Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਲਾਕਾਤ, ਢਾਬੇ ਵਾਲੇ ਨਾਲ (3) ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੁਲਾਕਾਤ, ਢਾਬੇ ਵਾਲੇ ਨਾਲ (3) ਰੂਪ ਢਿੱਲੋਂ

ਸਰਦਾਰ ਨੇ ਚਾਹ ਦਾ ਕੱਪ ਮੰਗਿਆ। ਫਿਰ ਮੈਂ ਉਸਨੂੰ ਆਖਿਆ ਕਿਥੇ ਚੱਲਾ?  ਕੋਈ ਜਵਾਬ ਨਹੀ ਦਿੱਤਾ।  ਮੈਂ ਪੁੱਛਿਆ, ਤੂੰ ਕਿਥੋਂ ਆਇਆ? ਫਿਰ ਵੀ ਨਹੀਂ ਉੱਤਰ ਦਿੱਤਾ। ਚਾਹ ਪੀਕੇ  ਬਾਰੀ ਵੱਲ ਜਾਕੇ ਖੜ੍ਹ ਗਿਆ। ਬਾਹਰ ਇੱਕ ਪਾਸੇ ਸੜਕ 'ਤੇ ਓਹੀ ਟੋਲਾ ਖਲੋਤਾ ਸੀ।  ਦੂਜੇ ਪਾਸੇ, ਹਵੇਲੀ ਦੇ ਅੱਗੇ, ਖਾਣ ਦੇ ਆਦਮੀ ਖੜ੍ਹੇ ਸੀ। ਇਨ੍ਹਾਂ ਸਾਰਿਆਂ ਤੋਂ ਛੁੱਟ, ਪਿੰਡ ਖਾਲੀ ਹੀ ਸੀ, ਕਿਉਂਕਿ ਸਾਰੀਆਂ ਜਨਾਨੀਆਂ ਘਰਾਂ ਵਿੱਚ ਸਨ। ਸਰਦਾਰ ਨੂੰ ਸਭ ਕੁਝ ਅਜੀਬ ਲੱਗਦਾ ਹੋਵੇਗਾ। ਹਵੇਲੀ ਦੇ ਪਿੱਛੇ ਉੱਚੇ ਥਾਂ ਪਿੰਡ ਦਾ ਇਕੱਲਾ ਮਸਜਿਦ ਸੀ। ਇੱਕ ਪਹਾੜੀ ਉੱਤੇ ਗੁਮਾਨ ਨਾਲ ਖੜ੍ਹਿਆ ਸੀ, ਜਿੱਦਾਂ ਕੋਈ ਭਾਸ਼ਣਕਾਰ ਅਪਣੀ ਸੰਗਤ ਨੂੰ ਭਾਸ਼ਣ ਦਿੰਦਾ ਸੀ; ਕਿਉਂਕਿ ਸੰਗਤ ਸਾਹਮਣੇ ਖੜ੍ਹੀ ਸੀ, ਲੜੀ ਉੱਤੇ ਲੜੀ, ਕਬਰਾਂ ਦੇ ਕੁਤਬਿਆਂ ਦੇ ਰੈਂਕ। ਕਹਿਣ ਦਾ ਮਤਲਬ ਕਬਰਸਤਾਨ ਹਵੇਲੀ ਅਤੇ ਮਸਜਿਦ ਵਿਚਾਲੇ ਸੀ। ਮੇਰੇ ਢਾਬੇ ਦੇ ਪਿੱਛੇ ਇੱਕ ਹੋਰ ਪਹਾੜੀ ਉੱਤੇ ਇੱਕ ਮੰਦਰ ਸੀ। ਸਭ ਕੁਝ ਧਿਆਨ ਨਾਲ ਵੇਖਕੇ, ਸਰਦਾਰ ਨੇ ਮੈਂਨੂੰ ਪੁਛਿੱਆ, "ਸਾਰੇ ਬੰਦੇ ਕਿਥੇ ਹੈਂ? ਖੇਤਾਂ ਤਾਂ ਖਾਲੀ ਸੀ"।

" ਸਰਦਾਰ ਜੀ, ਬੰਦੇ ਤਾਂ ਸਭ ਹੀ ਤਕਰੀਬਨ ਮਰ ਗਏ",

" ਕਿਉਂ?"

