Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੀਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਗੀਤ

ਨਿੱਤ ਪੀਕੇ ਘਰ ਵੜਦੈਂ ਵੇ, ਫਿਰ ਬਿਨਾਂ ਗੱਲ ਤੋਂ ਲੜਦੈਂ ਵੇ,
ਂਏਹੋ ਤੇਰਾ ਹਾਲ ਰਿਹਾ ਜੇ, ਹੋਣਾ ਨਹੀਂ ਗੁਜ਼ਾਰਾ...
ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।।

ਚਾਵਾਂ ਦੇ ਨਾਲ ਮਾਪਿਆਂ ੍ਰਮੈਨੂੰ, ਤੇਰੇ ਲੜ ਆਇਆ ਸੀ,
ਦੇ ਕੇ ਹੱਥ ਡੋਰ ਤੇਰੇ ਵਿਚ ਆਪਣਾ ਫਰਜ਼ ਨਿਭਾਇਆ ਸੀ,
ਕੀ ਪਤਾ ਸੀ ਪੱਲੇ ਮੇਰੇ, ਤੂੰ ਪਾਵੇਂਗਾ ਦੁੱਖ ਭਾਰਾ...
ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।।

ਵੱਟੀ ਰਖਦਾ ਘੂਰੀ ਕਦੇ ਨਾਲ ਮੇਰੇ ਤੂੰ ਹੱਸਿਆ ਨਹੀਂ
ਹੋਈ ਤੰਗ ਬਥੇਰਾ ਪਰ ਮਾਪਿਆਂ ਨੂੰ ਜਾ ਦੱਸਿਆ ਨਹੀਂ
ਨੈਣਾਂ ਥਾਈਂ ਚਿਹਰੇ ਦਾ ਨੂਰ ਚੋਗਿਆ ਸਾਰਾ...
ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।

ਪੀਂਦੇ ਨੇ ਨਾਲ ਜੋ ਬਹਿਕੇ ਯਾਰ ਜੁੰਡੀ ਦੇ ਤੇਰੇ ਵੇ,
ਭੁੱਖੇ ਬਘਿਆੜਾਂ ਵਾਂਗੂੰ ਵੱਲ ਝਾਕਦੇ ਮੇਰੇ ਵੇ,
ਮੰਨੀ ਨਾ ਜੇ ਗੱਲ ਮੇਰੀ ਤੂੰ ਖਾਵੇਂਗਾ ਕਸਾਰਾ...
ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।

ਬੋਲੇਂ ਬੋਲ ਕੁਬੋਲ ਵੈਰੀਆ ਨਾਲੇ ਮਾਰੇਂ ਕੁੱਟੇਂ ਵੇ,
ਮੇਰੀ ਜ਼ਿੰਦਗੀ ਨਰਕ ਬਣਾਕੇ ਆਪ ਤੂੰ ਮੌਜ਼ਾਂ ਲੁੱਟੇ ਵੇ,
ਦਿਲ ਮਰਨੇ ਨੂੰ ਕਿੰਨਾ ਚਿਰ ਲਾਵਾਂ ਝੂਠਾ ਲਾਰਾ...
ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।

ਜਾਣ ਬੁੱਝਕੇ ਕਰਦਾ ਏਂ ਕਿਉਂ ਕਿਸਮਤ ਦਾ ੇਖੇਲ ਕਹਾਂ,
ਗੱਲ ਆਖਰੀ ਕਹਿ ਦਿੱਤੀ ਕੀ ਹੋਰ ਤੈਨੂੰ ਹਰਮੇਲ ਕਹਾਂ,
ਮੈਂ ਨਾ ਮੁੜਕੇ ਲੱਭਣੀ ਵੇ ਟੋਲੇਂਗਾ ਜੱਗ ਸਾਰਾ...
ਮੈਂ ਪੇਕੀਂ ਤੁਰਜੂੰਗੀ ਜੇ ਪੀਣੋਂ ਹਟਿਆ ਨਾ ਸਰਦਾਰਾ।।
-ਹਰਮੇਲ ਪਰੀਤ
06 Sep 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
sohnaa geet likhyaaa haaai

es trhaa he likhde raho
08 Sep 2009

Reply