Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੱਸੋ ਹੁਣ ਮੇਰਾ ਕੀ ਦੋਸ਼ ??? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਦੱਸੋ ਹੁਣ ਮੇਰਾ ਕੀ ਦੋਸ਼ ???
ਮੈਂ ਬੀਬੀਆਂ ਪ੍ਭਾਤਾਂ ਨੂੰ
ਚਾਨਣ ਦਾ ਭੱਤਾ ਢੋਂਹਦੀ
ਮਾਂ ਦੇ ਪੈਰਾਂ ਦੀਆਂ ਬਿਆਈਆਂ ਦਾ ਵਾਸਤਾ ਪਾ
ਸਹਿਜੇ ਜਿਹੇ ਧਰਤੀ ਤੇ ਰੱਖਿਆ
ਭਲਾ ਮੈਨੂੰ ਕੀ ਪਤਾ ਸੀ
ਮੇਰੇ ਇੰਝ ਉਤਾਰੇ ਹੋਏ ਦਿਨ
ਕਿਸੇ ਲਈ ਹਫਤੇ ਮਹੀਨੇ ਤੇ ਵਰੇ੍ ਬਣਨਗੇ
ਤੇ ਇਓਂ ਪਲਾਂ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ
ਭਲਾ ਮੈਨੂੰ ਕੀ ਇਲਮ ਸੀ
ਦੱਸੋ ਹੁਣ ਮੇਰਾ ਕੀ ਦੋਸ਼ ???

ਮੈਂ ਤਾਂ ਚੰਨ ਦੀ ਮੁਹੱਬਤ ਦਾ ਉਨੀਂਦਰਾ ਦਸਤਾਵੇਜ਼
ਧਰਤੀ ਤੇ ਫੜਫੜਾਉਂਦਾ ਦੇਖ
ਚੁੱਕ ਤਾਰਿਆਂ ਦੀ ਹਿੱਕ ਲਾਇਆ ਸੀ
ਹੁਣ ਮੈਨੂੰ ਕੀ ਪਤਾ ਸੀ
ਕਿ ਮੇਰੀ ਜ਼ਹਾਲਤ ਕਾਰਨ
ਸ਼ਾਹ ਕਾਲੀ ਰਾਤ ਦਾ ਅਹਦ
ਇੰਝ ਪੂਰਨਮਾਸ਼ੀ ਬਣ ਜਾਏਗਾ
ਭਲਾ ਮੈਨੂੰ ਕੀ ਇਲਮ ਸੀ ??????
ਦੱਸੋ ਹੁਣ ਮੇਰਾ ਕੀ ਦੋਸ਼ ???

ਮੈਂ ਤੇ ਥਿਤਾਂ ਪਹਿਰਾਂ ਨੂੰ
ਰੁੱਖਾਂ ਦੀ ਛਾਂ ਨਾਲ ਸਮਾਂ ਮਿਣਦੇ ਬਾਪੂ ਦੇ
ਲੂਸੇ ਮੌਰਾਂ ਦੀ ਸਹੁੰ ਖਲਾ
ਘੜੀ ਦੀ ਟਿੱਕ ਟਿੱਕ 'ਚ ਬੱਝਣਾ ਸਿਖਾਇਆ ਸੀ
ਭਲਾ ਮੈਨੂੰ ਕੀ ਪਤਾ ਸੀ
ਕਿ ਮੇਰੀ ਸਿਖਾਈ ਇੱਕ ਪਲ ਦੀ ਉਡੀਕ ਹੀ
ਮਹਿਬੂਬ ਦੀ ਮਿਲਣੀ ਵੇਲੇ
ਯੁਗਾਂ ਲੰਮੇਰੀ ਹੋ ਜਾਇਆ ਕਰੇਗੀ...........
ਭਲਾ ਮੈਨੂੰ ਕੀ ਇਲਮ ਸੀ??
ਦੱਸੋ ਮੇਰਾ ਕੀ ਦੋਸ਼ ?????
19 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
kyaa baat ae janab...
bahut khoob..!
19 Aug 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Bahut wadhiya brother
nice.
Jeoooo
19 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
sukriya sathi jio
29 Aug 2009

Reply