Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਡੂੰਘਾ ਪਾਣੀ- ਰੂਪ ਢਿੱਲੋਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਡੂੰਘਾ ਪਾਣੀ- ਰੂਪ ਢਿੱਲੋਂ

ਰੂਪ ਢਿੱਲੋਂ

 

 

ਹੀਰ ਨੇ ਆਪਣੇ ਪੁੱਤ, ਜਿਸ ਦੀਆਂ ਅੱਖਾਂ ਬੰਦ ਹੋ ਚੁੱਕੀਆਂ ਸਨ, ਦੀ ਤਸਵੀਰ ਚੁੱਕੀ; ਤੇ ਸੋਚਾਂ ਵਿੱਚ ਲਹਿ ਗਈ। ਉਸਨੇ ਆਪਣੇ ਪੁੱਤਰ ਚੁੂੱਚਕ ਦੀ ਤਸਵੀਰ ਦੇ ਮੁਖ ਉੱਤੇ ਪਿਆਰ ਨਾਲ ਉਂਗਲੀਆਂ ਫੇਰੀਆਂ।ਫਿਰ ਚਿਹਰੇ ਦੇ ਹਰੇਕ ਨੁਹਾਰ ਉੱਤੇ, ਮੁਸਕਾਨ ਉੱਤੇ, ਚਮਕਦੇ ਨੈਣਾਂ ਉੱਤੇ। ਫਿਰ ਉਸਨੇ ਚੂਚਕ ਦੀ ਤਸਵੀਰ ਘੁੱਟਕੇ ਅਪਣੇ ਸੀਨੇ ਨਾਲ ਲਾ ਲਈ। ਹੀਰ ਨੇ ਅਪਣੀਆਂ ਅੱਖਾਂ ਮੀਚੀਆਂ। ਬੰਦ ਲੋਇਣਾਂ ’ਚ ਯਾਦਾਂ ਨੂੰ ਕੈਦ ਰੱਖਿਆ। ਡਰ ਸੀ, ਜੇ ਅੱਖਾਂ ਖੋਲ੍ਹੀਆਂ, ਚੁੱਚਕ ਦਾ ਕੀਮਤੀ ਚੇਤਾ ਬਾਹਰ ਆਕੇ ਗੁੰਮ ਜਾਵੇਗਾ। ਹੁਣ ਪਿਆਰਾ ਪੁੱਤ ਰਿਹਾ ਨਹੀਂ। ਉਸਦੇ ਪਿਤਾ ਵਾਂਗ, ਉਸਨੂੰ ਵੀ ਰੱਬ ਨੇ ਖੋਹਲਿਆ। ਹੀਰ ਨੂੰ ਫੈਸਲਾ ਲੈਣਾ ਪੈਣਾ ਸੀ। ਪਰ ਮੁੰਡੇ ਦੇ ਅਚਾਨਕ ਦਿਹਾਂਤ ਨੇ ਫੈੇਸਲਾ ਕਰਨਾ ਔਖਾ ਕਰ ਦਿੱਤਾ ਸੀ।

ਹੀਰ ਰਣਜੀਪੁਰ ਵਿੱਚ ਰਹਿੰਦੀ ਸੀ।ਇਕ ਗੁਪਤਚਰ ਸੀ। ਉਸ ਨੂੰ ਕਿ ਇੱਕ ਮੌਤ ਦੀ ਤਫ਼ੀਤਸ਼ ਕਰਨ ਨੂੰ ਆਖਿਆ ਗਿਆ ਸੀ। ਸਮੁੰਦਰ ਦੇ ਹੇਠ ਇੱਕ ਬੇਸ ਸੀ, ਜਿਸ ਵਿੱਚ ਇੱਕ ਸਾਇੰਸਦਾਨ ਮਰ ਗਿਆ ਸੀ। ਸਾਇੰਸਦਾਨ ਦਾ ਨਾਂ ਕੈਦੋ ਸੀ। ਕੈਦੋ ਦਾ ਕੰਮ ਸੀ, ਭਾਰਤ ਲਈ ਨਵਾਂ ਬਾਲਣ ਟੋਲਣਾ। ਕਹਿਣ ਦਾ ਮਤਲਬ ਤੇਲ ਦੇ ਥਾਂ ਕੋਈ ਨਵਾਂ ਸਰੋਤ- ਸਾਧਨ ਲੱਭਣਾ। ਦੁਨੀਆ ਨੂੰ ਊਰਜਾ ਚਾਹੀਦੀ ਸੀ। ਕੈਦੋ ਦੀ ਮੌਤ ਨੇ ਸਰਕਾਰ ਦੇ ਪ੍ਰੋਗ੍ਰਾਮ ਉੱਤੇ ਪਾਣੀ ਫੇਰ ਦਿੱਤਾ ਸੀ। ਹੁਣ ਹੀਰ ਨੂੰ ਹੇਠਾਂ ਪਾਣੀ ਵਿੱਚ ਭੇਜਣ ਲੱਗੇ ਸਨ।

