Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਲਾਕਾਤ, ਢਾਬੇ ਵਾਲੇ ਨਾਲ(5) ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੁਲਾਕਾਤ, ਢਾਬੇ ਵਾਲੇ ਨਾਲ(5) ਰੂਪ ਢਿੱਲੋਂ

ਸ਼ਿਵ ਦੇ ਦਿਮਾਗ ਵਿੱਚ ਕਈ ਸੋਚਾਂ ਦੌੜ ਦੀਆਂ ਸਨ, ਜਿੱਦਾਂ ਪੈਲੀ ਉੱਤੇ ਘੋੜੇ ਤੇਜੀ ਨਾਲ ਨੱਸਦੇ ਹੁੰਦੇ। ਸਿੰਘ ਨੇ ਕਾਹਤੋਂ ਮੁਸਲਮਾਨਾਂ ਦੀ ਮਦਦ ਕੀਤੀ? ਸ਼ਰਮੇ ਦੇ ਆਦਮੀਆਂ ਨੇ ਕਿਉਂ ਉਸਨੂੰ ਸਤਾਇਆ? ਨਿਹੰਗ ਨੇ ਕਾਹਤੋਂ ਤਲਵਾਰ ਕੱਢਕੇ ਬੰਦੇ ਨਹੀਂ ਵੱਢਦੇ? ਗੁਲਾਬ ਦੇ ਆਦਮੀ ਸਭ ਮੁਸਲਿਮ ਸੀ, ਜਾ ਹਿੰਦੂ ਮੁਸਲਮਾਨਾਂ ਦਾ ਰਲਾਵਟ? ਲਾਲ ਚੰਦ ਦੇ ਫੌਜੀ ਵੀ ਇਸ ਤਰ੍ਹਾਂ ਦੇ ਸੀ? ਨਿਹੰਗ ਨੂੰ ਗੱਲ ਵਿੱਚ ਸ਼ਾਮਲ ਹੋਕੇ ਕੀ ਮਿਲਿਆ?  ਲਾਲ ਚੰਦ ਤਾਂ ਸਰਪੰਚ ਸੀ, ਫਿਰ ਪਿੰਡ ਵਿੱਚ ਜੋਰ ਕਿਉਂ  ਨਹੀਂ ਸੀ? ਪਰ ਸਭ ਤੋਂ ਦਿਲਚਸਪੀ ਗੱਲ, ਜਨਾਨੀ ਕੌਣ ਸੀ? ਕੀ ਚੱਕਰ ਸੀ?

 

" ਤੀਵੀਂ ਕੌਣ ਸੀ?", ਸ਼ਹਿੰਦੇ ਨੂੰ ਸ਼ਿਵ ਨੇ ਆਖਿਆ।

" ਆਹੋ। ਜਨਾਨੀ ਕੌਣ ਸੀ। ਹਾਂ। ਅੱਛਾ, ਕੰਨ੍ਹ ਕੋਲਕੇ ਸੁਣ। ਜੋ ਬੀਤਣਾ ਸੀ, ਉਸਦੇ ਮੱਧ  ਇਸ ਜਨਾਨੀ ਅਤੇ ਤਾਰੀ ਦਾ ਮਾਮਲਾ ਸੀ", ਸ਼ਹਿੰਦੇ  ਨੇ ਪੈੱਗ ਮੁਕਾਕੇ ( ਸ਼ਿਵ ਹੈਰਾਨ ਸੀ ਕਿ ਗਲਾਸੀ ਦੇ ਥਾਂ ਵ੍ਹਿਸਕੀ ਦਾ ਪੈੱਗ ਲਾਉਂਦਾ ਸੀ) ਨੇੜੇ-ਤੇੜੇ ਹੋਕੇ, ਗੱਲ ਸ਼ੁਰੂ ਕੀਤੀ। " ਪਿੰਡ ਵਿੱਚ ਇੱਕ ਨਿਕੰਮਾ ਮੁੰਡਾ ਸੀ। ਤਾਸ਼  ਦੀ ਆਦਤ ਸੀ, ਜੂਏਬਾਜ਼ੀ ਸੀ। ਮੁੰਡੇ ਦਾ ਨਾਂ ਲਾਖਾ ਸੀ। ਪਰ ਫਿਰ ਵੀ ਲਾਖਾ ਕਿਸਮਤ ਵਾਲਾ ਸੀ; ਸਾਡੇ ਪਿੰਡ ਨੇੜੇ ਚੰਗਾ ਰਿਸ਼ਤਾ ਮਿਲਪਿਆ। ਕੁੜੀ ਚੰਗੀ, ਸੁਨੱਖੀ ਸੀ। ਸਾਡੇ ਪਿੰਡ ਵਿੱਚ ਕੋਈ ਔਰਤ ਨਹੀਂ ਸੀ, ਜਿਸਦਾ ਰੂਪ ਏਨਾ ਸੋਹਣਾ ਸੀ। ਲਖਸ਼ਮੀ ਸੀ। ਚੰਦ ਸ਼ਰਮ ਨਾਲ, ਉਸਨੂੰ ਵੇਖਕੇ ਝੁਕਣ ਤਿਆਰ ਸੀ। "

