Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਦੇ ਵਿਹੜੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਦਿਲ ਦੇ ਵਿਹੜੇ

ਗੀਤ/ਹਰਮੇਲ ਪਰੀਤ

ਦਿਲ ਦੇ ਵਿਹੜੇ ਵਿੱਚ ਬਹਾਰ ਬਣਕੇ ਆ ਜਾਵੇ।
ਰੂਹਾਂ ਵਾਲਾ ਸੱਚਾ ਕੋਈ ਪਿਆਰ ਬਣਕੇ ਆ ਜਾਵੇ।

ਉਦਾਸੀ ਦਿਲ ਦੇ ਵਿਹੜੇ ਛਾਈ ਤੋਂ ਡਰ ਲਗਦੈ,
ਹੁਣ ਤਾਂ ਸੱਚੀ ਯਾਰੋ ਤਨਹਾਈ ਤੋਂ ਡਰ ਲਗਦੈ,
ਮਹਿਰਮ ਦਿਲ ਦਾ ਕੋਈ ਤਾਂ ਯਾਰ ਬਣਕੇ ਆ ਜਾਵੇ....
ਰੂਹਾਂ ਵਾਲਾ ਸੱਚਾ ਕੋਈ ਪਿਆਰ ਬਣਕੇ ਆ ਜਾਵੇ।

ਲਭਦੇ ਲਭਦੇ ਪਿਆਰ ਜੱਗ ਤੋਂ ਝੱਲੇ ਹੋ ਗਏ ਆਂ,
ਇੰਜ ਲਗਦਾ ਏ ਹੁਣ ਬਿਲੁਕਲ ਕੱਲੇ ਹੋ ਗਏ ਆਂ,
ਕੋਈ ਸਾਥ ਨਿਭਾਵੇ ਜੋ ਗ਼ਮਖ਼ਾਰ ਬਣਕੇ ਆ ਜਾਵੇ...
ਰੂਹਾਂ ਵਾਲਾ ਸੱਚਾ ਕੋਈ ਪਿਆਰ ਬਣਕੇ ਆ ਜਾਵੇ।

ਨੈਣਾਂ ਵਿਚ ਤੱਕ ਅੱਥਰੂ ਠੰਢਾ ਹਉਕਾ ਭਰਿਆ ਜੇ,
ਹੋ ਸਕੇ ਤਾਂ ਮੇਰੇ ਲਈ ਯਾਰ ਦੁਆਵਾਂ ਕਰਿਆ ਜੇ,
ਮੇਰੀ ਵੀ ਖੁਸ਼ੀ ਦਾ ਕੋਈ ਅਵਤਾਰ ਬਣਕੇ ਆ ਜਾਵੇ...
ਰੂਹਾਂ ਵਾਲਾ ਸੱਚਾ ਕੋਈ ਪਿਆਰ ਬਣਕੇ ਆ ਜਾਵੇ।

ਲੱਖ ਸਿਆਣੇ ਆਖਣ ਰੋਣਾ ਮਿਹਣਾ ਮਰਦਾਂ ਨੂੰ,
ਕੋਈ ਕਿੰਨੀ ਦੇਰ ਲੁਕਾਵੇ ਦਿਲ ਵਿੱਚ ਦਰਦਾਂ ਨੂੰ,
ਗ਼ਮ ਰੋਜ਼ ਨਵਾਂ ਹੀ ਕੋਈ ਭਾਰ ਬਣਕੇ ਆ ਜਾਵੇ....
ਰੂਹਾਂ ਵਾਲਾ ਸੱਚਾ ਕੋਈ ਪਿਆਰ ਬਣਕੇ ਆ ਜਾਵੇ

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah veer G ik waar fir bahut vadhia rachna ae hameshan dee taran...tfs

 

ਲਭਦੇ ਲਭਦੇ ਪਿਆਰ ਜੱਗ ਤੋਂ ਝੱਲੇ ਹੋ ਗਏ ਆਂ,
ਇੰਜ ਲਗਦਾ ਏ ਹੁਣ ਬਿਲੁਕਲ ਕੱਲੇ ਹੋ ਗਏ ਆਂ,
ਕੋਈ ਸਾਥ ਨਿਭਾਵੇ ਜੋ ਗ਼ਮਖ਼ਾਰ ਬਣਕੇ ਆ ਜਾਵੇ...
ਰੂਹਾਂ ਵਾਲਾ ਸੱਚਾ ਕੋਈ ਪਿਆਰ ਬਣਕੇ ਆ ਜਾਵੇ।

11 May 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

bahout sohney....

12 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..

12 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

awsome:)

12 May 2010

Reply