ਹੀਰ ਜਲ ਵਿੱਚ ਜਾਣ ਤੋਂ ਡਰਦੀ ਸੀ। ਪਰ ਪੜਤਾਲ ਕਰਨੀ ਸੀ। ਭਾਵੇਂ ਮਨ ਨਹੀਂ ਕਰਦਾ, ਨੌਕਰੀ ਸੀ।ਹੀਰ ਕਿਉਂ ਪਾਣੀ ਤੋਂ ਡਰਦੀ ਸੀ? ਚੁੱਚਕ ਕਰਕੇ। ਚੁੱਚਕ ਸਤਲੁਜ ਵਿੱਚ ਤੈਰ ਰਿਹਾ ਸੀ। ਮਾਂ ਕਿਨਾਰੇ ਉੱਤੇ ਬੈਠ ਕੇ ਕਿਸੇ ਸਹੇਲੀ ਨਾਲ ਗੱਪਸ਼ੱਪ ਮਾਰ ਰਹੀ ਸੀ। ਬੱਸ, ਇੱਕ ਪਲ ਵਿੱਚ ਸਤਲੁਜ ਦੇ ਪਾਣੀ ਵਿੱਚ ਮੁੰਡਾ ਡੁੱਬ ਗਿਆ। ਮਾਂ ਕੁਝ ਵੀ ਨਹੀਂ ਕਰ ਸਕੀ ਸੀ। ਉਸ ਦਿਨ ਤੋਂ ਬਾਅਦ ਹੀਰ ਪਾਣੀ ਦੇ ਨੇੜੇ ਕਦੀ ਨਹੀਂ ਗਈ। ਇਸ ਕਰਕੇ ਹੈਰਾਨ ਸੀ, ਜਦ ਸਰਕਾਰ ਨੇ ਉਸਨੂੰ ਕੈਦੋ ਦੀ ਮੌਤ ਦੀ ਤਫਤੀਸ਼ ਕਰਨ ਲਈ ਚੁਣਿਆ ਸੀ। ਮਨ ਕਹਿੰਦਾ ਸੀ ਨਾ ਜਾ, ਕਿਉਂਕਿ ਚੁੱਚਕ ਡੁੱਬਕੇ ਮਰਿਆ ਸੀ। ਪਾਣੀ ਤੋਂ ਡਰਦੀ ਕਰਕੇ ਸੌਖੀ ਤਰ੍ਹਾਂ ਫੈਸਲਾ ਨਹੀਂ ਬਣਾ ਸਕਦੀ ਸੀ। ਇਸ ਕਰਕੇ, ਹੀਰ ਨੇ ਅਪਣੀ ਮਾਂ, ਮਲਖੀ ਤੋਂ ਸਲਾਹ ਲਈ, ਕੀ ਕਰਾਂ। ਮਲਖੀ ਦੀ ਸਲਾਹ ਸਿੱਧੀ ਸੀ।

