Punjabi Boli
 View Forum
 Create New Topic
  Home > Communities > Punjabi Boli > Forum > messages
ਰੂਪ  ਢਿੱਲੋਂ
ਰੂਪ
Posts: 618
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਲਾਸ਼

ਮਾਲ ਰੋਡ ਦੇ ਨੇੜੇ ਨੇਕ ਦੀ ਲਾਸ਼ ਰੁੱਖ ਤੋਂ ਲਟਕਦੀ ਹੋਈ ਮਿਲੀ ਸੀ। ਉਸਦੀ ਜੇਬ ਵਿੱਚ ਸਿਰਫ ਇਕ ਮੋਬਾਇਲ ਫੋਨ ਸੀ ਅਤੇ ਹੋਰ ਕੋਈ ਕਾਗਜ਼ ਪੱਤਰ ਨਹੀਂ ਨਿਕਲਿਆ। ਅਚਾਨਕ ਫੋਨ ਦੀ ਘੰਟੀ ਵੱਜਣ ਲੱਗੀ, “ ਲੱਕੀ ਲੱਕੀ ਓਏ” ਦੀ ਟਿਊਨ ਚਲ ਰਹੀ ਸੀ। ਹੌਲਦਾਰ ਦੇ ਨਾਲ ਪੁਲੀਸ ਦਾ ਗੁਪਤਚਰ ਖੜ੍ਹਾ ਸੀ। ਗੁਪਤਚਰ ਨੇ ਸੋਚਿਆ, ਬੰਦੇ ਦਾ ਪਤਾ ਲੈਣ ਲਈ ਕੋਈ ਪੇਪਰ ਤਾਂ ਨਹੀਂ ਸੀ ਪਰ ਫੋਨ ਸੁਣ ਕੇ ਪਤਾ ਲੱਗ ਸਕਦਾ ਹੈ, ਇਹ ਕੌਣ ਸੀ। ਹੌਲਦਾਰ ਨੂੰ ਆਦੇਸ਼ ਦਿੱਤਾ, “ਇਸ ਲਾਸ਼ ਦੀ ਜੇਬ ਵਿਚੋਂ ਫੋਨ ਕੱਢ 'ਤੇ ਨੰਬਰ ਨੋਟ ਕਰ। ਹੌਲਦਾਰ ਅਤੇ ਹੋਰ ਅਫਸਰ ਲੋਥ ਰੁਖ ਤੋਂ ਹੇਠਾਂ ਲਾਹ ਕੇ ਪੋਸਟ ਮਾਰਟਮ ਲਈ ਨਾਲ ਲੈ ਗਏ। ਗੁਪਤਚਰ ਵੀ ਫੋਨ ਨੂੰ ਰਮਾਲ ’ਚ ਲਪੇਟ ਕੇ ਥਾਣੇ ਲੈ ਗਿਆ। ਓਥੇ ਦਸਤਾਨੇ ਪਾ ਕੇ ਫੋਨ ਦੀ ਫੋਲਾ ਫਾਲੀ ਕੀਤੀ, ਕਿਉਂਕਿ ਪਤਾ ਲੈਣਾ ਸੀ ਕਿਸ ਦੀ ਲਾਸ਼ ਹੈ। ਕੀ ਪਤਾ ਬੰਦੇ ਨੇ ਆਤਮ ਹਾਤਿਆ ਕੀਤੀ ਸੀ ਜਾਂ ਫਿਰ ਕੋਈ ਹੋਰ ਚੱਕਰ ਸੀ? ਤਫਤੀਸ਼ ਚਲ ਰਹੀ ਸੀ ਕਿ ਇਸੇ ਫੋਲਾ ਫਾਲੀ ਦੇ ਦੌਰਾਨ ਫੋਨ ਦੀ ਘੰਟੀ ਫਿਰ ਵੱਜਣ ਲਗੀ,” “ ਲੱਕੀ ਲੱਕੀ ਓਏ” । ਓਹੀ ਨੰਬਰ ਫਿਰ ਸੀ। ਗੁਪਤਚਰ ਨੇ ਫੈਸਲਾ ਕਰ ਲਿਆ, “ ਦੇਖਦਾ ਹਾਂ ਕੌਣ ਹੈ, ਜੋ ਫੋਨ ਕਰ ਰਿਹਾ ਵਾਰ ਵਾਰ”?। ਫੋਨ ਚੱਕ ਕੇ ਕਿਹਾ – ਹੇੱਲੋ?-। ਉਸ ਦੀ ਆਵਾਜ ਸੁਣ ਕੇ ਦੂਜੇ ਪਾਸਿਓਂ ਜਵਾਬ ਨਹੀਂ ਆਇਆ। ਫੋਨ ਬੰਦ ਹੋ ਗਿਆ ਗੁਪਤਚਰ ਸੋਚੀਂ ਪੈ ਗਿਆ।

26 May 2010

ਰੂਪ  ਢਿੱਲੋਂ
ਰੂਪ
Posts: 618
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
sari kahani
26 May 2010

Reply