Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾਣਾ ਕੀਂਕਣ ਬਦਲੇ,ਤੰਦ ਬਦਲਦੇ ਨਈਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਤਾਣਾ ਕੀਂਕਣ ਬਦਲੇ,ਤੰਦ ਬਦਲਦੇ ਨਈਂ

ਤਾਣਾ ਕੀਂਕਣ ਬਦਲੇ,ਤੰਦ ਬਦਲਦੇ ਨਈਂ
ਰੋਗੀ ਸਰਕਾਰਾਂ ਦੇ ਢੰਗ ਬਦਲਦੇ ਨਈਂ

ਕਲ ਦੇ ਰਾਜੇ ਹੀ ਅਜ ਭੇਸ ਵਜ਼ੀਰਾਂ ਦੇ
ਗਿੱਝੇ ਬਘਿਆੜਾਂ ਦਾ ਦੰਦ ਬਦਲਦੇ ਨਈਂ

ਕੁਰਸੀ ਲਈ ਹੀ ਦਲ-ਬਦਲੀ ਦਾ ਰੌਲ੍ਹਾ ਸੀ
ਕੁੰਜ ਬਦਲ ਲੈਣੇ ਤੋਂ ਡੰਗ ਬਦਲਦੇ ਨਈਂ

ਨੌਕਰੀਆਂ , ਖੁਸ਼ਹਾਲੀ,ਅਮਨਾਂ ਦੇ ਨਾਅਰੇ
ਓਹੀ ਗੀਤ ਪੁਰਾਣੇ ਛੰਦ ਬਦਲਦੇ ਨਈਂ

ਰਿਸ਼ਵਤਖੋਰੀ,ਦੰਗੇ ਸਭ ਦੀ ਖਸਲਤ ਹੁਣ
ਜੋ ਵੀ ਆਣ ਚੜਾਏ ਚੰਦ ਬਦਲਦੇ ਨਈਂ

ਹਾਸੀਂ ਪੈਂਦੀ ਗਲ ਹਰ ਜੋ ਅਨੁਸ਼ਾਸਨ ਦੀ
ਜਨਤਾ ਨਾਲ ਮਖੌਲਾਂ, ਭੰਡ ਬਦਲਦੇ ਨਈਂ

ਸੰਸਦ-ਘਰ ਦੇ ਸੈਦੇ ਲੁਟ ਹੀਰਾਂ ਲੈ ਗਏ
ਰਾਂਝਣ ਪੱਲੇ ਮੱਝੀਂ, ਝੰਗ ਬਦਲਦੇ ਨਈਂ

ਮਹਲ-ਮੁਨਾਰੀਂ ਲਗ ਗਈ ਸਾਰੀ ਖੁਸ਼ਹਾਲੀ
ਢਾਰੇ-ਝੁਗੀਆਂ ਦੇ ਪਰ ਰੰਗ ਬਦਲਦੇ ਨਈਂ

ਇਕੋ ਤੂੰ ਸਭਨਾਂ ਦਾ ਤਾਂ ਵੰਡ ਕਾਣੀ ਕਿਉਂ
ਅਦਭੁਤ ਤੇਰੇ ,ਮੌਲਾ,ਤੰਜ਼ ਬਦਲਦੇ ਨਈਂ

ਵਖਰੀ ਤੋਰ ਜ਼ਮਾਨੇ ਦੀ ਵੀ ਜ਼ਾਹਿਰ ਹੈ
ਰੂੜੀਵਾਦੀ ਸੋਚ ਦੇ ਢੰਗ ਬਦਲਦੇ ਨਈਂ

ਬਦਮਾਸ਼ਾਂ ਦੇ ਨਾਲ ਕਚਿਹਰੀ ਵਣਜ ਸਦਾ
ਚੋਰ ਤੇ ਕੁੱਤਾ ਇੱਕੋ ਸੰਗ ਬਦਲਦੇ ਨਈਂ

ਮਿਰਜ਼ਾ,ਸਾਹਿਬਾਂ ਅਜ ਦੇ, ਰੀਤਾਂ ਰੂੜ ਦੀਆਂ
ਇਸ਼ਕੇ ਜਾਨ ਗਵਾਉਂਦੇ,ਜੰਡ ਬਦਲਦੇ ਨਈਂ
02 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
bahut vadiya 22g
02 Sep 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
shukriya
14 Sep 2009

ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 13
Gender: Male
Joined: 18/Jun/2009
Location: Patiala
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
wah ji wah bahut khoob likhea....hasde vasde raho bai ji......
17 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
aah kidaan miss ho gayi mainu pata e ni laggeya..

Bahut wadhiya likheya...

18 Sep 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

dhanwaad sabh da

14 Oct 2009

Reply