" ਓਹ ਲੋਕ ਦਿੱਸਦੇ ਨੇ? ਸ਼ਰਮਾ ਦੇ ਗੁੰਡੇ ਹਨ। 'ਤੇ ਹਵੇਲੀ ਵਿੱਚ ਖਾਣ ਦੇ ਬੰਦੇ ਹਨ। ਕੋਈ ਕਿਸਾਨ ਨਹੀਂ। ਸਭ ਗੁੰਡੇ ਨੇ", ਮੈਂ ਉਸਨੂੰ ਦੱਸਣ ਸ਼ੁਰੂ ਕੀਤਾ। " ਖਾਣਾਂ ਕੋਲ ਇੱਥੇ ਦੀ ਅੱਧੀ ਜਮੀਨ ਹੈ, ਬਾਕੀ ਸਾਰੀ ਸ਼ਰਮਿਆਂ ਦੀ ਹੈ।  ਆਪਸ ਵਿੱਚ ਧਰਤੀ ਉੱਤੇ ਲੜਦਿਆਂ ਨੇ ਪਿੰਡ ਦਾ ਸੱਤਿਆਨਾਸ ਕਰ ਦਿੱਤਾ। ਝਗੜਾ ਹੱਟਣਾ ਨਹੀ ਜਦ ਤੱਕ ਕਲੇ ਇੱਕ ਖਾਨਦਾਨ ਕੋਲ ਸਭ ਕੁਝ ਹੈ। ਫਿਰ ਕੀ ਰਹਿਣਾ? ਹੁਣ ਕੋਈ ਕਿਸਾਨ ਇੱਥੇ ਆਕੇ  ਕੰਮ ਕਰਨ ਰਾਜੀ ਨਹੀ "। ਮੈ ਢਾਬੇ ਦੇ ਇੱਕ ਪਾਸੇ ਡਾਂਗ ਰੱਖੀ ਸੀ; ਸਰਦਾਰ ਚੱਕ ਕੇ ਬਾਹਰ ਤੁਰ ਪਿਆ। ਸ਼ਰਮਾ ਦੇ ਤੋਲੇ ਵੱਲ ਚੱਲੇ ਗਿਆ।

10 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

 

" ਆਓ! ਸਰਦਾਰ ਜੀ!", ਤੋਲੇ ਦੇ ਇੱਕ ਹਥਿਆਰਬੰਦ ਪੁਰਖ ਨੇ ਹੱਸਕੇ ਕਿਹਾ।

" ਕੀ ਗੱਲ? ਰੱਜਿਆ ਨਹੀਂ? ਹੋਰ ਗਾਲੀਆਂ ਖਾਣੀਆਂ?" ਹੋਰ ਨੇ ਆਖਿਆ। ਅੱਡਰੇ ਛਾਂਵੇ ਫੱਟੇ ਉੱਤੇ ਲੇਟਿਆ ਹੋਇਆ ਸੀ। ਉਹਦੇ ਸੱਜੇ ਪਾਸੇ ਇੱਕ ਲੰਬਾ ਬੰਦਾ ਖਲੋਤਾ ਸੀ, ਖੱਬੇ ਪਾਸੇ ਓਹੀ ਆਦਮੀ ਜਿਸ ਨੇ ਪਹਿਲਾ ਨਿਹੰਗ ਨੂੰ ਟਿੱਚਰ ਕੀਤੀ, ਖੜ੍ਹਾ ਸੀ। ਲੇਟਿਆ ਆਦਮੀ ਨੇ ਹੌਲੀ ਜਹੀ ਕਿਹਾ " ਤੂੰ ਸ਼ਹਿੰਦੇ ਕੋਲੇ ਵਾਪਸ ਚੱਲੇ ਜਾ। ਚਾਹ ਚੂਹ ਪੀ ਕੇ ਪਿੰਡ ਵਿਚੋਂ ਨਿਕਲ ਜਾ "। ਸਰਦਾਰ ਨੇ ਚੁੱਪ ਚਾਪ ਡਾਂਗ ਸਾਹਮਣੇ ਕੀਤੀ। ਠਰ੍ਹੰਮੇ ਨਾਲ ਆਖਿਆ, " ਲੋਕਾਂ ਦਾ ਮਖੌਲ ਨਹੀ ਕਰੀਦਾ "। ਲੇਟਿਆ ਹੋਇਆ ਆਦਮੀ ਹੁਣ ਖੜ੍ਹ ਗਿਆ।

 

