Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਰਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
saab preet
saab
Posts: 52
Gender: Male
Joined: 07/Sep/2009
Location: bhogpur / jalandhar
View All Topics by saab
View All Posts by saab
 
ਕਰਜ਼
ਰੋਜ ਸਵੇਰੇ ਕਦੇ ਵੀ ਆਂਪਾ ਟਾਈਮ ਤੇ ਨਾ ਉੱਠਣਾ.
ਹੋ ਜਾਂਦੇ ਜੇ ਲੇਟ ਦੋਸ਼ ਸਭ ਮੰਮੀ ਤੇ ਸੁੱਟਣਾ.
ਹੋ ਕੇ ਬਸ ਤਿਆਰ ਸੁਭਾ ਕਾਲ਼ਜ ਨੂੰ ਤੁਰ ਜਾਣਾ.
ਬੱਸ਼ ਅੱਡੇ ਵੱਲ ਭੱਜਣਾ ਕਿਤਾਂਬਾ ਘਰੇ ਹੀ ਭੁੱਲ ਜਾਣਾ.

ਇੱਕ ਦੂਜੇ ਦੀਆਂ ਕਰਦੇ ਉੱਡੀਕਾਂ , ਇੱਧਰ ਬੱਸ ਨੇ ਲੰਘ ਜਾਣਾ.
Aman ਦੇ ਮੋਟਰਸਾਈਕਲ ਤੇ ਬਾਂਦਰਾ ਵਾਂਗੂ ਟੰਗ ਜਾਣਾ.
ਉਹ ਵੀ ਬੱਸ ਪਿੱਛੇ ਮੋਟਰਸਾਈਕਲ ਖੂਬ ਭਜਾਉਦੇ ਹੁੰਦੇ ਸੀ.

ਕਾਲ਼ਜ ਪਹੁੰਚ ਕੇ ਸਭ ਤੋਂ ਪਹਿਲਾਂ ਕੰਟੀਨ ਦੇ ਵਿੱਚ ਵੜਨਾ.
ਬਿੱਲ ਦੇ ਪੈਸੇ ਦੇਣ ਲਈ ਫਿਰ ਇੱਕ ਦੂਜੇ ਦੇ ਨਾਲ ਲੜਨਾ.
ਇਕੱਠੇ ਹੋ ਕੇ ਜਦੋਂ ਕੰਟੀਨ ਚ ਜਾਂਦੇ ਹੁੰਦੇ ਸੀ.
ਇੱਕ ਦੂਜੇ ਦੇ ਸਮੋਸੇ ਖੋਹ ਖੋਹ ਖਾਂਦੇ ਹੁੰਦੇ ਸੀ.
ਲਾਅਨ ਦੇ ਵਿੱਚ ਬੈਠ ਜਾਣਾ, ਜੋੜੀਆਂ ਤੇ ਕੁਮੈਂਟ ਕੱਸਣਾ.
ਵਿੱਕੀ ਦੇ ਚੁਟਕਲੇ ਸੁਣ ਕੇ ਸਭ ਨੇ ਰੱਜ ਰੱਜ ਕੇ ਹੱਸਣਾ.

ਘਰ ਆ ਕੇ ਕਿਤਾਬਾਂ ਸੁੱਟਣਾ ਤੇ ਫਿਰ ਖੇਡਣ ਤੁਰ ਜਾਣਾ.
ਸ਼ਾਮ ਹੋਈ ਤੋਂ ਨਾਲੇ ਵਾਲੀ ਪੁੱਲੀ ਤੇ ਜੁੜ ਜਾਣਾ.
ਗੱਲਾਂ ਕਰਦੇ ਰਹਿਣਾਂ ,ਪੈਰਾਂ ਤੇ ਮੱਛਰ ਲੜਦੇ ਰਹਿਣਾ.
ਇਹ ਨੀ ਸਾਲਾ ਬੈਠਣ ਦਿੰਦਾ ਮੱਛਰ ਨੂੰ ਗਾਲਾਂ ਕੱਢਦੇ ਰਹਿਣਾ.
ਗੱਲਾਂ ਵਿੱਚ ਗੁੰਮ ਹੋ ਜਾਣਾ ਤੇ ਕੁੱਝ ਚੇਤੇ ਹੀ ਨੀ ਕਰਨਾ.
ਰੋਜ ਰਾਤ ਨੂੰ ਸੂਰਜ਼ ਢਲਨ ਪਿੱਛੋਂ ਹੀ ਘਰ ਵੜਨਾ.

ਮੰਮੀ ਨੇ ਕਹਿਣਾ ਕਦੇ ਤਾਂ ਟਾਈਮ ਨਾਲ ਘਰ ਆਇਆ ਕਰੋ.
ਰੋਜ਼ ਠੰਢੀ ਹੀ ਖਾਦੇਂ ਹੋ, ਰੋਟੀ ਕਦੇ ਗਰਮ ਵੀ ਖਾਇਆ ਕਰੋ.
ਰਾਤ ਨੂੰ ਪਾਪਾ ਨਾਲ ਬਈ ਜਦੋਂ ਸੈਰ ਨੂੰ ਜਾਂਦੇ ਸੀ.
ਕੀ ਅੱਜ ਦਿਨ ਵਿੱਚ ਕੀਤਾ ਉਹਨਾਂ ਨੂੰ ਸਭ ਸੁਣਾਉਂਦੇ ਸੀ.

ਜਦੋਂ ਕਦੇ ਵੀ ਦਾਦਾ ਜੀ ਕੋਲ ਜਾ ਕੇ ਬਹਿੰਦੇ ਸੀ.
ਮੌਜਾਂ ਮਾਣੋ ਪੁੱਤਰੋ ਉਹ ਬਸ ਇਹ ਹੀ ਕਹਿੰਦੇ ਸੀ.
ਮੈਂ ਤੇ ਬਈ ਹਰ ਪੁੱਠੇ ਕੰਮ ਵਿੱਚ ਭਾਵੇਂ ਇਕੱਠੇ ਰਹਿੰਦੇ ਸੀ.
ਪਰ ਕਈ ਵਾਰੀ ਕੱਪੜਿਆਂ ਪਿੱਛੇ ਹੀ ਲੜ ਪੈਂਦੇ ਸੀ.

Aman, raju, bila, ਹੈਪੀ ਸਭ ਮੇਰੇ ਸਹਾਰੇ ਨੇ.
ਮੇਰੇ ਇਹ ਸਭ ਭਾਈ ਮੈੰਨੂ ਜਾਨ ਤੋਂ ਵੀ ਵੱਧ ਪਿਆਰੇ ਨੇ.
ਮੇਰੀ ਜਿੰਦਗੀ ਦੇ ਅੰਬਰ ਤੇ ਇਹ ਧਰੁਵ ਦੇ ਤਾਰੇ ਨੇ.
ਤੁਸੀਂ ਜੋ ਦਿੱਤਾ ਪਿਆਰ ਮੈਂ ਉਸੰਨੂ ਵਿਸਾਰ ਨਹੀਂ ਸਕਦਾ.
ਸੱਤ ਜਨਮਾਂ ਤੱਕ ਕਰਜ਼ ਇਹ "ਸਾਬ" ਉਤਾਰ ਨਹੀਂ ਸਕਦਾ.
08 Sep 2009

Reply