Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਣ ਦੀਆਂ ਸੰਗ ਰਹਿ ਨੀ ਕੁੜੀਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਹਾਣ ਦੀਆਂ ਸੰਗ ਰਹਿ ਨੀ ਕੁੜੀਏ

 

ਪੇਂਡੂ ਸੁੰਨੀਆਂ ਬੀਹੀਆਂ ਵਾਲੇ

ਕੱਚੀਆਂ ਗੰਦਲਾਂ ਖਾਵਣ ਵਾਲੇ 

ਨਾ ਖੋਲ੍ਹੀਂ ਬੂਹੇ ਅੱਖੀਆਂ ਦੇ ਇਹ ਇਸ਼ਕ ਦਾ ਰੋਗ ਨੇ ਲਾ ਜਾਂਦੇ,

ਰਾਤਾਂ ਨੂੰ ਨੱਕੇ ਲਾਵਣ ਵਾਲੇ

ਕਿੱਕਰੋਂ ਤੁੱਕੇ ਖਾਵਣ ਵਾਲੇ 

ਫ਼ੁੱਲ ਕੋਈ ਸੋਹਣਾ ਟਹਿਣੀ ਖਿੜ੍ਹਿਆ ਦਿਨ ਵੇਲੇ ਹੱਥ ਫੜਾ ਜਾਂਦੇ,

ਨਾ ਬਹੁਤੇ ਪੈਰ ਪਸਾਰ ਨੀ ਕੁੜੀਏ

ਨਾ ਤੁਰ ਤੂੰ ਪੱਬਾਂ ਭਾਰ ਨੀ ਕੁੜੀਏ

ਕਿਸੇ ਨਰਮ ਭੌਰੋਂ ਲੈ ਸਿੱਖਿਆ ਸੰਗ ਇਹਨਾਂ ਦੇ ਨਾ ਖਹਿ ਕੁੜੀਏ 

ਤੇਰੀ ਉਮਰ ਹੈ ਹੱਸਣ-ਖੇਡਣ ਦੀ, ਨਾ ਰਾਹ ਇਸ਼ਕੇ ਦੇ ਪੈ ਕੁੜੀਏ, 

 

ਇਹ ਚੇਲੇ ਸਿੱਧ ਸਮਾਧਾਂ ਦੇ

ਇਹ ਪੱਕੇ ਇਸ਼ਕ ਨਮਾਜ਼ਾਂ ਦੇ 

ਇਹ ਡੱਬੀਆਂ ਵਾਲੇ ਪਰਨੇ ਵਿੱਚ ਕਿਸੇ ਥੇਹ ਤੇ ਦੀਵਾ ਲਾ ਜਾਂਦੇ,

ਹੁਸਨਾਂ ਦਾ ਸਤਿਕਾਰ ਨੇ ਕਰਦੇ

ਸੱਜਣਾਂ ਤੇ ਇਤਬਾਰ ਨੇ ਕਰਦੇ 

ਕਹਿ ਲੋਹੜੀ ਝੋਲੀ ਸੱਜਣਾਂ ਦੀ ਇਹ ਤਿਲ ਤੇ ਸ਼ੱਕਰਾਂ ਪਾ ਜਾਂਦੇ,

ਨਾ ਸੁੱਕੇ ਵਾਲ ਸੁੱਕਾਅ ਨੀਂ ਕੁੜੀਏ

ਜਾਹ ਕੱਪੜੇ ਸੁੱਕਣੇ ਪਾ ਨੀਂ ਕੁੜੀਏ

ਬਨ੍ਹੇਰੇ ਵਿਚਲੇ ਅੱਖਿਆਂ ਚੋਂ ਨਿਮ, ਨਾ ਐਵੇਂ ਤੱਕਦੀ ਰਹਿ ਕੁੜੀਏ 

ਤੇਰੀ ਉਮਰ ਹੈ ਹੱਸਣ-ਖੇਡਣ ਦੀ, ਨਾ ਰਾਹ ਇਸ਼ਕੇ ਦੇ ਪੈ ਕੁੜੀਏ,

 