" ਅੱਛਾ, ਪਰ ਕੁੜੀ ਦਾ ਨਾਂ ਕੀ ਸੀ?"

" ਸੀਮਾ",

" ਹਿੰਦੂ ਸੀ?",

" ਹੋਰ!"।

" ਕੀ ਹੋਇਆ?", ਸ਼ਿਵ ਨੂੰ ਸ਼ਹਿੰਦੇ ਦੇ ਜਵਾਬ ਆਉਣ ਤੋਂ ਪਹਿਲਾ ਵੀ ਚੰਗਾ ਅੰਦਾਜ਼ਾ ਸੀ ਕੀ ਹੋਇਆ। 

" ਲਾਖਾ ਇੱਕ ਦਿਨ ਬਹੁਤ ਸ਼ਰਾਬੀ ਹੋਗਿਆ, 'ਤੇ ਤਾਰੀ ਨਾਲ ਤਾਸ਼ ਉੱਤੇ ਬਹਿਸ ਕਰਨ ਲੱਗ ਗਿਆ। ਤਾਰੀ ਨੇ ਸ਼ਰਤ ਲਾਈ, ਜੇ ਤਾਰੀ ਹਾਰਿਆ, ਉਸਨੇ ਲਾਖੇ ਨੂੰ ਆਪਣਾ ਘੋੜਾ ਦੇ ਦੇਣਾ ਸੀ। ਜੇ ਲਾਖਾ ਹਾਰਿਆ, ਤਾਂ ਕਮੀਨੇ ਨੇ ਸੀਮਾ ਦਾ ਹੱਥ ਮੰਗ ਲੈ ਲੈਣਾ। ਲਾਖਾ ਬੇਸ਼ਰਮ ਸੀ; ਤਾਰੀ ਦੀ ਗੰਦੀ ਗੱਲ ਮੰਜੂਰ ਸੀ। ਮੀਆਂ ਬੀਬੀ ਕੋਲੇ ਇੱਕ ਪੁੱਤਰ, ਬਿੱਟੂ ਵੀ ਸੀ। ਲਾਖਾ ਭਾਂਜ ਖਾਗਿਆ।  ਲਾਖਾ ਤਾਂ ਲਿਸਾ ਜਾ ਆਦਮੀ ਸੀ, ਤਾਰੀ ਨੂੰ ਕੁਝ ਨਹੀਂ ਕਰ ਸੱਕਦਾ ਸੀ। ਜੋ ਹੋਣਾ ਸੀ, ਹੋ ਗਿਆ "।

" ਲਾਲ ਚੰਦ ਨੇ ਕੁੱਛ ਕੀਤਾ?",

" ਨਾ। ਕੁਝ ਨਹੀਂ। ਰੋਜ ਰੋਜ ਲਾਖਾ ਗੁਲਾਬ ਦੀਆਂ ਮਿੰਨਤਾਂ ਕਰਦਾ ਸੀ। ਓਦੋਂ ਬਾਅਦ ਲਾਲ ਚੰਦ 'ਤੇ ਗੁਲਾਬ ਦਾ ਯੁੱਧ ਸ਼ੁਰੂ ਹੋਗਿਆ "।

" ਮੈਂ ਕਦੀ ਨਹੀਂ ਸੋਚਿਆ ਲਾਖੇ ਵਰਗੇ ਨੀਚੇ ਬੰਦੇ ਹੋ ਸੱਕਦੇ ਹੈਂ "

" ਭਰਵਾ, ਸਾਡੀ ਕੌਮ ਤਾਂ ਬਹੁਤ ਨੀਚੇ ਜਾ ਸੱਕਦੀ ਹੈਂ । ਪੈਸੇ ਲਈ, ਲਾਲਚ ਲਈ। ਕੋਈ ਨਹੀਂ ਸਿੱਧਾ ਸਾਦਾ ਹੈਂ "।

"ਫਿਰ ਕੀ ਹੋਇਆ?"

12 Jun 2010

Reply