Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ ਦਾ ਦਿਨ 15 AUG 2009 :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਅੱਜ ਦਾ ਦਿਨ 15 AUG 2009

ਅੱਜ ਦੇ ਹੀ ਦਿਨ, ਲਹਿਰਾਇਆ ਸੀ ਤਿੰਨ ਰੰਗਾ ਪਰਦਾ,
ਰੰਗ ਰਲ਼ੀਆਂ ਮਨਾਓ, ਕਿ ਅੱਜ ਆਜ਼ਾਦੀ ਦਾ ਦਿਨ ਹੈ |

ਅੱਜ ਦੇ ਹੀ ਦਿਨ, ਮਿਲਿਆ ਸੀ ਆਜ਼ਾਦੀ ਦਾ ਛੁਣਛੁਣਾ,
ਬੱਚੇ ਬਣ ਜਾਓ, ਕਿ ਅੱਜ ਆਜ਼ਾਦੀ ਦਾ ਦਿਨ ਹੈ |

ਅੱਜ ਦੇ ਹੀ ਦਿਨ, ਬਦਲੀ ਸੀ ਅੰਗਰੇਜ਼ ਨੇ ਕੁੰਜ,
ਫਿਰ ਡੰਗ ਖਾਓ, ਕਿ ਅੱਜ ਆਜ਼ਾਦੀ ਦਾ ਦਿਨ ਹੈ |

ਅੱਜ ਦੇ ਹੀ ਦਿਨ, ਲੱਗੀ ਸੀ ਧੋਤੀ ਟੋਪੀ ਨੂੰ ਪਿਆਸ,
ਆਪਣਾ ਖ਼ੂਨ ਪਿਲਾਓ, ਕਿ ਅੱਜ ਆਜ਼ਾਦੀ ਦਾ ਦਿਨ ਹੈ |

ਅੱਜ ਦੇ ਦਿਨ, ਅਸੀਂ ਤਾਂ ਜਲਾਵਾਂਗੇ ਸਿਵਾ ਵਾਅਦਿਆਂ ਦਾ,
ਤੁਸੀਂ ਮਹਿਫ਼ਲ ਸਜਾਓ, ਕਿ ਅੱਜ ਆਜ਼ਾਦੀ ਦਾ ਦਿਨ ਹੈ|

ਅੱਜ ਦੇ ਦਿਨ, ਦੇਖੇ ਸੀ ਅਸੀਂ ਜੋ ਸੁਨਹਿਰੇ ਸੁਪਨੇ,
ਫ਼ਿਰ ਚੇਤੇ ਚ ਲਿਆਓ, ਕਿ ਅਜੇ ਗੁਲਾਮੀ ਦਾ ਦਿਨ ਹੈ |

ਅੱਜ ਦੇ ਦਿਨ, ਜਿੱਥੇ ਮਰਨਗੇ ਭੁੱਖ ਤੇ ਬੀਮਾਰੀ ਨਾਲ਼ ਬੱਚੇ,
ਉਧਰ ਨਜ਼ਰ ਘੁਮਾਓ, ਕਿ ਅਜੇ ਗੁਲ਼ਾਮੀ ਦਾ ਦਿਨ ਹੈ |

ਅੱਜ ਦੇ ਦਿਨ, ਛੱਡ ਜਾਤਾਂ ਧਰਮਾਂ ਇਲਾਕਿਆਂ ਦੇ ਨਾਲ਼ੇ,
ਸਮੰਦਰ ਬਣ ਜਾਓ, ਕਿ ਅਜੇ ਗੁਲ਼ਾਮੀ ਦਾ ਦਿਨ ਹੈ |

ਅੱਜ ਦੇ ਦਿਨ, ਆਉਣ ਦਿਉ ਅੱਖਾਂ ਚ ਰੋਸ਼ਨੀ ਦੀ ਕਿਰਨ,
ਇਹ ਪਰਦਾ ਉਠਾਓ, ਕਿ ਅਜੇ ਗੁਲ਼ਾਮੀ ਦਾ ਦਿਨ ਹੈ |

ਅੱਜ ਦੇ ਦਿਨ, ਦੇ ਦਿਓ ਭੁੱਬਲ ਨੂੰ ਭਾਂਬੜ ਦਾ ਰੂਪ,
'ਗੀਤ' ਆਜ਼ਾਦੀ ਦੇ ਗਾਓ, ਕਿ ਅਜੇ ਗੁਲ਼ਾਮੀ ਦਾ ਦਿਨ ਹੈ |
*Amrit Barnala*
15 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
too good veer..
kraari chot..

bahut wadhiya likheya veer ne
15 Aug 2009

Kulwant Singh
Kulwant
Posts: 24
Gender: Male
Joined: 27/Jun/2009
Location: Ludhiana
View All Topics by Kulwant
View All Posts by Kulwant
 
shabada di chaun wadia hai jagrook karan lai
16 Aug 2009

Reply