Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਰਥ-ਸ਼ਾਸਤਰੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਅਰਥ-ਸ਼ਾਸਤਰੀ
ਅਕਸਰ ਕੁਝ ਲੋਕ
ਬੱਸ ਆਦਤਵੱਸ
ਥੁੱਕਦੇ ਰਹਿੰਦੇ ਹਨ
ਚੰਨ ਤੇ
ਕਹਿੰਦੇ ਰਹਿੰਦੇ ਹਨ
ਮਾਰਕਸ ਤਾਂ ਸੀ
ਇੱਕ ਅਰਥ-ਸ਼ਾਸਤਰੀ

ਪਰ ਇਹਨਾਂ ਨੂੰ ਪੁੱਛੋ ਤਾਂ ਸਹੀ
ਇੱਕ ਵਾਰ
ਅਰਥ-ਸ਼ਾਸਤਰੀ ਹੋਣ ਦੇ ਮਾਅਨੇ

ਅਰਥ-ਸ਼ਾਸਤਰੀ ਤਾਂ ਹੁੰਦਾ ਹੈ
ਕਦੇ ਵਿਤ ਮੰਤਰੀ
ਕਦੇ ਪਰਧਾਨ ਮੰਤਰੀ
ਕਦੇ ਡਾਕੂਆਂ ਦਾ
ਜੇਬ-ਕਤਰਿਆਂ ਦਾ ਜੋੜੀਦਾਰ ਸਲਾਹਕਾਰ
ਜੋ ਦੱਸਦਾ ਹੈ
ਉਹਨਾਂ ਨੂੰ ਡਾਕੇ ਮਾਰਨ ਦੇ
ਜੇਬ ਕੱਟਣ ਦੇ
ਨਵੇਂ ਨਵੇਂ ਖੇਤਰ
ਨਵੇਂ ਨਵੇਂ ਤਰੀਕੇ

ਕਦੇ ਹੁੰਦਾ ਹੈ
ਯੁਨੀਵਰਸਿਟੀ ਦਾ ਪ੍ਰੋਫੈਸਰ
ਜਿਸਨੂੰ ਮਿਲਦੀ ਹੈ ਤਨਖਾਹ
ਮਿਹਨਤ ਦੀ ਲੁੱਟ ਨੂੰ
ਕਾਨੂੰਨੀ ਤੇ ਹੱਕੀ ਸਿੱਧ ਕਰਨ ਲਈ

ਕਦੇ ਹੁੰਦਾ ਹੈ
ਕਿਸੇ ਘਟੀਆ ਦਰਜੀ ਜਿਹਾ
ਜਿਸਨੂੰ ਆਉਂਦਾ ਹੈ ਕੰਮ
ਸਿਰਫ਼ ਪੁਰਾਣੇ ਕੱਪੜਿਆਂ ਤੇ
ਟਾਕੀਆਂ ਲਾਉਣ ਦਾ

ਤੇ ਕਦੇ ਹੁੰਦਾ ਹੈ
ਮਿੱਟੀ ਦੇ ਭਾਂਡੇ ਬਣਾਉਣ ਵਾਲ਼ੇ
ਬਾਰੂ ਜਿੰਨਾ ਤਰਸਯੋਗ
ਜੋ ਲਾਉਂਦਾ ਰਹਿੰਦਾ ਹੈ
ਬਰਸਾਤ ਦੇ ਮਹੀਨੇ
ਥਾਂ-ਥਾਂ ਤੋਂ ਚੋਂਦੇ
ਕਦੇ ਵੀ ਡਿੱਗ ਜਾਣ ਵਾਲ਼ੇ
ਆਪਣੇ ਢਾਰੇ ਨੂੰ ਥੰਮੀਆਂ

ਹੁਣ ਕੋਈ ਮੈਨੂੰ ਦਿਖਾਏ
ਮੱਸਿਆ ਦੀ ਰਾਤ ਨੂੰ ਉੱਗੇ
ਮਾਰਕਸ ਨਾਂ ਦੇ ਚੰਨ ਵਿੱਚ
ਇਹੋ ਜਿਹੇ ਦਾਗ਼.....
*Dr.Amrit Barnala*
23 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Bahut KHOOOOOOB as usual...te karari chot v e eh...

Every word very well said
k ਹੁਣ ਕੋਈ ਮੈਨੂੰ ਦਿਖਾਏ
ਮੱਸਿਆ ਦੀ ਰਾਤ ਨੂੰ ਉੱਗੇ
"ਮਾਰਕਸ" ਨਾਂ ਦੇ ਚੰਨ ਵਿੱਚ
ਇਹੋ ਜਿਹੇ ਦਾਗ਼.....!!!!!
24 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
as usual.... awesome post...!!
24 Aug 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
har shabad karari chot marda !!! bakamaal rachna
25 Aug 2009

Reply