Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇਖ ਲਵੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਵੇਖ ਲਵੀਂ
ਕਿੰਨੇ ਖੜ੍ਹਦੇ ਕਿੰਨੇ ਭਜਦੇ ਨੇ, ਅਜ਼ਮਾ ਕੇ ਵੇਖ ਲਵੀਂ।
ਕੱਲੇ-ਕੱਲੇ ਯਾਰ ਨੂੰ ਸਵਾਲ ਦਿਲਾ ਪਾ ਕੇ ਵੇਖ ਲਵੀਂ।

ਗਿਰਦੇ ਕਿਰਦਾਰ ਦੀਆਂ ਖ਼ਬਰਾਂ ਬੜੀਆਂ ਹੋਣਗੀਆਂ,
ਵਰਕਾ ਵਰਕਾ ਅਖ਼ਬਾਰ ਦਾਤੂੰ ਪਲਟਾ ਕੇ ਵੇਖ ਲਵੀਂ।

ਧਰਮਾਂ ਦੇ ਨਾਂਅ 'ਤੇ ਚਲਦੀਆਂ ਬੱਸ ਦੁਕਾਨਾਂ ਏਥੇ ਨੇ,
ਮੰਦਰ, ਮਸੀਤ, ਗੁਰੂਘਰ ਜਿੱਥੇ ਮਰਜ਼ੀ ਜਾ ਕੇ ਵੇਖ ਲਵੀਂ।

ਹਰ ਕਿਸੇ ਨੇ ਲੁੱਟਣਾ ਹੈ ਅੰਦਾਜ਼ ਹੀ ਵੱਖਰੇ ਹੋਵਣਗੇ,
'ਨੀਲੀ' ਭਾਵੇਂ 'ਚਿੱਟੀ' ਤੂੰ ਸਰਕਾਰ ਬਣਾਕੇ ਵੇਖ ਲਵੀਂ।

ਤੇਰੇ ਲਈ ਭੇੜੇ ਨਾ ਖੁੱਲ੍ਹੇ ਦਿਲ ਦੇ ਬੂਹੇ ਅੱਜ ਵੀ ਨੇ,
ਬਦਲਿਆ ਨਾ ਪਰੀਤ ਵਿਹਲ ਮਿਲੇ ਤਾਂ ਆਕੇ ਵੇਖ ਲਵੀਂ।
06 Sep 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
nice one ,,,
08 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
awesome 22 g... bahut khoob

ਹਰ ਕਿਸੇ ਨੇ ਲੁੱਟਣਾ ਹੈ ਅੰਦਾਜ਼ ਹੀ ਵੱਖਰੇ ਹੋਵਣਗੇ,
'ਨੀਲੀ' ਭਾਵੇਂ 'ਚਿੱਟੀ' ਤੂੰ ਸਰਕਾਰ ਬਣਾਕੇ ਵੇਖ ਲਵੀਂ।
09 Sep 2009

Reply