" ਓਏ, ਅੱਸੀਂ ਪੰਜ, ਤੂੰ ਇਕੋ ਹੀ ਹੈ। ਜਾ ਇਥੋ ਨੀਤਾਂ ਪੱਗ ਉੱਤੇ ਦਾਗ ...", ਓਹਦਾ ਹੱਥ ਆਪਣੀ ਤਲਵਾਰ ਵੱਲ ਗਿਆ, ਇੱਕ ਹੋਰ ਦਾ ਪਸਤੌਲ ਦਾ ਖ਼ੌਲ ਖੋਲਣ ਗਿਆ। ਏਨੇ ਵਿੱਚ ਹੀ, ਜਿੱਦਾਂ ਹੈਲੀਕਾਪਟਰ ਦੇ ਪੱਖੇ ਘੁੰਮਦੇ , ਡਾਂਗ ਨੇ ਦੋਨਾਂ ਦੇ ਹੱਥ ਭੰਨ ਦਿੱਤੇ, 'ਤੇ ਦੂਜਿਆਂ ਨੂੰ ਵੀ ਢਿੱਡ ਅਤੇ ਸੀਸ ਉੱਤੇ ਮਾਰਕੇ ਧਰਤੀ ਵੱਲ ਭੇਜ ਦਿੱਤੇ। ਨਿਹੰਗ ਨੇ ਆਲੇ ਦੁਆਲੇ ਝਾਤੀ ਮਾਰਕੇ ਡਾਂਗ ਝੁਕਾਈ, ਫਿਰ ਘੁੰਮਕੇ ਢਾਬੇ ਵੱਲ ਆਉਣ ਲੱਗਾ ਸੀ, ਜਦ ਇੱਕ ਡਿੱਗੇ ਹੋਏ ਡਕੈਤ ਨੇ ਬੇਕਿਰਨੀ ਨਾਲ ਆਖਿਆ, " ਗੋਲੀ ਮਾਰ ਦਿਓ ਇਹਨੂੰ!"। ਬੰਦੇ ਨੇ ਆਪਣਾ ਪਸਤੌਲ ਕਢਿਆ, ਪਰ ਝਟ ਪਟ ਘੁੰਮਕੇ ਸਿੰਘ ਨੇ ਚੱਕਰਮ ਉਸਦੇ ਗੁੱਟ ਵਿੱਚ ਮਾਰ ਦਿੱਤਾ। ਸਰਦਾਰ ਨੇ ਹਵੇਲੀ ਵੱਲ ਉਤਾਵਲੀ ਝਾਤੀ ਮਾਰੀ। ਬਾਰੀ ਪਿਛੋ ਖਾਣ ਖੜ੍ਹਾ ਦੇਖਦਾ ਸੀ; ਫਿਰ ਢਾਬੇ ਅੰਦਰ ਨਿਹੰਗ ਆਗਿਆ।

 

*                     *                             *                          *                       *

10 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਸ਼ਿਵ ਨੇ ਟੇਪ ਰੋਕ ਕੇ ਸ਼ਹਿੰਦੇ ਨੂੰ ਪੁਛਿਆ, " ਮੈਨੂੰ ਸਮਝ ਨਹੀਂ ਲੱਗਦੀ। ਮੁਸਲਿਮ ਦੇ ਪਾਸੇ ਸੀ?"।

" ਨਹੀਂ ਪੁੱਤਰ। '੪੭ ਤੋਂ ਪਹਿਲਾ ਦੀ ਗੱਲ ਹੈਂ। ਹਿੰਦੂ ਮੁਸਲਮਾਨ ਦਾ ਚੱਕਰ ਨਹੀਂ ਸੀ। ਓਹ ਆਦਮੀਆਂ ਨੇ ਗੜਬੜ ਰੂ ਕੀਤੀ। ਨਿਹੰਗ ਨੇ ਓਹਨਾਂ ਨੂੰ ਸਬਕ ਦਿੱਤਾ। ਉਂਝ ਇੱਕ ਗੱਲ ਤੇਰੀ ਸਹੀ ਹੈ; ਖਾਣ ਨੇ ਅਪਣਾ ਚੇਲਾ ਉਸ ਹੀ ਰਾਤ ਮੇਰੇ ਢਾਬੇ ਭੇਜ ਦਿੱਤਾ। ਸਰਦਾਰ ਮੰਜੀ ਉੱਤੇ ਸੁਤਾ ਪਿਆ ਸੀ"।

" ਫਿਰ ਕੀ ਹੋਇਆ? ", ਟੇਪ ਦੁਬਾਰਾ ਚਾਲੂ ਕਰ ਦਿੱਤੀ।

" ਉਸਨੇ ਸਿੰਘ ਨੂੰ ਆਖਿਆ ਜੇ ਕਾਲੂ ਪਿੰਡ ਵਿੱਚ ਠਹਿਰਨਾ ਸੀ, ਜਾ ਜਾਣਾ। ਮੇਰੇ ਖਿਆਲ ਵਿੱਚ ਸਰਦਾਰ ਲੰਘਦਾ ਹੀ ਸੀ, ਪਰ ਜਦ ਇਸ ਸੁਆਲ ਪੁਛਿਆ, ਉਸਦੀ ਦਿਲਚਸਪੀ ਨੇ ਮਨ ਬਦਲ ਦਿੱਤਾ। ਇਸ ਤੋਂ ਬਾਅਦ ਖਾਣ ਦੇ ਬੰਦੇ ਨੇ ਆਖਿਆ, " ਤੈਨੂ ਗੁਲਾਬ ਖਾਣ ਆਪਣੇ ਘਰ ਬੁਲਾਉਂਦਾ ਉਸ ਨਾਲ ਰੋਟੀ ਛਕਣ "। ਬਸ ਮਹਿਮਾਨ  ਤਿਆਰ ਹੋਗਿਆ ਗੁਲਾਬ ਖਾਣ ਦੇ ਘਰ ਜਾਣ, ਪਰ ਰੋਟੀ ਖਾਣ ਲਈ ਨਹੀਂ। ਮੇਰੇ ਢਾਬੇ ਦੇ ਪਰਾਂਠ‌ਿਆਂ ਨਾਲ ਖੁਸ਼ ਸੀ"।