- ਪੁੱਤ ਕਿੰਨ੍ਹੀ ਦੇਰ ਪਾਣੀ ਤੋਂ ਡਰਦੀ ਰਹੇਂਗੀ? ਜਾਣਾ ਚਾਹੀਦਾ। ਕੀ ਪਤਾ ਉਸ ਬੇਸ ਜਾਕੇ ਤੇਰੇ ਸਾਰੇ ਡਰ ਮੁੱਕ ਜਾਣ? ਚੁੱਚਕ ਨੂੰ ਤੂੰ ਵਾਪਸ ਨਹੀਂ ਲਿਆ ਸਕਦੀ । ਇਸ ਲਈ ਕੈਦੋ ਬਾਰੇ ਪਤਾ ਕਰ। ਤੇਰਾ ਧਿਆਨ ਫਿਰ ਹੋਰ ਪਾਸੇ ਜਾਵੇਗਾ-।
- ਮੈਂ ਚੁੱਚਕ ਨੂੰ ਕਿਵੇਂ ਭੁਲ ਸੱਕਦੀ ਹਾਂ? ਕੁੱਖ ਵਿੱਚ ਨੌਂ ਮਹੀਨਿਆਂ ਲਈ ਰੱਖਿਆ। ਪਾਲਿਆ-।
- ਪੁੱਤ ਮੈਂ ਕਿੱਥੇ ਕਿਹਾ ਸਾਡੇ ਲਾਲ ਦਾ ਚੇਤਾ ਭੁਲਾ? ਇਸ ਜ਼ਿੰਮੇਵਾਰੀ’ ਚ ਆਪੇ ਨੂੰ ਗੁਆ।ਪਾਣੀ ਤੋਂ ਡਰਣਾ ਹੱਟ। ਅਪਣਾ ਦਰਦ ਥੋੜੇ ਚਿਰ ਲਈ ਡੂੰਘੇ ਪਾਣੀ ਵਿੱਚ ਸੁੱਟ ਦੇ-।

ਹੀਰ ਨੇ ਫਿਰ ਫੈਸਲਾ ਬਣਾ ਲਿਆ। ਕੈਦੋ ਦੇ ਕੇਸ ਵਿੱਚ ਅਪਣੇ ਆਪ ਨੂੰ ਜਿਵੇਂ ਦੱਬ ਲਿਆ। ਆਪਣੇ ਆਪ ਤੋਂ ਅਤੇ ਆਪਣੇ ਦੁੱਖਾਂ ਤੋਂ ਦੂਰ ਕਰਨ ਲਈ।

ਫਿਰ ਓਹ ਦਿਨ ਆਗਿਆ, ਜਦ ਹੀਰ ਨੂੰ ਡੂੰਘੇ ਪਾਣੀ ਵਿੱਚ ਜਾਣਾ ਪਿਆ। ਬੇਸ ਬਹੁਤ ਡੂੰਘੇ ਥਾਂ ਵਿੱਚ ਸੀ। ਜਿੰਨ੍ਹਾ ਸਮੁੰਦਰ ਦੇ ਥੱਲੇ ਜਾਹੀਦਾ, ਓਨ੍ਹਾਂ ਠੰਢਾ ਠਾਰ ਹੁੰਦਾ ਹੈ। ਇਨਸਾਨਾਂ ਦਾ ਸਰੀਰ, ਇਸ ਦਸ਼ਾ ਨੂੰ, ਝੱਲ ਨਹੀਂ ਸੱਕਦਾ। ਇਸ ਕਰਕੇ ਡੂੰਘੇ ਸਾਗਰ ਵਿੱਚ ਜਾਣ ਲਈ ਇਨਸਾਨਾਂ ਨੂੰ ਉਚੇਚਾ ਸੂਟ ਪਾਉਣਾ ਪੈਂਦਾ ਹੈ ਜੋ ਪਿੰਡੇ ਨੂੰ ਨਿੱਘਾ ਰੱਖਦਾ ਹੈ। ਬੇਸ ਤਾਂ ਬਹੁਤ ਹੀ ਡੂੰਘੇ ਥਾਂ ਸੀ। ਦੋ ਮੀਲ ਧਰਤੀ ਦੇ ਹੇਠਾਂ ਸੀ। ਇੱਕ ਲਿਫਟ ਥੱਲੇ ਤਕ ਲੈ ਕੇ ਜਾਂਦੀ ਸੀ।

