ssa ji...baut der baad kuch post kar rahi haan...kami peshi hove ta maaf karna
ਰੇਤ ਤੇ ਨੰਗੇ ਪੈਰਾਂ ਦਾ ਸਫ਼ਰ
ਕੁਝ ਲੰਮੀਆਂ ਰਾਹਾਂ ਤੇ ਤੇਰਾ ਸਾਥ ਵੇਖਿਆ
ਓਹ ਤੇਰੇ ਪਿੱਛੇ ਪਿੱਛੇ ਤੁਰਨਾ,
ਜਿਵੇਂ
ਤੇਰਾ ਸਾਇਆ ਹੋਣ ਦਾ ਅਹਿਸਾਸ ਵੇਖਿਆ
ਜਿਵੇਂ ਤੇਰੇ ਹੋਏ ਤੇ ਮੈਂ ਹੋਵਾਂ
ਉਹ ਪਲ,
ਜਦ ਪੂਰੀ ਕਾਇਨਾਤ,
ਇੱਕ ਖੂਬਸੂਰਤ ਗੀਤ ਵਾਂਗ ਸਾਡੇ ਦੁਆਲੇ ਸੀ,
ਉਹ ਪਲ,
ਜਦ ਵੇਲਾ ਰੁੱਕ ਗਿਆ ਸੀ,
ਜੇ ਕੁਝ ਚਲ ਰਿਹਾ ਸੀ, ਤਾਂ ਉਹ ਸੀ,
ਸਾਹ ਤੇ ਧੜਕਣ
ਉਹਨਾਂ ਅੱਖਾਂ ਨੇ,
ਜਿਵੇਂ ਮੈਨੂੰ ਸੋਹਣਾ ਬਣਾ ਦਿੱਤਾ,
ਕੁਝ ਸ਼ਰਮਾਉਣਾ ਤੇ ਕੁਝ ਰੁੱਸ ਜਾਣਾ ਵੀ ਸਿਖਾ ਦਿੱਤਾ
ਮੇਰਾ ਖਿੜ ਕੇ ਹੱਸਣਾ
ਜਿਵੇਂ ਉਹਨਾਂ ਅੱਖਾਂ ਦੀ ਚਾਹ ਸੀ..
ਪਰ ਪਤਾ ਨਹੀਂ ਕਿਹੜੇ ਵੇਲੇ,
ਹੱਸਦਿਆਂ ਹੱਸਦਿਆ, ਅੱਖਾਂ ਨੂੰ ਰੋਣਾ ਵੀ ਸਿਖਾ ਦਿੱਤਾ
ਤੇਰੀ ਹਰ ਚੀਜ਼ ਨਿਰਾਲੀ ਸੀ,
ਸਾਥ ਵੀ, ਤੇ ਸਾਥ ਦੀ ਉਡੀਕ ਵੀ,
ਇਸ ਪਗਲੀ ਨੂੰ,
ਜੋ ਪਿਆਰ ਦਾ ਮਤਲਬ ਵੀ ਨਹੀਂ ਸੀ ਜਾਣਦੀ
ਦਿਲਾਂ ਦੀ ਸਾਂਝ ਪਾਉਣਾ ਸਿਖਾ ਦਿੱਤਾ
ਜੇ ਕੁਝ ਨਹੀਂ ਸਿੱਖਿਆ, ਤਾਂ ਇਹ ਕੇ
ਰੇਤ ਤੇ ਨੰਗੇ ਪੈਰਾਂ ਦਾ ਸਫ਼ਰ, ਤੇਰਾ ਨਾਂ ਹੈ
ਲਫ਼ਜ਼ਾਂ ਦੀ ਕੋਈ ਗ਼ੁਸਤਾਖੀ ਹੋਈ ਹੋਵੇ ਤਾਂ ਮਾਫ਼ ਕਰੀਂ,
ਦਿਲ ਮਹਿਰਮ ਤੇਰਾ,
ਸਾਂਭ ਕੇ ਰੱਖੀ...
In Roman
---------
raet te nange paira da safar
kujh lambian raahan te tera saath vekhya,
oh tere piche-piche turna,
jiven,
tera saaya hon da ehsaas vekhya,
jiven tere hoye te mien hovan.........
oh pal,
jad poori kayanat ,
ik khoobsoorat geet vang saade duale c,
oh pal,
jad vela ruk gya c,
je kujh chal reha c,ta oh c,
saah te dhadkan.....
ohna akhaan ne,
jive menu sohna bana dita,
kujh sharmouna te kujh rus jaana v sikha dita,
mera khid ke hasna ,
jive ohna akhaan di chah c,
par pata nai kehde vele,
hasdeya-hasdeya, akhaan nu rona v sikha dita,
teri har cheez nirali c,
saath v,te saath di udeek v,
is pagli nu,
jo pyar da matlab v nahi c jaandi,
dilan di saanjh pauna sikha dita......
je kujh nai sikhaya,ta eh ke
raet te nange paira da safar,tera na ae........
lafzan di koi gustaakhi hoi hove ta maaf kari,
dil mehram tera,
saambh ke rakhi.....
|