ਨਾ ਇਹ ਪਾਵਣ ਕੱਚ ਦੀਆਂ ਮੁੰਦਰਾਂ

ਨਾ ਇਹ ਵੇਚਣ ਵੰਗ ਦੀਆਂ ਗੁੰਝਲਾਂ 

ਪਰ ਇਹ ਐਸੇ ਹੁਨਰਾਂ ਵਾਲੇ ਬਿਨ ਦਾਣਿਓਂ ਚੋਗ ਚੁਗਾ ਜਾਂਦੇ,

ਨਾ ਇਹ ਪੜ੍ਹਨ ਸਕੂਲੇ ਜਾਵਣ

ਨਾ ਇਹ ਵਿਆਜ ਵਸੂਲੇ ਜਾਵਣ 

ਪਰ ਇਹ ਕਿਸੇ ਸਕੂਲੀ ਕੋਲੋਂ ਮੂੰਹ ਨ੍ਹੇਰੇ ਚਿਟਾਂ ਲਿਖਾ ਜਾਂਦੇ,

ਤੂੰ ਵੀ ਵਖ਼ਤ ਬਚਾ ਕੁੜੀਏ

ਇੰਝ ਨਾ ਸ਼ੋਰ ਮਚਾ ਕੁੜੀਏ

ਨਾ ਪੜ੍ਹ ਜੇ ਅੱਧਜੁੜਿਆਂ ਸ਼ੇਅਰਾਂ ਨੂੰ ਨਾ ਊੜਾ ਗੂੜਾ ਕਹਿ ਕੁੜੀਏ 

ਤੇਰੀ ਉਮਰ ਹੈ ਹੱਸਣ-ਖੇਡਣ ਦੀ, ਨਾ ਰਾਹ ਇਸ਼ਕੇ ਦੇ ਪੈ ਕੁੜੀਏ,

 

ਇਹ ਹੁੰਦੇ ਕਾਬਜ਼ ਮੋੜਾਂ ਤੇ

ਇਹ ਹੁੰਦੇ ਪੂਰਕ ਲੋੜਾਂ ਦੇ

ਲੈ ਰੇਤ ਉਧਾਰਾ ਟਿੱਬਿਆਂ ਤੋਂ ਸੱਜਣਾਂ ਦੇ ਰਾਹ ਵਿਛਾ ਜਾਂਦੇ,

ਇਹ ਬਹਿੰਦੇ ਖੁੰਢਾਂ ਅੱਡਿਆਂ ਤੇ

ਇਹ ਚਾਲ਼ਕ ਬਲਦਾਂ ਗੱਡਿਆਂ ਦੇ 

ਇਹ ਆਟਾ ਚੱਕੀ ਜਾਵਣ ਵੇਲੇ ਪੈ ਸੱਜਣਾਂ ਦੇ ਰਾਹ ਜਾਂਦੇ,

ਛੱਡ ਦਰਾਂ ਚੋਂ ਬਹਿਣਾ ਨੀ ਕੁੜੀਏ

ਦੱਸ ਇਹਨੋਂ ਲੈਣਾ ਕੀ ਕੁੜੀਏ

ਲਾ ਸ਼ਰਤਾਂ ਨੀਂ ਤੂੰ ਹਾਣ ਦੀਆਂ ਰਲ ਵਿੱਚ ਸਹੇਲੀਆਂ ਰਹਿ ਕੁੜੀਏ 

ਤੇਰੀ ਉਮਰ ਹੈ ਹੱਸਣ-ਖੇਡਣ ਦੀ, ਨਾ ਰਾਹ ਇਸ਼ਕੇ ਦੇ ਪੈ ਕੁੜੀਏ

 