ਹੀਰ ਇਕੱਲੀ ਨਹੀਂ ਲਿਫਟ ਵਿੱਚ ਗਈ, ਬੇਸ ਵਿੱਚ, ਸਮੁੰਦਰ ਦੇ ਭਾਰ ਹੇਠ। ਨਾਲ ਤੰਦੂਆ ਗਿਆ। ਆਮ ਤੰਦੂਆ ਨਹੀ ਸੀ। ਸੀਸ ਉੱਤੇ ਇੱਕ ਖਾਸ ਖੋਦ ਰੱਖਿਆ ਸੀ; ਜਿਸ ਤੋਂ ਤਾਰਾਂ ਤੰਦੂਏ ਦੀ ਖੋਪਰੀ ਨਾਲ ਚੁੰਮ ਦੀਆਂ ਸਨ। ਇਸ ਤਰੀਕੇ ਨਾਲ ਤੰਦੂਏ ਦੀਆਂ ਸੋੱਚਾਂ, ਉਸਦੀ ਖੋਜ ਪੜ੍ਹ ਕੇ ਪੰਜਾਬੀ ਵਿੱਚ ਉਲਥਾ ਕੇ; ਛਾਤੀ ਉੱਤੇ ਬੰਨ੍ਹੀ ਹੋਈ ਸਕਰੀਨ ਉੱਤੇ ਅੱਖਰਾਂ ਨੂੰ ਪੈਦਾ ਕਰਦੀ ਸੀ। ਬੰਦਾ ਫਿਰ ਮੱਛ ਦੀਆਂ ਸੋੱਚਾਂ ਨੂੰ ਪੜ੍ਹ ਕੇ ਹਜ਼ਮ ਕਰ ਸੱਕਦਾ ਸੀ। ਇਨਸਾਨਾਂ ਦੀ ਆਵਾਜ਼ ਨੂੰ ਵੀ ਇਸ ਤਰ੍ਹਾਂ ਤੰਦੂਏ ਦੀ, ਪੱਲੇ ਪਾਉਣ ਵਾਲੀ ਬੋਲੀ ਵਿੱਚ, ਉਸਨੂੰ ਸਮਝਾ ਦੇਂਦੀ ਸੀ। ਇਸ ਕਰਕੇ ਤੰਦੂਆ ਅਤੇ ਇਨਸਾਨਾਂ ਦਡ ਆਦਾਨ ਪ੍ਰਦਾਨ ਹੋ ਜਾਂਦਾ ਸੀ। ਤੰਦੂਏ ਕੋਲ ਸਮੁੰਦਰ ਦੀ ਜਾਣਕਾਰੀ ਸੀ। ਲਿਫਟ ਮੱਛ ਲਈ ਨੀਰ ਨਾਲ ਭਰਿਆ ਸੀ। ਹੀਰ ਨੂੰ ਸੂਟ ਰਾਹੀ ਸਾਹ ਲੈਣ ਲਈ ਗੈਸ ਮਿਲਦਾ ਸੀ। ਤੰਦੂਆ ਅਪਣੇ ਅੱਠ ਪਦੇ ਨਾਲ ਜਟਿਲ ਮਸ਼ੀਨਰੀ ਨੂੰ ਚੱਲਾ ਕੇ ਲਿਫਟ ਨੂੰ ਬੇਸ ਤਕ ਲੈ ਜਾਂਦਾ ਸੀ। ਤੰਦੂਆ ਦਾ ਨਾਂ ਜ਼ੀ-ਪੰਜ ਸੀ। ਇੱਦਾਂ ਹੀ ਹੁਣ ਹੀਰ ਨੂੰ ਲੈ ਜਾ ਰਿਹਾ ਸੀ।ਕਿਉਂਕਿ ਹੀਰ ਨੂੰ ਜ਼ੀ-ਪੰਜ ਅਜੀਬ ਜਾਪਿਆ, ਬਹੁਤਾ ਉਸ ਨਾਲ ਬੋਲੀ ਨਹੀਂ। ਨਾਲੇ ਪੁੱਛਣਾ ਵੀ ਕੀ ਸੀ? ਫਾਇਲ ਤਾਂ ਸਾਰੀ ਪੜ੍ਹੀ ਸੀ।

