|
|
|
|
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ |
ਨਫ਼ਰਤ ਦੀ ਨੇਰ੍ਹੀ ’ਚ ਮੁਹੱਬਤ ਦਾ ਦੀਵਾ ਬਾਲ ਰੱਖ।
ਅਮਨ ਦੇ ਦੋਖੀਆਂ ਸਾਹਵੇਂ ਤਿੱਖੇ ਕੁੱਝ ਸਵਾਲ ਰੱਖ।
ਜੋ ਮਿਲਿਆ ਹੈ ਤੈਨੂੰ ਉਸ ਲਈ ਸ਼ੁਕਰ ਮਨਾਇਆ ਕਰ,
ਜੋ ਨਹੀਂ ਮਿਲਿਆ ਉਸ ਲਈ ਵੀ ਜਾਰੀ ਤੂੰ ਘਾਲ ਰੱਖ।
ਤੋੜਿਆ ਨਾ ਟੁੱਟੇ ਯਾਰਾ ਸਲਾਮਤ ਜੋ ਰਹੇ ਸਦਾ,
ਨਹੁੰ ਮਾਸ ਵਰਗਾ ਕੋਈ ਰਿਸ਼ਤਾ ਤੂੰ ਮੇਰੇ ਨਾਲ ਰੱਖ।
ਇਜ਼ਹਾਰ-ਇ-ਮੁਹੱਬਤ ਕਰ ਜੀ ਸਦਕੇ ਤੇਰਾ ਹੱਕ ਹੈ,
ਰੁਸਵਾ ਨਾ ਯਾਰ ਹੋ ਜਾਵੇ ਇਸਦਾ ਵੀ ਖਿ਼ਆਲ ਰੱਖ।
ਸਿਰ ਸੁੱਟ ਕੇ ਬੈਠਿਆਂ ਨਹੀਂ ਇਨਕਲਾਬ ਆਉਂਦੇ,
ਇਸਦੇ ਲਈ ਜ਼ਿਹਨ ਚ ਅੱਗ ਪੈਰਾਂ ਚ ਭੁਚਾਲ ਰੱਖ।
(ਹਰਮੇਲ ਪਰੀਤ)
|
|
01 Sep 2009
|
|
|
|
|
|
ਸਿਰ ਸੁੱਟ ਕੇ ਬੈਠਿਆਂ ਨਹੀਂ ਇਨਕਲਾਬ ਆਉਂਦੇ, ਇਸਦੇ ਲਈ ਜ਼ਿਹਨ ਚ ਅੱਗ ਪੈਰਾਂ ਚ ਭੁਚਾਲ ਰੱਖ।
bahut sohna ggggg wahh g wah
|
|
28 Mar 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|