Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਦੁਨਿਆਂਦਾਰੀ ਹੈ ਸੱਜਣਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurwinder  Singh
Gurwinder
Posts: 31
Gender: Male
Joined: 27/Aug/2009
Location: Hoshiarpur
View All Topics by Gurwinder
View All Posts by Gurwinder
 
ਇਹ ਦੁਨਿਆਂਦਾਰੀ ਹੈ ਸੱਜਣਾ
ਹੁਣ ਤਾਂ ਵਿਆਹ ਦੇ ਨਵੇਂ ਤਰੀਕੇ , ਲਾੜੀ ਲਾੜੇ ਦੇ ਲਈ ਚੀਕੇ ..
ਜਦ ਸਾਰਾ ਕੁਝ ਹੋ ਗਿਆ , ਹੁਣ ਜਨਤਾ ਵਿਆਹ ਨੂੰ ਉਡੀਕੇ ..
ਸਭ ਦਾ ਧਿਆਨ ਪਾਉਣ ਲਈ ..ਲੋਕੀ ਖਬਰਾਂ 'ਚ ਆਉਣ ਲਈ ਦੇਖ ਕੀ ਕੀ ਰਾਹ ਫੜਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਪਹਿਲਾਂ ਲੜ-ਲੜ ਮੁਕਾਤੀ ਧਰਤੀ , ਫਿਰ ਬੰਬਾਂ ਨੇ ਹੱਦ ਕਰਤੀ ..
ਬਾਕੀ ਰਹਿੰਦੀ ਸੀ ਜੋ ਕਸਰ ਇਸ ਭੈੜੇ ਅੱਤਵਾਦ ਨੇ ਕੱਢਤੀ..
ਹੁਣ ਕਿਹੜੇ ਚਾਅ ਨੇ ਅਧੂਰੇ , ਜੋ ਰਾਕਟ ਦੇ ਮੂੰਹ ਮੌੜੇ ਤੇ ਹੁਣ ਚੰਨ ਤੇ ਚੜਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਕਈ ਸਾਡੇ ਲਈ ਦੇ ਕੁਰਬਾਨੀ,ਗੋਰਿਆਂ ਨੂੰ ਯਾਦ ਕਰਾਗੇ ਨਾਨੀ ..
ਰਹਿੰਦੀ ਦੁਨਿਆਂ ਤੱਕ ਰਹਿਣਗੇ,ਨਾ ਇਹਨਾਂ ਦਾ ਸੀ ਕੋਈ ਸਾਨੀ ਉਹੀ ਦੇਸ਼ ਚਲਾਉਂਦੇ ,
ਜੋ ਆਪਣੀ ਜਾਨ ਨਾ ਚਾਹੁੰਦੇ ਤੇ ਜਾ ਸਰਹੱਦੀਂ ਮਰਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ...
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ...
ਇੱਕ ਪੰਥ ਦਾ ਨਾਂ ਸੁਣਾ ਕੇ .. ਦੂਜਾ ਸਿੰਘ ਨੂੰ ਮੰਤਰੀ ਬਣਾ ਕੇ ..
ਲੋਕਾਂ ਨੂੰ ਲਾਈ ਫਿਰਦੇ ਮਗਰ, ਇਹ ਦੋਨੋਂ ਰੌਲਾ ਪਾ ਕੇ ..
ਖਜ਼ਾਨਾ ਪੰਜਾਬ ਦਾ ਪਿਆ ਖਾਲੀ , ਆਵੇ ਕਾਂਗਰਸ ਭਾਂਵੇ ਅਕਾਲੀ ..
ਪਰ ਇਹਨਾਂ ਦੇ ਖਾਤੇ ਭਰਦੇ ਨੇ ....
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਇੱਥੇ ਗੋਲਕਾਂ ਦੇ ਪੁਆੜੇ .. ਵੰਡੇ ਨੇ ਇਹਨਾਂ ਗੁਰਦਵਾਰੇ ..
ਹਰ ਕੋਈ ਬਣਾਈ ਜਾਵੇ ਕਮੇਟੀ , ਇਕੱਠੇ ਹੁੰਦੇ ਨਾ ਸਿੱਖ ਸਾਰੇ ..
ਤਾਹੀਉਂ ਵਧੀ ਜਾਵੇ ਡੇਰਾ .. ਪਰ ਇਹਨਾਂ ਨੂੰ ਸਮਝਾਵੇ ਕਿਹੜਾ ਇਹ ਕਦ ਇਕੱਠੇ ਹੋ ਖੜਦੇ ਨੇ ...
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਹਰ ਕੋਈ ਖਾਲੀ ਹੱਥ ਆਇਆ , ਨਾ ਕੋਈ ਜੇਬਾਂ ਭਰ ਲਿਆਇਆ ..
ਮੁੜ ਵੀ ਖਾਲੀ ਹੱਥ ਹੀ ਜਾਣਾ , ਕਿਹੜੀ ਲੈ ਜਾਣੀ ਹੈ ਮਾਇਆ ..
ਇਸ ਗੱਲ ਨੂੰ ਕਾਹਤੋਂ ਭੁੱਲੇ ,ਤੁਸੀਂ ਜ਼ਮੀਨਾਂ ਪਿੱਛੇ ਡੁੱਲੇ
ਭਾਈ- ਭਾਈ ਨੂੰ ਦੇਖ ਸੜਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਇਕ ਤਾਂ ਪੈਸੇ ਨੇ ਮੱਤ ਮਾਰੀ , ਦੂਜੀ ਨਸ਼ਿਆਂ ਨੇ ਜਿੰਦ ਸਾੜੀ ..
ਹੁਣ ਕੌਣ ਭੀਮ ਤੇ ਅਰਜੁਨ , ਨਸ਼ਾ ਕਰਦੇ ਹੁਣ ਖਿਡਾਰੀ ..
ਕਈ ਪੈਸੇ ਲਈ ਜਿੱਤਦੇ ਤੇ ਪੈਸੇ ਲਈ ਹਰਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਕੀ ਹਾਲੀਵੁਡ ਕੀ ਬਾਲੀਵੁਡ ਪੰਜਾਬੀ ਗਾਣਾ ਸਿਖ਼ਰਾਂ ਵਿੱਚ ..
ਇਕ ਗੀਤਕਾਰ ਇਕ ਕੁੜੀ ਨੇ ਹੁਣ ਇਹ ਪਾਤਾ ਫਿਕਰਾਂ ਵਿੱਚ ..
ਜਿਹੜਾ ਮਰਜ਼ੀ ਗੀਤ ਗਵਾਜੋ , ਜਿਹੜਾ ਮਰਜ਼ੀ ਗਾਉਣ ਲਈ ਆਜੋ ਸੁਣਿਆ ਗਾਉਣ ਲਈ ਕੁੱਤੇ ਵੀ ਲਾਇਨ 'ਚ ਖੜਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
09 Sep 2009

Reply