ਹੀਰ ਨੂੰ ਫਾਇਲ ਤੋਂ ਪਤਾ ਲੱਗਾ ਕਿ ਸੰਸਾਰ ਦਾ ਹਰ ਖਜਾਨਾ ਆਦਮੀ ਨੇ ਆਪਣੇ ਉੱਤੇ ਖਰਚ ਦਿੱਤਾ ਸੀ। ਦੁਨੀਆ’ਚੋਂ ਹਰੇਕ ਕਿਸਮ ਦਾ ਬਾਲਣ ਵਰਤ ਲਿਆ। ਜੱਗ ਦੇ ਰੁੱਖ, ਕੋਲੇ, ਤੇਲ, ਜਾਨਵਰ ਸਭ ਬੰਦੇ ਦੇ ਸ਼ਿਕਾਰ ਸਨ। ਜਿੱਦਾਂ ਮੱਛਰ ਇਨਸਾਨਾਂ ਦੀਆਂ ਨਾੜਾਂ’ਚੋਂ ਲਹੂ ਚੂਸ ਦਾ, ਉਸ ਤਰ੍ਹਾਂ ਧਰਤੀ’ਚੋਂ ਸਭ ਕੁੱਝ ਇਨਸਾਨਾਂ ਨੇ ਚੂਸ ਲਿਆ। ਬੰਦਾ ਤਾਂ ਜਗ ਲਈ ਇੱਕ ਕਿਸਮ ਦਾ ਪਰਜੀਵ ਸੀ। ਪਰ ਆਦਮੀ ਕੀ ਕਰੇ? ਜੀਉਣ ਦੀ ਲੋੜ ਸੀ। ਇਸ ਕਰਕੇ ਨਵੇਂ ਗੁਪਤ ਖਜਾਨਿਆਂ, ਕਹਿਣ ਦਾ ਮਤਲਬ ਸਾਧਨਾਂ ਦੇ ਭਾਲ ਵਿੱਚ, ਸਮੁੰਦਰ ਦੇ ਡੂੰਘੇ ਡੂੰਘੇ ਪਾਣੀ ਵਿੱਚ ਖੋਜ ਕੱਢਦਾ ਸੀ। ਇਸ ਲਈ ਭਾਰਤ ਨੇ ਪੰਜ ਸਾਇੰਸਦਾਨ ਪਾਣੀ ਦੇ ਹੇਠਾਂ ਭੇਜੇ ਸਨ।

ਪੰਜ ਸਾਇੰਸਦਾਨ ਸਨ, ਪੰਜ ਹੀ ਅਪਣੇ ਥਾਂ ’ਚ ਵਿਸ਼ੇਸ਼ੱਗ। ਕੈਦੋ ਤੇਲ ਨੂੰ ਭਾਲਣ’ਚ ਮਾਹਰ ਸੀ। ਰਾਂਝਾ ਇੰਜੀਨੀਅਰ ਸੀ। ਧਰਤੀ ਦੇ ਔਖੇ ਔਖੇ ਥਾਵਾਂ, ਪਥਰਾਂ’ਚੋਂ ਤੇਲ ਦੀ ਖੁਦਾਈ ਕਰਨ ਜਾਣਦਾ ਸੀ। ਮਿਰਜ਼ਾ ਕੀਮੀਆ-ਰਸਾਇਣ ਪ੍ਰਬੀਨ ਸੀ। ਸਾਹਿਬਾਂ ਡਾਕਟਰ ਸੀ ਅਤੇ ਲੂਣਾ ਜੀਵ ਵਿਗਿਆਨੀ। ਬਹੁਤ ਦੇਰ ਦੀ ਮਿਹਨਤ ਬਾਅਦ ਕੈਦੋ ਨੋ ਨਵਾਂ ਰੀਜ਼ੋਰਸ ਲੱਭ ਗਿਆ ਸੀ, ਜਿਸ ਨੂੰ ਬੰਦਾ ਵਾਰਤ ਸੱਕਦਾ ਸੀ। ਇਸ ਨੋ ਕੈਦੋ ਨੇ ਕਾਲਾ ਪਾਣੀ ਨਾਂ ਦਿੱਤਾ ਸੀ। ਅਧਿਐਨ ਕਰਨਾ ਬਹੁਤ ਔਖਾ ਸੀ, ਪਰ ਕੈਦੋ ਨੇ ਕੋਈ ਰਾਹ ਲੱਭ ਲਿਆ। ਇਸ ਲਈ ਇਨਸਾਨਾਂ ਲਈ ਨਵਾਂ ਮੌਕਾ ਮਿਲਣ ਲੱਗਾ ਸੀ। ਭਾਰਤ ਦੀ ਸਰਕਾਰ ਨੂੰ ਦੁਨੀਆ ਵਿੱਚ ਤਾਕਤ ਮਿਲਣ ਲੱਗੀ ਸੀ। ਸੰਸਾਰ ਲਈ ਬੇ-ਵਸੀਲਾ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਫਾਰਮੂਲਾ ਹੱਥ ਵਿੱਚ ਆ ਗਿਆ ਸੀ। ਇਸ ਦਸ਼ਾ ਵਿੱਚ ਕੈਦੋ ਮਰ ਗਿਆ। ਸਰਕਾਰ ਸ਼ੱਕੀ ਹੋ ਗਈ। ਇਸ ਲਈ ਹੀਰ ਨੂੰ ਬੇਸ ਵਿੱਚ ਭੇਜਿਆ ਸੀ।

