Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਲਿਖਾਂ ਕਿਵੇਂ ਬਿਆਨ ਕਰਾਂ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਕੀ ਲਿਖਾਂ ਕਿਵੇਂ ਬਿਆਨ ਕਰਾਂ...
ਕੀ ਲਿਖਾਂ ਕਿਵੇਂ ਬਿਆਨ ਕਰਾਂ ਕਿ, ਜਦੋਂ ਤੋਂ ਬਣ ਤੂੰ ਮੇਰੀ ਮੀਤ ਗਈ |
ਜੇਠ ਹਾੜ ਦੀ ਤੱਪਦੀ ਲੂ ਵੀ, ਬਣ ਹਵਾ ਪਹਾੜਾਂ ਦੀ ਠੰਢੀ ਸ਼ੀਤ ਗਈ |

ਸ਼ੁਹਬਤ ਜਦ ਮੈਂ ਤੇਰੀ ਆ ਬੈਠਾਂ, ਕਾਇਨਾਤ ਲੱਗੇ ਜਲਤਰੰਗ ਛੋਂਹਦੀ ,
ਇਕਲਾਪੇ ਦੀ ਵੀਣਾ ਸੁਣਾਉਣ ਵਾਲ਼ੀ, ਜੋ ਸਦੀ ਸੀ ਲੱਗਦਾ ਬੀਤ ਗਈ |

ਜਾਮ ਛਲਕਾਵਾਂ ਚੰਨ ਸੂਰਜ ਨਾਲ਼, ਸਾਥ ਰੋਜ਼ ਕਰਾਂ ਮੈਂ ਜੁਗਨੂੰਆਂ ਦਾ ,
ਰਾਤਾਂ ਹਨੇਰੀਆਂ ਦੀ ਬਾਤ ਪਾਉਣੀ, ਹੁਣ ਤਾਂ ਕਦ ਦੀ ਹੋ ਅਤੀਤ ਗਈ |

ਗੱਲਾਂ ਸੁਣ ਕੇ ਮੇਰੇ ਦਿਲ ਵਾਲ਼ੀਆਂ, ਰੁੱਖ ਵੀ ਨੇ ਅੱਜਕੱਲ ਥੱਕ ਜਾਂਦੇ ,
ਜਿਸ ਦਿਨ ਤੋਂ ਚੁੱਪ ਦੇ ਬੁੱਤ ਉੱਤੇ, ਤੇਰੇ ਪਿਆਰ ਦੀ ਉਕਰ ਲੀਕ ਗਈ |

ਕੋਈ ਸਮਾਂ ਸੀ ਪੈਰੀਂ ਲੱਗੀ ਠੋਕਰ ਵੀ, ਦੁਖਦੀ ਸੀ ਕਈ ਦਿਨ ਲੰਘ ਮੈਨੂੰ ,
ਹੁਣ ਤੇਰੀ ਅੱਖ 'ਚ ਪੈਂਦੀ ਰੜਕ ਚੰਨੋ, ਬਣ ਮੇਰੇ ਦਿਲ ਦੀ ਟੀਸ ਗਈ |

ਆਇਆ ਚੱਲ ਕੇ ਜਿਹਨਾਂ ਪੈਰਾਂ ਤੇ, ਕਲਾਵੇ ਵਿੱਚ ਤੂੰ ਮੈਨੂੰ ਲੈਣ ਲਈ ,
ਚੁੰਮਣਾ ਪੈਰਾਂ ਦੇ ਹਰ ਨਿਸ਼ਾਨ ਤੇਰੇ ਨੂੰ, ਬਣ ਮੇਰੀ ਹੁਣ ਇਹ ਰੀਤ ਗਈ |

ਔਕਾਤ ਕੀ ਸ਼ਬਦਾਂ ਦਾ ਜਾਲ ਬੁਣ, ਮੇਰੀ ਕਵਿਤਾ ਗੁਣਗੁਨਾਉਣ ਦੀ ,
ਇਹ ਤਾਂ ਪਿਆਰ ਤੇਰੇ ਦੀ ਧੁਨ, ਜੋ ਮੇਰੇ ਬੁੱਲਾਂ ਤੇ ਆ ਬਣ ਗੀਤ ਗਈ
*Dr.Amrit Barnala*
11 Sep 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
nice words...
11 Sep 2009

Reply