Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ ਤਾਂ ਯਾਰਾਂ ਦਾ ਪਿਆਰ ਕਮਾਇਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
ਅਸੀਂ ਤਾਂ ਯਾਰਾਂ ਦਾ ਪਿਆਰ ਕਮਾਇਆ
ਜਦ ਸਾਰੇ ਪਾਸੇ ਪਲਟ ਗਏ ,ਓਹਨਾ ਉਸ ਵੇਲੇ ਸਾਥ ਨਿਬਾਇਆ .
ਦੁੱਖ ਦੇਣ ਵਾਲੇ ਦੁੱਖ ਦਿੰਦੇ ਰਹੇ ,ਓਹਨਾ ਬਿਨ੍ਹ ਦੱਸਿਆਂ ਦਰਦ ਵੰਡਾਇਆ .
ਪੂੰਝ ਕੇ ਹੰਝੂ ਅੱਖਿਆਂ ਦੇ ,ਓਹਨਾ ਹਰ ਵੇਲੇ ਹੱਸਣਾ ਸਿਖਾਇਆ .
ਮੈਨੂੰ ਮਾਣ ਏ ਅਪਣੇ ਯਾਰਾਂ ਤੇ ,ਜਿਨ੍ਹਾਂ ਮੇਰੇ ਜਹੇ ਦਾ ਐਨਾਂ ਮੁੱਲ ਪਾਇਆ .
ਦੁਨਿਆਂ ਕਮਾਉਂਦੀ ਪੈਸਾ ਧੇਲਾ ,ਅਸੀਂ ਤਾਂ ਯਾਰਾਂ ਦਾ ਪਿਆਰ ਕਮਾਇਆ..................


2. ਜੀ ਕਰਦਾ ਏ ਸਾਥ ਨਾ ਮੁੱਕੇ
ਯਾਰਾ ਏ ਮੁਲਾਕਾਤ ਨਾ ਮੁੱਕੇ
ਪਿਆਰ ਵਾਲੀ ਤੇਰੀ ਬਾਤ ਨਾ ਮੁੱਕੇ
ਸੁਪਨਿਆ ਦੀ ਸੌਗਾਤ ਨਾ ਮੁੱਕੇ
ਮੁੱਕਦੀ ਜਿੰਦ ਤਾ ਮੁੱਕ ਜਾਵੇ
ਪਰ ਤੇਰਾ ਮੇਰਾ ਪਿਆਰ ਨਾ ਮੁੱਕੇ

3. ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,
ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਈ , ਤੈਨੂੰ ਅਗਲੇ ਜਨਮ 'ਚ ਪਾਵਾਂਗੇ....


4. ਵਾਅਦੇ ਕਰੀਏ ਸੱਜਣਾਂ ਜੇ ਉਮਰਾਂ ਦੇ,
ਜਾਂਚ ਨਿਭਾਉਣੀ ਦੀ ਵੀ ਆਉਣੀ ਜਰੂਰੀ ਏ।
ਰੱਬ ਤੋ ਪਹਿਲਾਂ ਪੂਜੀਏ ਅਸੀਂ ਤੈਨੂੰ ਤੇ,
"ਪਿਆਰ" ਤੇਰੇ ਲਈ ਨਿਭਾਉਣਾ ਮਜ਼ਬੂਰੀ ਏ?

5. ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਨਾਲ ਯਾਰ ਹੋਵੇ,

6. ਮੇਰੇ ਯਾਰ ਨੂੰ ਮੇਰੇ ਨਾਲ ਬੈਠਾ ਵੇਖ ਕੇ.
ਉਹ ਚੰਨ ਅੰਬਰਾ ਚ ਬੈਠਾ ਹੰਝੂ ਵਹਾਉਣ ਲੱਗਾ,
ਕਦੇ ਅਪਨੇ ਵੱਲ ਵੇਖੇ ਤੇ ਕਦੇ ਮੇਰੇ ਯਾਰ ਵੱਲ.
ਤੇ ਫੇਰ ਮੇਰੇ ਯਾਰ ਨੂੰ ਚਾਉਣ ਲੱਗਾ,
ਸਭ ਤਾਰੇ ਉਸ ਨਾਲ ਗੁੱਸੇ ਹੋਗੇ.
ਤੇ ਚੰਨ ਸਭ ਤਾਰਿਆਂ ਨੂੰ ਹੱਥ ਜੋੜ ਕੇ ਮਨਾਉਣ ਲੱਗਾ,
ਕਹੇ ਜਾਂ ਤਾ ਅਪਨੇ ਯਾਰ ਨੂੰ ਪਰਦੇ ਚ ਰੱਖ.
ਨਹੀਂ ਤਾ ਮੈਂ ਵੀ ਧਰਤੀ ਤੇ ਆਉਣ ਲੱਗਾ,
16 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Nice collection ..Thanks for sharing !!!!
16 Aug 2009

Reply