Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੈਰ…. eh koi kavita nahi...........!!!!!! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਪੈਰ…. eh koi kavita nahi...........!!!!!!

ਰਿਣੀ ਹਾਂ ਮੈਂ ਪੈਰਾਂ ਦਾ
ਸਾਧਨ ਨੇ
ਧਰਤੀ ਦੇ ਪੁੱਤਾਂ ਲਈ
ਮਿੱਟੀ ਦੇ ਬੁੱਲ ਵਿਹੂਣੇ ਬੋਲਾਂ ਦੀ ਲਰਜਸ਼
ਰੂਹ ਤੱਕ ਉਤਾਰਨ ਦੇ....
ਕੀਤਾ ਸਫ਼ਰ ਜਿੰਨਾਂ
ਕੁੱਖ ਤੋਂ ਕੁੱਖ ਦਾ
ਸ਼ੁਰੂ ਤੋਂ ਅਖ਼ੀਰ ਤੀਕਰ !!!

ਉਮਰ ਦੇ ਜਬਾੜੇ
ਜਦ ਦੁਧੀਆ ਦੰਦ ਪੁੰਗਰਦੇ ਨੇ
ਤਾਂ ਜ਼ਬਰੀ ਬੰਨ੍ ਦਿੱਤੇ ਜਾਂਦੇ ਨੇ
ਤੁਹਾਡੇ ਪੈਰਾਂ ਨਾਲ
ਮਾਪਿਆਂ ਦੇ ਕੁਝ ਖ਼ੁਆਬ
ਜਿੰਨਾਂ ਲਈ ਤੁਸੀਂ
ਓਹਨਾਂ ਪੈਰਾਂ ਅੱਗੇ ਝੁਕਦੇ ਹੋ
ਜਿਨਾਂ ਦੇ ਆਪਣੇ ਸੁਪਨੇ
ਪੈਰ ਹੀਨ ਹੁੰਦੇ ਨੇ !!!!
ਰਾਹਾਂ ਦੀ ਖ਼ਾਕ ਬਣ ਜਾਂਦੀ ਏ
ਕਈ ਪੈਰਾਂ ਦੀ ਅਸੀਸ
ਜਦ ਸਫਰ ਦੀ ਪੈੜ ਛੱਡਣ ਲਈ
ਕਿਸੇ ਬੇਕਦਰੀ ਥਾਂ ਤੋੜਦੇ ਹੋ
ਤੁਸੀਂ ਕਈ ਪੈਰਾਂ ਦਾ ਭਰੋਸਾ.............
ਲੰਗੜੇ ਬਣਾ ਦਿੰਦੇ ਹੋ ਕਈ ਪੈਰਾਂ ਨੂੰ
ਪੰਘੂੜੇ ਦੀ ਦਹਿਲੀਜ਼ ਟੱਪਣ ਤੋਂ ਪਹਿਲਾਂ
ਆਪਣੇ ਸੁਪਨਿਆਂ ਦੀ ਪੂਰਤੀ ਲਈ !!!!!!!!!!

ਸੱਚ ਹੈ
ਆਦਮ ਦਾ ਦਿਮਾਗ ਗਿੱਟਿਆਂ ‘ਚ ਹੁੰਦੈ
ਤਦੇ ਬਾਤਾਂ ‘ਚ ਮਗਨ
ਬੇਪਰਵਾਹੀ ‘ਚ
ਮਲੂਮ ਨਈ ਹੁੰਦਾ ਕਿ
ਖ਼ੜ ਖ਼ੜ ਪੈਡਲ ਮਾਰਦੇ
ਕਦ ਘਰ ਪਹੁੰਚ ਜਾਂਦੇ ਓ
ਤੁਸੀਂ ਪੈਰਾਂ ਦੇ ਸਹਾਰੇ !
ਪੈਰਾਂ ‘ਚ ਬੰਦ ਹੈ ਵਰਿਆਂ ਦਾ ਸਫ਼ਰ!!!!!!!

