ਰੀਸ ਕਰਨੀ ਸੋਹਣਿਆ ਬੜੀ ਸੋਖੀ,
ਹੁਣ ਅਪਣੀ ਚਾਲ ਵੀ ਭੁੱਲ ਬੈਠਾਂ ,
ਵਾਲ਼ ਵਧ ਕੇ ਮੋਢਿਆ ਤੱਕ ਹੋਏ ,
ਢਿੱਡ ਘੜੇ ਦੀ ਵਾਗ ਤੂੰ ਕਰੀ ਬੈਠਾਂ ,
ਚੋਰੀਆ ਯਾਰੀਆ ਸਾਰੇ ਤੇਰੇ ਕੰਮ ਪੱਕੇ,
ਲੋਕ ਸਾਰੇ ਹੀ ਧਰਮਾ ਦੇ ਪੁੱਟ ਬੈਠਾਂ ,
ਸ਼ਹਿਣਸ਼ਾਹ ਦੀ ਰੀਸ ਨਾ ਹੋਈ ਤੇਥੋ,
ਰੀਸ ਉਸੇ ਦਾ ਮਜਾ ਤੂੰ ਲੁੱਟ ਬੈਠਾਂ ,
ਉਮਰ ਅਧੀ ਤੂੰ ਸਾਨੂੰ ਨਹੀ ਦਿੱਸਿਆ,
ਪਰ ਹੁਣ ਨਾ ਸਾਥੋ ਤੂੰ ਛੁਪ ਬੈਠਾਂ,
ਵਿਚ ਕਚਿਹਰੀ ਦੇ ਜੇ ਨਾ ਸੋਧ ਹੋਇਆ,
ਹਰ ਕੋਈ ਤੇਗ ਤਿਖੀ ਤੇਰੇ ਲਈ ਕਰੀ ਬੈਠਾ,
ਕਚੀਆ ਪੱਕੀਆ ਨਾ ਮਾਫ਼ੀਆ ਕੁਸ਼ ਸਾਰ ਸੱਕੀਆ,
ਵਿੱਸ ਘੋਲਦਾ ਜੀਤ’ ਹੁਣ ਤੂੱ ਫ਼ੱਸ ਬੈਠਾਂ ,
ਸਿਰ ਦੇ ਕੇ ਛੁੱਟਣਾ ,ਤੂੰ ਵੀ ਜਾਣਦਾ ਏ,
ਸਿਰ ਸ਼ੇਰ ਦੇ ਮੂੰਹ ਵਿਚ ਰੱਖ ਬੈਠਾਂ
|