ਇਹ ਆਸ਼ਕ ਨੱਢੀਆਂ ਵੱਡੀਆਂ ਦੇ 

ਇਹ ਸ਼ੌਂਕੀ ਜੁੱਤੀਆਂ ਫਿੱਡੀਆਂ ਦੇ

ਸਿੱਖ਼ਰ ਦੁਪਹਿਰਾਂ ਪਾ ਕੇ ਇਹ ਹੁਸਨਾਂ ਦੇ ਨਜਰੀਂ ਆ ਜਾਂਦੇ,

ਆਥਣ ਮੱਠਾ ਕਰਨੇ ਲਈ

ਸੱਧਰਾਂ ਨੂੰ ਨਿੱਘਾ ਕਰਨੇ ਲਈ 

ਜਾ ਨਜ਼ਰਾਂ ਚੋਂ ਘੁੱਟ ਭਰਨੇ ਲਈ ਦਿਨ ਖੜ੍ਹਵੇਂ ਕੰਮ ਮੁਕਾ ਜਾਂਦੇ,

ਤੈਨੂੰ ਏਹੋ ਨੇਕ ਸਲਾਹ ਕੁੜੀਏ

ਵੱਡੀਆਂ ਵਿੱਚ ਨਾ ਜਾ ਕੁੜੀਏ 

ਪੀਚੋ, ਰੀਠੇਵੱਟੀਆਂ ਲਈ ਤੂੰ ਬੱਸ ਹਾਣ ਦੀਆਂ ਨੂੰ ਕਹਿ ਕੁੜੀਏ 

ਤੇਰੀ ਉਮਰ ਹੈ ਹੱਸਣ-ਖੇਡਣ ਦੀ, ਨਾ ਰਾਹ ਇਸ਼ਕੇ ਦੇ ਪੈ ਕੁੜੀਏ

 

 

pendu sunnian beeheean vale

kacchian gandalan khavan vale

na kholeen buhe akkhian de eh isak da rog ne la jande,

ratan nun nakke lavan vale

kikkaran ton tukke khavan vale

full koi sohana tahini khirhia din vele hatth phara jande,

na bahute pair pasar ni kurie

na tur tun phabban bhar ni kurie

kise naram bhaur ton sikkhia lai sang ehanan de na kheh kurie

teri umar hai hassan-khedan di, na rah isake de pai kurie,

 

eh chele siddh samadhan de,

eh pakke isak navajan de

eh dabbian vale parne vicch kise theh te diva la jande,

husanan da satikar ne karade

sajjanan te itabar ne karade

kehi lohari jholi sajjanan di eh til te sakkaran pa jande,

na sukke val suka nin kurie,

jah kappare sukkane pa nin kurie,

banhere vichale akkhian chon aiven na takkadi reh kurie

teri umar hai hassan-khedan di, na rah isake de pai kurie,

 

na eh pavan kacch dian mundaran

na eh vechan vang dian gunjalan

par eh aise hunaran vale bin danion chog chuga jande,

na eh parhan sakule javan

na eh viaj vasule javan

par eh kise sakuli kolon munh nhere chitan likha jande,

tun vi vakhat bacha kurie

inj na sor macha kurie

na parh addha jurian searan nun ure nun ura keh kurie

teri umar hai hassan-khedan di, na rah isake de pai kurie,

 

eh hunde kabaz moran te

eh hunde purak loran de

lai ret udhara tibbian ton sajjanan de rah vicha jande,

eh behnde khundhan addian te

eh chalak baladan gaddian de

eh ata chakki javan vele pai sajjanan de rah jande,

chadd daran chon bahina ni kurie

tun ehanan ton laina ki kurie

la saratan nin tun han dian sakhian de vicch rahi kurie

teri umar hai hassan-khedan di, na rah isake de pai kurie,

 

eh asak naddheean vaddeean de

eh saunki juttiaan kaddheean de

shikhar dupahiran pa ke eh husanan de najarin aa jande,

aathan mattha karane lai

saddharan nun nigga karane lai

ja nazaran chon ghutt bharane lai din kharhven kamm muka jande,

tainun eho nek salah kurie

tun vaddeean vicch na ja kurie

picho, reethe, vatteean lai tun haan dian nun keh kurie

teri umar hai hassan-khedan di, na rah isake de pai kurie

 

 

05 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਬਹੁਤ ਵਧੀਆ ਜੀ .............ਲਿਖਦੇ ਰਹੋ......... tfs

06 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awwwwwesome....!!! Surprised

 

 

aah tan nazaara leya taa veer ji.... hamesha taangh rehndi ae tuhada kujh parhne di... te tusi kade v disappoint nahi karde... hamesha ik behtreen rachna de rubaru karwa jaande ho ..... bahut dhanwaadi haan tuhada iss rachna naal rubaru karwaun layi...

 

thanks a lot.... great job... hats off..!!

06 Jun 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

Good Job

 

06 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

main kall hi join kita ae, pehla topic ehi parhea hai , majaa te nashaa dono chha gae ne, bahut vadhya

06 Jun 2010

Reply