ਮਨ ਦੇ ਪੈਰ ਨਈ ਹੁੰਦੇ
ਜਿਧਰ ਚਾਹੇ ਭਰ ਸਕਦੈ
ਵਲਵਲੇ ਦੀਆਂ ਉਡਾਰੀਆਂ........
ਪੈਰ ਘੋੜੇ ਮਨ ਰਥਵਾਨ ਹੈ
ਚਾਬੁਕ ਲੈ ਜਿਧਰ ਚਾਹੈ ਦੜਾਉਂਦੈ ਏਹ
‘ਤੇ ਜਾ ਪਹੁੰਚਦੇ ਹੋ ਤੁਸੀਂ
ਗੁਰੂ ਦਰ ਜਾਂ ਕਿਸੇ ਵੇਸਵਾ ਦੀ ਦਹਿਲੀਜ਼ !!!!!!!

ਚਾਰ ਚੱਕ
ਖੰਡ ਬਹਿ੍ਮੰਡ ਗਾਹੁਣ ਵਾਲੇ
ਪੈਰ ਪਵਿੱਤਰ
ਬਾਬੇ ਨਾਨਕ ਦੇ
ਲੜਖੜਾਉਂਦੇ ਪਹਿਲੇ ਕਦਮ ਦੀ
ਐਵਰੇਸਟ ਦੇ ਜੇਤੂ ਨਾਲੋਂ ਵੱਡੀ ਜਿੱਤ
ਵਰੇ੍ ਕੁ ਦੇ ਬਾਲਕ ਦੀ !!
ਪੈਰਾਂ ਦਾ ਇਕੋ ਧਰਮ ਹੁੰਦੈ
ਸਫਰ ਕੀਤਾ ਏਹਨਾਂ
ਕੁੱਖ ਤੋਂ ਕੁੱਖ ਦਾ…………….

ਬੇਗਾਨੀ ਮਿੱਟੀ ਤੇ
ਮੰਗਵੇਂ ਪੈਰਾਂ ਨਾਲ ਸਫਰ ਕਰਨ ਵਾਲੇ
ਰਾਹ ਦੀਆਂ ਦੁਸ਼ਾਵਰੀਆਂ ਤੋਂ ਤੋਬਾ ਕਰਦੇ
ਸਫਰ ਮੁਲਤਵੀ ਕਰ ਛੱਡਦੇ ਨੇ
ਪਰ ਤੂਫਾਨਾਂ ਤੋਂ ਮਾਤ ਨਾ ਖਾਣ ਵਾਲੇ
ਤਲਵਾਰਾਂ ਦੇ ਜੰਗਲਾਂ 'ਚ
ਸਿਰ ਦੇ ਭਾਰ ਵਿਚਰਦੇ ਨੇ !!!!!!

ਬਾਲੂ ਰੇਤ 'ਚ ਤਪਦੇ
ਸੱਸੀ ਦੇ ਪੈਰ ਜਦ
ਬਿਰਹਾ ਦੇ ਰਾਗ ਅਲਾਪਦੇ ਨੇ
ਤਾਂ ਥਲਾਂ ਦੀ ਰੇਤ ਖਾ ਚੁੱਕੀ
ਪੂਰਵ ਸਮੇਂ ਦੇ ਰਾਹੀਆਂ ਦੀ ਪੈੜ
ਆਤਸ਼ 'ਚ ਸੜਦੇ
ਸੱਸੀ ਦੇ ਪੈਰਾਂ ਨੂੰ ਧਰਵਾਸਾ ਦਿੰਦੀ ਏ
ਤਦ ਪੈਰਾਂ ਤੋਂ ਬੇਵਫਾਈ ਦਾ ਕਲੰਕ ਧੋਤਾ ਜਾਂਦੈ ...........!!!!
02 Sep 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
bahut sohna likhyea bai ji......
02 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya janab .. as usual...
02 Sep 2009

Amandeep kaur
Amandeep
Posts: 19
Gender: Female
Joined: 24/Jul/2009
Location: Nabha
View All Topics by Amandeep
View All Posts by Amandeep
 
very good piece of work, really nice one.
03 Sep 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Vadhia JANAB.......Bahut Vadhia....Lagge raho aise taran hee !!!!!
03 Sep 2009

Reply