" ਫਿਰ ਕੀ ਹੋਇਆ?",

"ਕੀ ਪਤਾ। ਮੈਂ ਤਾਂ ਨਾਲ ਗਿਆ ਨਹੀਂ। ਏਨਾ ਹੀ ਕਹਿ ਸੱਕਦਾ ਹਾਂ, ਕਿ ਸਵੇਰੇ ਉੱਠ ਕੇ ਹਵੇਲੀ'ਚ ਕੰਮ ਕਰਨ ਚੱਲੇ ਗਿਆ। ਮੈਂ ਹੈਰਾਨ ਸੀ,ਕਿਉਂਕਿ ਇਹ ਵੀ ਮਜ਼ਦੂਰ ਫ਼ੌਜੀ ਨਿੱਕਲ ਗਿਆ "।

" ਅੱਛਾ, ਗੁਲਾਬ ਖਾਣ ਵਾਰੇ ਹੋਰ ਦੱਸ "।

 

" ਗੁਲਾਬ ਵਡਾ ਭਰਾ ਸੀ। ਸ਼ਰਮਾ ਦੀ ਜਮੀਨ ਲਈ ਲਾਲਚੀ ਸੀ। ਸੱਚ ਹੈ ਕ‌ਿ ਗੁਲਾਬ ਸ਼ਰਮਾ ਤੋਂ ਤਕੜਾ ਸੀ। ਲੋਕ ਉਹ ਤੋਂ ਡਰਦੇ ਸੀ। ਪੜ੍ਹਿਆ ਲਿਖਿਆ ਵੀ ਸੀ, ਦਿਮਾਗ ਬਹੁਤ ਤਿੱਖਾ ਸੀ। ਪਰ ਗੁਲਾਬ ਤੋਂ ਓਹਦਾ ਨਿੱਕਾ ਭਰਾ ਵਾਧੂ ਸੀ!"।

" ਦੋ ਵੀਰ ਸੀ?",

" ਆਹੋ, ਦੋ ਹੀ ਸੀ। ਨਿੱਕੇ ਭਰਾ ਦਾ ਨਾਂ ਤਰਨ ਸੀ।  ਸਭ ਉਸਨੂੰ ਤਾਰੀ ਆਖਦੇ ਸੀ। ਸ਼ਰਮਾ ਦੇ ਇੱਕ ਦੋ ਬੰਦਿਆਂ ਕੋਲ ਪਸਤੌਲ ਸਨ, ਪਰ ਤਾਰੀ ਨੀ ਕੋਈ ਰਾਹ ਨਾਲ ਅੰਗ੍ਰੇਜ਼ੀ ਸਿਰਕਾਰ ਤੋਂ ਮਸ਼ੀਨ ਗਣ ਚੋਰੀ ਕਰ ਲਈ।  ਓਹ 'ਤੇ ਕੁਝ ਹੋਰ ਬੰਦੇ ਡਾਕਾ ਕਰਨ ਜਾਂਦੇ ਸੀ।  ਜਦ ਬਾਹਰ ਗਿਆ, ਉਦੋਂ ਹੀ ਸ਼ਰਮਾ ਦੇ ਆਦਮੀ ਭਲਵਾਨ ਬਣ ਜਾਂਦੇ ਸੀ। ਨੀਤਾਂ ਡਰੂ ' ਤੇ ਸੰਗੜਵੀਆਂ ਅੱਖਾਂ ਨਾਲ ਦੂਰੋ ਵੇਖਦੇ ਖੜ੍ਹੇ ਰਹਿੰਦੇ ਸੀ"।

" ਫਿਰ ਜਦ ਨਿਹੰਗ ਪਿੰਡ ਆਇਆ, ਤਾਰੀ ਡਾਕਾ ਕਰਨ ਹੋਰ ਕਿੱਥੇ ਗਿਆ ਸੀ?"।

" ਆਹੋ "।

" ਸ਼ਰਮਾ ਵਾਰੇ ਕੁਝ ਦੱਸ "।

10 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਚਲਦਾ

10 Jun 2010

Reply