Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ
ਮੈਂ ਕਿਸੇ ਵੇਲੇ ਵੀ ਫਟ ਸਕਦਾ ਹਾਂ
ਸ਼ਾਮ-ਸਵੇਰੇ
ਦੁਪਹਿਰੇ
ਅੱਧੀ ਰਾਤ ਨੂੰ।
ਮੈਂ ਕਿਤੇ ਵੀ ਫਟ ਸਕਦਾ ਹਾਂ
ਰਾਜਧਾਨੀ
ਅਸੈਂਬਲੀ ਹਾਲ ਅੰਦਰ
ਕੋਰਟ ਕਚਹਿਰੀ
ਕਿਸੇ ਬਾਬੂ ਦੇ ਦਫ਼ਤਰ ਚ
ਤੁਹਾਡੇ ਅੰਦਰ ਬਾਹਰ
ਚਾਰ ਚੁਫੇਰੇ।
ਮੈਂ ਕਿਤੋਂ ਵੀ ਫਟ ਸਕਦਾ ਹਾਂ
ਧਰਤੀ
ਅਸਮਾਨ
ਸਮੁੰਦਰ ਚੋਂ
ਮੈਂ ਜਦ ਵੀ ਫਟਿਆ ਹਾਂ
ਕਿਸੇ ਤੋਂ ਇਜਾਜਤ ਨਹੀਂ ਮੰਗੀ
ਫਟਣ ਲਈ ਥਾਂ ਨਹੀਂ ਮੰਗੀ
ਫਟਣ ਦਾ ਵੇਲਾ ਨਹੀਂ ਮੰਗਿਆ
ਮੈਂ ਫਟਿਆ
ਹਕੂਮਤ ਨੰਗੀ ਹੋ ਗਈ
ਲੱਭਦੀ ਰਹੀ ਬਹਾਨੇ
ਮੈਨੂੰ ਫਾਹੇ ਲਾਉਣ ਦੇ
ਕੀਤੀਆਂ ਗੋਲ ਮੇਜ਼ ਕਾਨਫਰੰਸ਼ਾਂ
ਡੋਲਿਆ ਤਖ਼ਤ ਗਾਂਧੀ ਦਾ
ਡੋਲਿਆ ਤਖ਼ਤ ਅੰਗਰੇਜ਼ ਦਾ।
ਤੁਹਾਨੂੰ ਯਾਦ ਹੋਵੇਗੀ
ਰੋਮ ਦੇ ਗੁਲਾਮਾਂ ਦੀ ਬਗਾਵਤ
ਰੂਸੀ ਇਨਕਲਾਬ
ਅਜਾਦ ਹਿੰਦ ਫੌਜ
ਹਿਮਾਲਿਆ ਮੇਰੇ ਫਟਣ ਦਾ ਨਤੀਜਾ ਹੈ
ਤੇ ਹਿਮਾਲਿਆ ਮੇਰੀ ਸਿਰਜਣਾ ਵੀ ਹੈ।
ਹਾਂ ਮੈਂ ਜਵਾਲਾਮੁੱਖੀ
ਕਿਤੋਂ ਵੀ ਫਟ ਸਕਦਾ ਹਾਂ……….

ਮਨਜੀਤ ਕੋਟੜਾ
09 Sep 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Awesome 22 g bahut khoob
thanks for sharing
09 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
awesome 22 g...
and co-incidentally... ik post ch paun waaste hune paash diya hi do lines main punjabi ch type karke paun laggeya si...

ethe v pauniya chahidiya i think..

ਤੇਰੇ ਕੋਲ ਦਿਲ ਦਾ ਸੱਚ ਕਹਿਣਾ
ਦਿਲ ਦੀ ਬੇਅਦਬੀ ਹੈ ਸੱਚ ਦੀ ਬੇਅਦਬੀ ਹੈ
ਤੇਰੇ ਕੋਲ ਗਿਲਾ ਕਰਨਾ ਇਸ਼ਕ ਦੀ ਹੇਠੀ ਹੈ
ਜਾ ਤੂੰ ਸ਼ਿਕਾਇਤ ਦੇ ਕਾਬਿਲ ਹੋ ਕੇ ਆ
ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ ਤੇਰਾ ਕੱਦ ਬੜਾ ਛੋਟਾ ਹੈ
09 Sep 2009

Reply