Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaswinder Tiwana
Jaswinder
Posts: 17
Gender: Male
Joined: 06/Sep/2009
Location: Patiala
View All Topics by Jaswinder
View All Posts by Jaswinder
 
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ

ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,

ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ

ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,



ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,

ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,

ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ

ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,

ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ

ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,

ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ

ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...



ਠੇਕਾ ਕੈਂਬਵਾਲਾ, f.r , ਤੇ ਕੈਫੇ ਕੌਫੀ ਡੇਅ

ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,

ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ

ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ,

ਮਹਿਕ ਸਰੋਂ ਦੇ ਫੁੱਲਾਂ ਦੀ 'Punjabizm' ਤੇ ਜੋ

ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,

ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ

ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ
08 Sep 2009

Reply