sun sirian di langaje sukhali raat

 

ker gae rukkh-patte navan paun lai libas

galian de kahin kutte jis sajasi kharak

sis-mahilan vichale basinde je bitaun edan

lavarisan di nitt jiddan beete kali raat

 

ki hoia vasadi uh jo din charhe desh

uhanun kar kar ethe yad aa jani prabhat

hoe je nasiban vicch uhade hatthan ton khitab

sanun kahinage aadab poore chann vaali raat

09 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoobsurat 22 g.....

 

keep sharing.. :)

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕੇਰ ਗਏ ਰੁੱਖ-ਪੱਤੇ ਪਾਉਣ ਲਈ ਲਿਬਾਸ
ਗਲ਼ੀਆਂ ਦੇ ਕਹਿਣ ਕੁੱਤੇ ਜਿਸ ਸਾਜਸ਼ੀ ਖੜਾਕ
ਸ਼ੀਸ਼-ਮਹਿਲ਼ਾਂ ਵਿਚਲੇ ਬਸ਼ਿੰਦੇ ਜੇ ਬਿਤਾਉਣ ਏਦਾਂ
ਲਾਵਾਰਿਸ਼ਾਂ ਦੀ ਨਿੱਤ ਜਿੱਦਾਂ ਬੀਤੇ ਕਾਲੀ ਰਾਤ...

 


bahut hi khoob surat lafaz veer ji..

10 May 2010

Reply