Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਪਰਿੰਦਾ ਉੱਡ ਕੇ ਬਲਦੀ ਚਿਤਾ 'ਤੇ ਬਹਿ ਗਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaswinder Tiwana
Jaswinder
Posts: 17
Gender: Male
Joined: 06/Sep/2009
Location: Patiala
View All Topics by Jaswinder
View All Posts by Jaswinder
 
ਇਕ ਪਰਿੰਦਾ ਉੱਡ ਕੇ ਬਲਦੀ ਚਿਤਾ 'ਤੇ ਬਹਿ ਗਿਆ
ਪਿੰਜਰੇ ਦਾ ਮੂੰਹ ਹਵਾ ਵਿਚ ਅੱਡਿਆ ਹੀ ਰਹਿ ਗਿਆ
ਸਤਰੰਗੀ ਪੀਂਘ ਤੇ ਚਿੜੀਆਂ ਦਾ ਚੰਬਾ ਬਹਿ ਗਿਆ i

ਫਿਰ ਕਰੂੰਬਲ ਫੁਟ ਪਈ ਝੱਖੜ ਦੇ ਝੰਬੇ ਬਿਰਖ਼ 'ਤੇ
ਵਹਿਮ ਸੀ ਝੱਖੜ ਨੂੰ ਉਹ ਸਭ ਕੁਝ ਉਡਾ ਕੇ ਲੈ ਗਿਆ i

ਦਰਦ ਟੁੱਟੇ ਚੂੜਿਆਂ ਦਾ ਜਦ ਨਾ ਹੋ ਸਕਿਆ ਬਿਆਨ
ਇਕ ਪਰਿੰਦਾ ਉੱਡ ਕੇ ਬਲਦੀ ਚਿਤਾ 'ਤੇ ਬਹਿ ਗਿਆ i

ਧਰਤ ਵਗਦਾ ਆਸਰਾ ਉਹ ਖੁਸ ਗਿਆ ਤਾਂ ਘਰ ਮੇਰਾ
ਸੀ ਅਜੇ ਅੱਧਾ ਵੀ ਨਾ ਬਣਿਆ ਜੋ ਪੂਰਾ ਢਹਿ ਗਿਆ i

ਲਾਸ਼ ਹੈ ਨ੍ਹੇਰੇ ਦੀ ਇਹ ਨ੍ਹੇਰਾ ਨਹੀ ਦੀਵੇ ਤਲੇ
ਲੋਅ ਨੂੰ ਲਾਵਾਰਿਸ ਜਿਹਾ ਮੁਰਦਾ ਉਠਾਉਣਾ ਪੈ ਗਿਆ i

ਬੱਦਲਾਂ ਵਿਚ ਨਕਸ਼ ਤੇਰੇ ਬਣਦੇ ਬਣਦੇ ਰਹਿ ਗਏ
ਪੌਣ ਦਾ ਬੁੱਲਾ ਮੇਰਾ ਸਭ ਕੁਝ ਉਡਾ ਕੇ ਲੈ ਗਿਆ i

ਲਾਪਤਾ ਉਹ ਹੋ ਗਿਆ ਦਿਲ ਤੋੜ ਕੇ ਮੇਰਾ ਮਗਰ
ਅਕਸ ਅੱਖਾਂ ਵਿਚ ਉਹਦਾ ਤਸਵੀਰ ਬਣ ਕੇ ਰਹਿ ਗਿਆ i

ਦਿਲ ਤਾਂ ਮਜ਼ਦੂਰਾਂ ਦੇ ਰੋਏ ਪਰ ਵਗਣ ਹੰਝੂ ਕਿਵੇਂ ?
ਵਹਿ ਗਿਆ ਹਰ ਅੱਥਰੂ ਬਣ ਕੇ ਪਸੀਨਾ ਵਹਿ ਗਿਆ i

ਰੰਗ ਮੇਰਾ ਵੀ ਵਗੇ ਰੰਗਾਂ ਦੇ ਇਸ ਦਰਿਆ ਦੇ ਵਿਚ
ਰੰਗ ਦੀ ਤੌਹੀਨ ਹੈ ਮੈਨੂੰ ਜੇ ਕਹਿਣਾ ਪੈ ਗਿਆ i
07 Sep 2009

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
nice one dear.............
07 Sep 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Hmmmmmm .... Niceee !!!!

Thanks for sharing 22 G
Keep it up >>>>
08 Sep 2009

Reply