ਬੇਸ ਪਾਣੀ ਦੇ ਥੱਲੇ ਕਰਕੇ, ਸਾਰੇ ਸਮੁੰਦਰ ਦਾ ਭਾਰ ਉੱਪਰ ਪੈਂਦਾ ਸੀ। ਇਸ ਕਰਕੇ ਸਮੁੰਦਰੀ ਸੂਟ ਬਣਾਇਆ ਸੀ ਪਾਣੀ ਦੀ ਦਾਬ ਨੂੰ ਝੱਲਣ ਲਈ। ਹੀਰ ਲਈ ਇੱਕ ਹੋਰ ਜਬਰਦਸਤ ਤਕਲੀਫ ਸੀ। ਡੂੰਘਾ ਡੂੰਘਾ ਪਾਣੀ ਬਹੁਤ ਠੰਢਾ ਸੀ। ਜਿਸਮ ਜਮ ਕੇ ਸਖ਼ਤ ਹੋ ਸੱਕਦਾ ਸੀ। ਲਹੂ ਯਖ ਬਣ ਸੱਕਦਾ ਸੀ। ਇਨਸਾਨ ਡੁੱਬਣ ਤੋਂ ਪਹਿਲਾ ਹੀ ਕੰਬਕੇ ਮਰ ਜਾਂਦਾ। ਇਸ ਕਰਕੇ ਸੂਟ ਮੋਟੇ ਕੱਪੜੇ ਦਾ ਸਿਊਆ ਸੀ। ਬਦਨ ਨੂੰ ਨਿੱਘਾ ਰੱਖਦਾ ਸੀ। ਜ਼ੀ-ਪੰਜ ਨੂੰ ਤਾਂ ਫਰਕ ਨਹੀਂ ਸੀ। ਸਮੁੰਦਰ ਤਾਂ ਉਸਦਾ ਸੰਸਾਰ ਸੀ।

ਜ਼ੀ-ਪੰਜ ਨੇ ਲਿਫਟ ਰੋਕ ਦਿੱਤੀ। ਹੀਰ ਇੱਕ ਤਲਾਊ ਵਿੱਚ ਲਹਿਰਾਉਂਦੀ ਸੀ। ਜਦ ਲਿਫਟ ਬੰਦ ਹੋ ਗਈ, ਤੰਦੂਆ ਗਾਇਬ ਹੋਗਿਆ। ਹੁਣ ਹੀਰ ਦੇ ਪਿੰਡੇ ਨੂੰ ਦਾਬ ਨਾਲ ਅਨੂਕੂਲ ਕਰਨ, ਤਲਾਅ ਖ਼ਾਲੀ ਹੋਦਗਿਆ। ਜਦ ਸਾਰਾ ਜਲ ਨਿਚੋੜ ਗਿਆ, ਹੀਰ ਨੇ ਅਪਣਾ ਖੋਦ ਲਾ ਲਿਆ। ਹੁਣ ਤਲਾਅ ਖ਼ਾਲੀ ਸੀ। ਦੂਜੇ ਪਾਸੇ ਕਿਸੇ ਨੇ ਭਾਰੀ ਦਰ ਨੂੰ ਖੋਲ੍ਹਿਆ।

- ਹੇੱਲੋ-

* * * * * * * *

 

26 May 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
part 2

yaar bahutay laphaz nahi bartan dinda, phir main link he kardayna

 

aah lo gharhi...

 

http://www.rubru.ca/april2010/dunghapaani.html

26 May 2010

Reply